ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਮਾਨਸਾ, 29 ਅਕਤੂਬਰ (ਸ. ਰਿ.)
ਮਾਨਸਾ, 29 ਅਕਤੂਬਰ (ਸ.ਰਿ.)- 11 ਕੇ. ਵੀ. ਮਾਨਸਾ ਕੈਂਚੀਆਂ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਤੋਂ ਚਲਦੇ ਸਾਈਂ ਮੰਦਰ ਤੋਂ ਲੱਲੂਆਣਾ ਰੋਡ, ਐਚ. ਐਸ. ਰੋਡ, ਛੋਟੀ ਮਾਨਸਾ ਤੋਂ ਖਿਆਲਾ ਰੋਡ ਅਲਪਾਈਨ ਸਕੂਲ ਤੱਕ ਦੇ ਖੇਤਰ ਦੀ ਬਿਜਲੀ ਸਪਲਾਈ 30 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦਿੱਤੀ।