29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਾਂਗਰਸੀ ਆਗੂ ਡਾ: ਕਰਨ ਵੜਿੰਗ ਨੇ ਹਲਕਾ ਮੌੜ ’ਚ ਸਰਗਰਮੀਆਂ ਕੀਤੀਆਂ ਸ਼ੁਰੂ

ਮੌੜ ਮੰਡੀ, 28 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਟਿਕਟਾਂ ਲਈ ਆਪਣੀਆਂ ਜ਼ੋਰ ਅਜ਼ਮਾਇਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਨੌਜਵਾਨ ਆਗੂ ਡਾ: ਕਰਨ ਵੜਿੰਗ ਵਲੋਂ ਵੀ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਵਾ ਕੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।

Ad Position 21
No active advertisement
ਅਜੀਤ ਡੈਸਕ 29-10-2026
ਮੌੜ ਮੰਡੀ, 28 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਟਿਕਟਾਂ ਲਈ ਆਪਣੀਆਂ ਜ਼ੋਰ ਅਜ਼ਮਾਇਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਨੌਜਵਾਨ ਆਗੂ ਡਾ: ਕਰਨ ਵੜਿੰਗ ਵਲੋਂ ਵੀ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਵਾ ਕੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕਰਨ ਵੜਿੰਗ ਵੱਡੇ ਕਾਫ਼ਿਲੇ ਦੇ ਰੂਪ ਵਿਚ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਮੱਥਾ ਟੇਕਿਆ। ਭੋਗ ਉਪਰੰਤ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਾ: ਕਰਨ ਵੜਿੰਗ ਨੇ ਕਿਹਾ ਕਿ ਉਹ ਹਲਕਾ ਮੌੜ ਤੋਂ ਆਪਣੀਆਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੇਸ਼ੇ ਵਜੋਂ ਡਾਕਟਰ ਹਨ ਅਤੇ ਉਨ੍ਹਾਂ ਦਾ ਪਿਛੋਕੜ ਇਸੇ ਕਿਤੇ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਆ ਕੇ ਉਹ ਸਿਰਫ਼ ਲੋਕ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਨਸ਼ੇ ਦਾ ਬਹੁਤ ਜ਼ਿਆਦਾ ਪਸਾਰਾ ਹੋ ਚੁੱਕਾ ਹੈ। ਸਮਾਜ ਵਿਚੋਂ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਉਹ ਹਮੇਸ਼ਾ ਹੀ ਯਤਨਸ਼ੀਲ ਹਨ ਅਤੇ ਜੇਕਰ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਆਸੀ ਪਾਵਰ ਦਿੱਤੀ ਤਾਂ ਉਹ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਡਾ: ਕਰਨ ਵੜਿੰਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਾਸ ਲੋਕਾਂ ਵਿਚ ਗਿਣੇ ਜਾਂਦੇ ਹਨ ਅਤੇ ਚਰਨਜੀਤ ਸਿੰਘ ਚੰਨੀ ਦੇ ਥਾਪੜੇ ਸਦਕਾ ਹੀ ਉਹ ਹਲਕਾ ਮੌੜ ਵਿਚ ਸਰਗਰਮ ਹੋਏ ਹਨ। ਅੱਜ ਦੇ ਪ੍ਰੋਗਰਾਮ ਵਿਚ ਉਨ੍ਹਾਂ ਨਾਲ ਸੁਰਜੀਤ ਸਿੰਘ ਕਮਾਲੂ, ਗੁਰਪ੍ਰੀਤ ਸਿੰਘ ਕੁੱਬੇ, ਹਰਪ੍ਰੀਤ ਸਿੰਘ ਬੁਰਜ, ਬੂਟਾ ਸਿੰਘ ਢੱਡੇ ਸ਼ੰਮੀ ਜ਼ੈਲਦਾਰ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਜਿਉਂਦ ਤੋਂ ਇਲਾਵਾ ਬਲਾਕ ਰਾਮਪੁਰਾ ਅਤੇ ਬਲਾਕ ਮੌੜ ਦੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਤਿਹ ਕਾਲਜ ਵਿਖੇ ਅਧਿਆਪਕਾਂ ਲਈ (ਏ ਆਈ) ਬਾਰੇ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਅਤੇ ਸੰਘਰਸ਼ ਦੀ ਚੜ੍ਹਦੀਕਲਾ ਲਈ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ
Ad Position 24