29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਰਾਮਪੁਰਾ ਫੂਲ ਦੀ ਸਾਲਾਨਾ ਚੋਣ ਹੋਈ

ਰਾਮਪੁਰਾ ਫੂਲ, 28 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਧੋਬੀ ਸਮਾਜ ਵੈੱਲਫੇਅਰ ਸੁਸਾਇਟੀ ਰਜਿ: 89 ਸੰਚਾਲਕ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਰਾਮਪੁਰਾ ਫੂਲ ਦੀ ਮੀਟਿੰਗ ਪਿਛਲੇ ਦਿਨੀਂ ਸਥਾਨਕ ਮੰਦਿਰ (ਨੇੜੇ ਸਿਵਲ ਹਸਪਤਾਲ) ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਪ੍ਰਧਾਨ ਦੀਪ ਚੰਦ ਸਿਸੋਦੀਆ ਦਾ ਪ੍ਰਧਾਨਗੀ ਅਹੁਦੇ ਦਾ ਕਾਰਜਕਾਲ ਪੂਰਾ ਹੋਣ ’ਤੇ ਉਨ੍ਹਾਂ ਵਲੋਂ ਕੋਈ ਹਿਸਾਬ ਕਿਤਾਬ ਨਾ ਦੇਣ ਦੇ ਸਬੰਧ ਵਿਚ ਉਨ੍ਹਾਂ ਖਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰਦਿਆਂ ਮੰਦਿਰ ਸੁਸਾਇਟੀ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਸੁਸਾਇਟੀ ਵਲੋਂ ਸੰਜੀਵ ਕੁਮਾਰ ਤਨਵਰ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਅਤੇ ਅਗਲੀ ਕਾਰਵਾਈ ਦੇ ਅਧਿਕਾਰ ਪ੍ਰਧਾਨ ਸੰਜੀਵ ਕੁਮਾਰ ਤਨਵਰ ਨੂੰ ਦਿੱਤੇ ਗਏ।

Ad Position 21
No active advertisement
ਅਜੀਤ ਡੈਸਕ 29-10-2026
ਰਾਮਪੁਰਾ ਫੂਲ, 28 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਧੋਬੀ ਸਮਾਜ ਵੈੱਲਫੇਅਰ ਸੁਸਾਇਟੀ ਰਜਿ: 89 ਸੰਚਾਲਕ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਰਾਮਪੁਰਾ ਫੂਲ ਦੀ ਮੀਟਿੰਗ ਪਿਛਲੇ ਦਿਨੀਂ ਸਥਾਨਕ ਮੰਦਿਰ (ਨੇੜੇ ਸਿਵਲ ਹਸਪਤਾਲ) ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਪ੍ਰਧਾਨ ਦੀਪ ਚੰਦ ਸਿਸੋਦੀਆ ਦਾ ਪ੍ਰਧਾਨਗੀ ਅਹੁਦੇ ਦਾ ਕਾਰਜਕਾਲ ਪੂਰਾ ਹੋਣ ’ਤੇ ਉਨ੍ਹਾਂ ਵਲੋਂ ਕੋਈ ਹਿਸਾਬ ਕਿਤਾਬ ਨਾ ਦੇਣ ਦੇ ਸਬੰਧ ਵਿਚ ਉਨ੍ਹਾਂ ਖਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰਦਿਆਂ ਮੰਦਿਰ ਸੁਸਾਇਟੀ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਸੁਸਾਇਟੀ ਵਲੋਂ ਸੰਜੀਵ ਕੁਮਾਰ ਤਨਵਰ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਅਤੇ ਅਗਲੀ ਕਾਰਵਾਈ ਦੇ ਅਧਿਕਾਰ ਪ੍ਰਧਾਨ ਸੰਜੀਵ ਕੁਮਾਰ ਤਨਵਰ ਨੂੰ ਦਿੱਤੇ ਗਏ। ਜਿਸ ਤਹਿਤ ਸੰਜੀਵ ਕੁਮਾਰ ਤਨਵਰ ਵਲੋਂ ਸੁਸਾਇਟੀ ਦੇ ਚੇਅਰਮੈਨ ਜੋਨੀ ਚੌਹਾਨ, ਉਪ ਪ੍ਰਧਾਨ ਸਹਿਦੇਵ ਮੁਕੇਰੀਆ ਸ਼ੈਟੀ, ਖਜ਼ਾਨਚੀ ਤਰਸੇਮ ਚੰਦ ਸੁਨਾਰੀਆ, ਸਹਿ ਖ਼ਜ਼ਾਨਚੀ ਮਨੂ ਸੁਨਾਰੀਆ, ਸੈਕਟਰੀ ਰਾਕੇਸ਼ ਕੁਮਾਰ ਮੁਕੇਰੀਆ, ਸਹਿ ਸੈਕਟਰੀ ਪਵਨ ਕੁਮਾਰ ਚੌਹਾਨ, ਸਟੋਰ ਕੀਪਰ ਅਤੇ ਭੰਡਾਰਾ ਇੰਚਾਰਜ ਰਣਜੀਤ ਮੁਕੇਰੀਆ ਨੂੰ ਚੁਣਿਆ ਗਿਆ। ਇਸ ਮੌਕੇ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਦੇ ਹੋਰ ਮੈਂਬਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਅਤੇ ਸੰਘਰਸ਼ ਦੀ ਚੜ੍ਹਦੀਕਲਾ ਲਈ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਅਗਲੀ ਖ਼ਬਰ ਜਥੇਦਾਰ ਬਲਾਹੜ ਮਹਿਮਾ ਨੇ ਅਕਾਲੀ ਦਲ (ਅ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Ad Position 24