ਓਮ ਸੰਨਜ਼ ਫ਼ੈਕਟਰੀ ਸੰਗਤ ਕਲਾਂ ਵਲੋਂ 14 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ
ਸੰਗਤ ਮੰਡੀ, 28 ਅਕਤੂਬਰ (ਅੰਮ੍ਰਿਤ ਸ਼ਰਮਾ)- ਪਿੰਡ ਸੰਗਤ ਕਲਾਂ ਵਿਖੇ ਸਥਿਤ ਓਮ ਸੰਨਜ਼ ਫ਼ੈਕਟਰੀ ਦੇ ਪ੍ਰਬੰਧਕਾਂ ਵਲੋਂ 14 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪੇ੍ਰਸ਼ਨ ਕਰਵਾ ਕੇ ਲੈਂਜ ਪਾਏ ਗਏ। ਫ਼ੈਕਟਰੀ ਦੇ ਡਾਇਰੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਐਮ.
ਸੰਗਤ ਮੰਡੀ, 28 ਅਕਤੂਬਰ (ਅੰਮ੍ਰਿਤ ਸ਼ਰਮਾ)- ਪਿੰਡ ਸੰਗਤ ਕਲਾਂ ਵਿਖੇ ਸਥਿਤ ਓਮ ਸੰਨਜ਼ ਫ਼ੈਕਟਰੀ ਦੇ ਪ੍ਰਬੰਧਕਾਂ ਵਲੋਂ 14 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪੇ੍ਰਸ਼ਨ ਕਰਵਾ ਕੇ ਲੈਂਜ ਪਾਏ ਗਏ। ਫ਼ੈਕਟਰੀ ਦੇ ਡਾਇਰੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਐਮ.ਡੀ. ਦੀਪ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਰ.ਡੀ. ਅਗਰਵਾਲ ਅਤੇ ਬਲਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਲਗਵਾਏ ਕੈਂਪਾਂ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਸਨ ਅਤੇ ਜਿਹੜੇ 14 ਮਰੀਜ਼ਾਂ ਨੂੰ ਆਪੇ੍ਰਸ਼ਨਾਂ ਲਈ ਚੁਣਿਆ ਸੀ, ਉਨ੍ਹਾਂ ਦੀਆਂ ਅੱਖਾਂ ਦੇ ਮੁਫ਼ਤ ਆਪੇ੍ਰਸ਼ਨ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਕੰਪਨੀ ਵਲੋਂ ਆਪਣੀ ਗੱਡੀ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅਪਰੇਸ਼ਨ ਤੋਂ ਬਾਅਦ ਵਾਪਸ ਘਰ ਛੱਡਣ ਦਾ ਪ੍ਰਬੰਧ ਵੀ ਕੀਤਾ ਗਿਆ। ਅੱਜ ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਡਾ. ਹਰਜੀਤ ਸਿੰਘ ਦੀ ਟੀਮ ਵਲੋਂ ਆਪੇ੍ਰਸ਼ਨਾਂ ਵਾਲੇ ਮਰੀਜ਼ਾਂ ਦੀਆਂ ਅੱਖਾਂ ਤੋਂ ਪੱਟੀਆਂ ਖੋਲ੍ਹ ਕੇ ਕੀਤੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦਵਾਈ ਦੀ ਵਰਤੋਂ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦੱਸਿਆ ਗਿਆ। ਧਰਮਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਉਪਰਾਲੇ ਸਦਕਾ ਡਾ. ਹਰਜੀਤ ਸਿੰਘ ਵਲੋਂ ਹਰ ਮਹੀਨੇ ਦੇ ਆਖ਼ਰੀ ਦਿਨ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਮੌਕੇ ਯੂਨਿਟ ਪ੍ਰੈਜ਼ੀਡੈਂਟ ਆਰ.ਡੀ. ਅਗਰਵਾਲ, ਡਾ. ਹਰਜੀਤ ਸਿੰਘ, ਪਿੰਡ ਗੁਰਥੜੀ ਦੇ ਸਰਪੰਚ ਕਾਲਾ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਧੀਰਾ ਸਿੰਘ, ਮਾਸਟਰ ਦੇਸ ਰਾਜ ਸਿੰਘ, ਬਾਬਾ ਮਾਨ ਸਿੰਘ, ਗੁਰਜੰਟ ਸਿੰਘ ਸਾਬਕਾ ਪੰਚ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਮੌਜੂਦ ਸਨ।