29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਾਨਸਾ ਮੋਰਚੇ ’ਚ ਜਾਣ ਤੋਂ ਰੋਕਣ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਘਰਾਂ ’ਚ ਨਜ਼ਰਬੰਦ

ਬਠਿੰਡਾ, 28 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਵਿਖੇ ਚੱਲ ਰਹੇ ਮੋਰਚੇ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਬਠਿੰਡਾ ਪੁਲਿਸ ਵਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਨਜ਼ਰਬੰਦ ਕੀਤੇ ਗਏ ਆਗੂਆਂ ਵਿਚ ਗੁਰਤੇਜ ਸਿੰਘ ਫ਼ੌਜੀ, ਕੁਲਦੀਪ ਸਿੰਘ ਗੋਸਲ, ਪਰਦੀਪ ਸਿੰਘ ਸੋਨੀ ਬਾਬਾ ਆਦਿ ਸ਼ਾਮਿਲ ਹਨ, ਜਦਕਿ ਡਾ.

Ad Position 21
No active advertisement
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਤੇਜ ਸਿੰਘ ਫ਼ੌਜੀ ਬਠਿੰਡਾ ਪੁਲਿਸ ਦੀ ਨਜ਼ਰਬੰਦੀ ਹੇਠ। 29-10-2026
ਬਠਿੰਡਾ, 28 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਵਿਖੇ ਚੱਲ ਰਹੇ ਮੋਰਚੇ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਬਠਿੰਡਾ ਪੁਲਿਸ ਵਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਨਜ਼ਰਬੰਦ ਕੀਤੇ ਗਏ ਆਗੂਆਂ ਵਿਚ ਗੁਰਤੇਜ ਸਿੰਘ ਫ਼ੌਜੀ, ਕੁਲਦੀਪ ਸਿੰਘ ਗੋਸਲ, ਪਰਦੀਪ ਸਿੰਘ ਸੋਨੀ ਬਾਬਾ ਆਦਿ ਸ਼ਾਮਿਲ ਹਨ, ਜਦਕਿ ਡਾ. ਪ੍ਰਗਟ ਸਿੰਘ ਵਿਰਕ ਆਦਿ ਆਗੂਆਂ ਦੇ ਘਰਾਂ ਵਿਚ ਵੀ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਪਰ ਡਾ. ਵਿਰਕ ਤੇ ਉਨ੍ਹਾਂ ਦੇ ਸਾਥੀ ਪਹਿਲਾਂ ਤੋਂ ਮਾਨਸਾ ਮੋਰਚੇ ਵਿਚ ਪੁੱਜੇ ਹੋਣ ਕਰਕੇ ਪੁਲਿਸ ਦੇ ਹੱਥ ਨਹੀਂ ਲੱਗ ਸਕੇ। ਮਾਨਸਾ ਮੋਰਚੇ ਦੌਰਾਨ ਪੰਜਾਬ ਪੁਲਿਸ ਵਲੋਂ ਦੂਸਰੀ ਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੀ ਫੜੋ-ਫੜੀ ਕੀਤੀ ਗਈ ਹੈ, ਜਿਸ ਨੂੰ ਪਾਰਟੀ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਲੋਕਾਂ ਦੀ ਆਵਾਜ਼ ਦਬਾਉਣ ਵਾਲੀ ਕਾਰਵਾਈ ਦੱਸਿਆ ਹੈ। ਇਸ ਦੌਰਾਨ ਪਾਰਟੀ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਬੀਤੇ ਕੱਲ੍ਹ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਪਾਰਟੀ ਦੇ ਹਲਕਾ ਮੌੜ ਦੇ ਇੰਚਾਰਜ ਅਤੇ ਮੋਰਚੇ ਦੇ ਆਗੂ ਲੱਖਾ ਸਿਧਾਣਾ ਅਤੇ ਹੋਰਾਂ ਬਾਰੇ ਪੁਲਿਸ ਸਥਿੱਤੀ ਸਪੱਸ਼ਟ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪੁਲਿਸ ਦੀ ਨਜ਼ਰਬੰਦੀ ਹੇਠ ਸਨ।
Ad Position 22
No active advertisement
ਪਿਛਲੀ ਖ਼ਬਰ ਗਹਿਰੀ ਬੁੱਟਰ ਦੀ ਵਿਸ਼ਾਲ ਯੂਥ ਰੈਲੀ ਨਾਲ ਅਕਾਲੀ ਦਲ (ਬ) ਨੇ 2027 ਦੀਆਂ ਚੋਣਾਂ ਦਾ ਬਿਗਲ ਵਜਾਇਆ ਅਗਲੀ ਖ਼ਬਰ -ਮਾਮਲਾ ਦਲਜੀਤ ਸਿੰਘ ਭੰਮੇ ਕਲਾਂ ਦੀ ਸ਼ੱਕੀ ਮੌਤ ਦਾ- ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਮੁੱਖ ਸਕੱਤਰ, ਡੀ.ਸੀ. ਤੇ ਐਸ.ਐਸ.ਪੀ...
Ad Position 24