22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਤੇਰਾਪੰਥ ਯੁਵਕ ਪ੍ਰੀਸ਼ਦ ਭੀਖੀ ਨੇ ਖ਼ੂਨਦਾਨ ਕੈਂਪ ਲਗਾਇਆ

ਭੀਖੀ, 21 ਸਤੰਬਰ (ਬਲਕਾਰ ਸਿੰਘ ਸਹੋਤਾ)- ਤੇਰਾਪੰਥ ਯੁਵਕ ਪ੍ਰੀਸ਼ਦ ਭੀਖੀ ਵਲੋਂ ਸਥਾਨਕ ਐੱਚ. ਡੀ.

Ad Position 21
No active advertisement
ਅਜੀਤ ਡੈਸਕ 22-09-2026
ਭੀਖੀ, 21 ਸਤੰਬਰ (ਬਲਕਾਰ ਸਿੰਘ ਸਹੋਤਾ)- ਤੇਰਾਪੰਥ ਯੁਵਕ ਪ੍ਰੀਸ਼ਦ ਭੀਖੀ ਵਲੋਂ ਸਥਾਨਕ ਐੱਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਦੇ ਉਦੇਸ਼ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਲਾਕੇ ਦੇ ਲੋਕਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਖ਼ੂਨਦਾਨ ਕਰ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਕੈਂਪ ਦੌਰਾਨ 54 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਖ਼ੂਨ ਇਕੱਤਰ ਕਰਨ ਦੀ ਸੇਵਾ ਸਿਵਲ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਟੀਮ ਵਲੋਂ ਨਿਭਾਈ ਗਈ। ਟੀਮ ਵਲੋਂ ਖ਼ੂਨਦਾਨੀਆਂ ਦੀ ਸਿਹਤ ਸੰਬੰਧੀ ਲੋੜੀਂਦੀ ਜਾਂਚ ਕਰਨ ਉਪਰੰਤ ਖ਼ੂਨ ਇਕੱਤਰ ਕੀਤਾ ਗਿਆ। ਅਸ਼ੋਕ ਜੈਨ ਅਤੇ ਸੁਸ਼ੀਲ ਜੈਨ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਸਮਾਜ ਸੇਵਾ ਹੈ ਕਿਉਂਕਿ ਕਿਸੇ ਵਿਅਕਤੀ ਵਲੋਂ ਕੀਤਾ ਗਿਆ ਖ਼ੂਨਦਾਨ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾਉਣ ’ਚ ਸਹਾਇਕ ਬਣ ਸਕਦਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਦੇ ਸਾਂਝੇ ਉਪਰਾਲਿਆਂ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਵੱਡੇ ਪੱਧਰ ’ਤੇ ਅੱਗੇ ਵਧਾਇਆ ਜਾ ਸਕਦਾ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਿਕੁਲ ਜੈਨ, ਨਵੀਨ ਜੈਨ, ਯੋਗੇਸ਼ ਜੈਨ, ਮੋਹਿਤ ਜੈਨ, ਸਨੀ ਜੈਨ, ਸ਼੍ਰਿਆਂਸ਼ ਜੈਨ, ਹੇਮੰਤ ਜੈਨ, ਬੈਂਕ ਮੈਨੇਜਰ ਨਵੀਨ ਸ਼ੁਕਲਾ, ਜਗਵੀਰ ਸਿੰਘ, ਰਕੇਸ਼ ਕੁਮਾਰ ਵਿੱਕੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਕਾਲਜਾਂ ਦਾ ਨਿੱਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ-ਗਿੱਲ ਅਗਲੀ ਖ਼ਬਰ ਮਾਨਸਾ ਦੀ ਅਦਾਲਤ ਸਮੇਤ 4 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Ad Position 24