ਡਾ. ਸੁਰਜ ਮਿਲਿੰਦ ਯੇਂਗੜੇ ਦੀ ਚਰਚਿਤ ਕਿਤਾਬ ‘ਕਾਸਟ ਮੈਟਰਜ਼’ ਦਾ ਪੰਜਾਬੀ ਅਨੁਵਾਦ ਜਾਰੀ
ਮਾਨਸਾ , 21 ਸਤੰਬਰ ( ਧਾਲੀਵਾਲ )- ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੀ ਅਧਿਆਪਕਾ ਡਾ . ਹਰਿੰਦਰ ਕੌਰ ਵਲੋਂ ਪ੍ਰਸਿੱਧ ਲੇਖਕ ਡਾ .
ਮਾਨਸਾ , 21 ਸਤੰਬਰ ( ਧਾਲੀਵਾਲ )- ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੀ ਅਧਿਆਪਕਾ ਡਾ . ਹਰਿੰਦਰ ਕੌਰ ਵਲੋਂ ਪ੍ਰਸਿੱਧ ਲੇਖਕ ਡਾ . ਸੁਰਜ ਮਿਲਿੰਦ ਯੇਂਗੜੇ ਦੀ ਚਰਚਿਤ ਕਿਤਾਬ ‘ ਕਾਸਟ ਮੈਟਰਜ਼ ’ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ । ਇਹ ਪੁਸਤਕ ਅੱਜ ਕਾਲਜ ਕੈਂਪਸ ਵਿਖੇ ਜਾਰੀ ਕੀਤੀ ਗਈ । ਅਨੁਵਾਦਕਾ ਅਨੁਸਾਰ ਇਹ ਕਿਤਾਬ ਭਾਰਤੀ ਸਮਾਜ ’ ਚ ਜਾਤ - ਪਾਤ ਦੀ ਮੌਜੂਦਗੀ , ਜਾਤੀਗਤ ਭੇਦਭਾਵ , ਸਮਾਜਿਕ ਅਸਮਾਨਤਾ ਅਤੇ ਦਲਿਤ ਜੀਵਨ ਦੇ ਵੱਖ - ਵੱਖ ਪੱਖਾਂ ਨੂੰ ਸਮਝਣ ਲਈ ਮਹੱਤਵਪੂਰਨ ਰਚਨਾ ਹੈ । ਉਨ੍ਹਾਂ ਕਿਹਾ ਕਿ ਯੇਂਗੜੇ ਸਮਾਜ ’ ਚ ਫੈਲੀਆਂ ਜਾਤ - ਪਾਤ ਦੀਆਂ ਡੂੰਘੀਆਂ ਜੜਾਂ ਅਤੇ ਉਲਝੇ ਹੋਏ ਤਾਣੇ - ਬਾਣੇ ਨੂੰ ਬੇਪਰਦ ਕਰਦਾ ਹੈ । ਉਨ੍ਹਾਂ ਆਖਿਆ ਕਿ ਇਸ ਕਿਤਾਬ ਦਾ ਪੰਜਾਬੀ ’ ਚ ਅਨੁਵਾਦ ਹੋਣ ਨਾਲ ਪੰਜਾਬੀ ਪਾਠਕਾਂ , ਵਿਦਿਆਰਥੀਆਂ , ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਮਹੱਤਵਪੂਰਨ ਸਮਾਜਿਕ ਚਿੰਤਨ ਨਾਲ ਜੁੜਨ ਦਾ ਮੌਕਾ ਮਿਲੇਗਾ । ਖ਼ਾਸ ਕਰ ਕੇ ਸਮਾਜਿਕ ਵਿਗਿਆਨ ਦੇ ਵਿਦਿਆਰਥੀਆਂ ਲਈ ਇਹ ਕਿਤਾਬ ਜਾਤੀ ਪ੍ਰਣਾਲੀ ਅਤੇ ਭਾਰਤੀ ਸਮਾਜਿਕ ਸੰਰਚਨਾ ਨੂੰ ਸਮਝਣ ’ ਚ ਸਹਾਇਕ ਸਾਬਤ ਹੋਵੇਗੀ । ਇਸ ਮੌਕੇ ਡਾ . ਰਾਮ ਕ੍ਰਿਸ਼ਨ , ਡਾ . ਕਿਰਨ ਬਾਲਾ , ਪ੍ਰੋ . ਮਨਰੀਤ ਸਿੱਧੂ , ਮਨਦੀਪ ਕੌਰ , ਸੁਚਰੀਤ ਕੌਰ , ਅਵਤਾਰ ਸਿੰਘ , ਦਲਜੀਤ ਕੌਰ ਆਦਿ ਹਾਜ਼ਰ ਸਨ । 39.65 ਗ੍ਰਾਮ ਚਿੱਟੇ ਸਮੇਤ 14 ਕਾਬੂ ਮਾਨਸਾ , 21 ਸਤੰਬਰ ( ਸ . ਰਿ .)- ਥਾਣਾ ਸ਼ਹਿਰੀ -1 ਮਾਨਸਾ ਪੁਲਿਸ ਨੇ ਸੁਖਜਿੰਦਰ ਸਿੰਘ ਤੇ ਨਵਜਿੰਦਰ ਸਿੰਘ ਵਾਸੀ ਨੰਗਲ ਕਲਾਂ ਤੋਂ 6 ਗ੍ਰਾਮ , ਭੀਖੀ ਪੁਲਿਸ ਨੇ ਅਰਸ਼ਦੀਪ ਸਿੰਘ ਤੇ ਜਸਕਰਨ ਸਿੰਘ ਵਾਸੀ ਭੀਖੀ ਤੋਂ 7 ਗ੍ਰਾਮ , ਜੋਗਾ ਪੁਲਿਸ ਨੇ ਦਲਵੀਰ ਸਿੰਘ ਵਾਸੀ ਅਕਲੀਆ ਤੋਂ 6 ਗ੍ਰਾਮ ਤੇ ਬਲਵਿੰਦਰ ਸਿੰਘ ਵਾਸੀ ਅਕਲੀਆ ਤੋਂ 4 ਗ੍ਰਾਮ , ਸ਼ਹਿਰੀ ਬੁਢਲਾਡਾ ਪੁਲਿਸ ਨੇ ਖੁਸ਼ਪ੍ਰੀਤ ਸਿੰਘ ਵਾਸੀ ਰਾਮਪੁਰ ਮੰਡੇਰ ਤੋਂ 3.85 ਗ੍ਰਾਮ , ਬੋਹਾ ਪੁਲਿਸ ਨੇ ਸੰਦੀਪ ਸਿੰਘ ਵਾਸੀ ਬੋਹਾ ਤੋਂ 3.50 ਗ੍ਰਾਮ , ਜੌੜਕੀਆਂ ਪੁਲਿਸ ਨੇ ਸੁਖਪ੍ਰੀਤ ਸਿੰਘ ਵਾਸੀ ਝੇਰਿਆਂਵਾਲੀ ਤੋਂ 3 ਗ੍ਰਾਮ , ਬਰੇਟਾ ਪੁਲਿਸ ਨੇ ਹਰਦੀਪ ਸਿੰਘ ਵਾਸੀ ਧਰਮਪੁਰਾ ਤੋਂ 2.30 ਗ੍ਰਾਮ , ਸ਼ਹਿਰੀ -2 ਮਾਨਸਾ ਪੁਲਿਸ ਨੇ ਪ੍ਰਿੰਸ ਕੁਮਾਰ ਤੇ ਰਵੀ ਵਾਸੀ ਮਾਨਸਾ ਤੋਂ 2 ਗ੍ਰਾਮ , ਸੁਖਵੀਰ ਸਿੰਘ ਤੇ ਹਰਗੋਬਿੰਦ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ।