25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬਾਲਿਆਂਵਾਲੀ ਵਿਖੇ ਮੇਲਾ ਤੀਆਂ ਤੀਜ ਦੀਆਂ ਧੂਮ-ਧਾਮ ਨਾਲ ਮਨਾਇਆ

ਬਾਲਿਆਂਵਾਲੀ, 24 ਅਗਸਤ (ਪੱਤਰ/ਪ੍ਰੇਰਕ)-ਪੇਂਡੂ ਸਾਹਿਤ ਬਾਲਿਆਂਵਾਲੀ ਵਲੋਂ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਲਿਆਂਵਾਲੀ ਵਿਖੇ ਮੇਲਾ ਤੀਆਂ ਤੀਜ ਦੀਆਂ ਧੂਮ ਧਾਮ ਨਾਲ ਕਰਵਾਇਆ। ਇਹ ਮੇਲਾ ਮਰਹੂਮ ਮਾ.

Ad Position 21
No active advertisement
ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਆਗੂ ਤੇ ਮੈਂਬਰ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ। ਤਸਵੀਰ: ਮਤਵਾਲਾ 25-08-2026
ਬਾਲਿਆਂਵਾਲੀ, 24 ਅਗਸਤ (ਪੱਤਰ/ਪ੍ਰੇਰਕ)-ਪੇਂਡੂ ਸਾਹਿਤ ਬਾਲਿਆਂਵਾਲੀ ਵਲੋਂ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਲਿਆਂਵਾਲੀ ਵਿਖੇ ਮੇਲਾ ਤੀਆਂ ਤੀਜ ਦੀਆਂ ਧੂਮ ਧਾਮ ਨਾਲ ਕਰਵਾਇਆ। ਇਹ ਮੇਲਾ ਮਰਹੂਮ ਮਾ. ਦਰਸ਼ਨ ਸਿੰਘ ਸਿੱਧੂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਪੰਚ ਸੁਖਪਾਲ ਕੌਰ ਚਹਿਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਵਾਇਸ ਚੇਅਰਮੈਨ ਬਲਾਕ ਸੰਮਤੀ ਪਰਮਜੀਤ ਕੌਰ ਸ਼ਾਮਿਲ ਹੋਏ। ਇਸ ਮੌਕੇ ਲੜਕੀਆਂ ਦਰਮਿਆਨ ਚਰਖਾ ਕੱਤਣਾ, ਸੇਵੀਆਂ ਵੱਟਣਾ, ਲੰਮੀਂ ਹੇਕ, ਪੀਂਘ ਤੇ ਹੀਂਘ ਝੂਟਾਉਣੀ, ਕਿੱਕਲੀ ਪਾਉਣਾ, ਗਿੱਧਾ ਅਤੇ ਸੱਭਿਆਚਾਰਕ ਸਵਾਲ-ਜਵਾਬ ਆਦਿ ਮੁਕਾਬਲੇ ਕਰਵਾਏ ਗਏ, ਜੇਤੂਆਂ ਨੂੰ ਚੁੰਨੀਆਂ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕਾ ਕਿਰਨ ਸ਼ਰਮਾ ਸੁਨਾਮ ਵਲੋਂ ਪੰਜਾਬੀ ਵਿਰਸੇ ਬਾਰੇ ਗੀਤ ਗਾ ਕੇ ਦਰਸ਼ਕਾਂ ਨੂੰ ਕੀਲਿਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਤੀਆਂ ਦਾ ਮੇਲਾ ਲਗਵਾਉਣ ਲਈ ਸਮੁੱਚੀ ਪੇਂਡੂ ਸਾਹਿਤ ਸਭਾ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅਮਰਿੰਦਰ ਸਿੰਘ ਰਾਣਾ, ਰੂਪ ਸਿੰਘ ਧਾਲੀਵਾਲ, ਜੁਗਰਾਜ ਧੋਲਾ, ਡਾ. ਜਸਵਿੰਦਰ ਸ਼ਰਮਾ, ਭੋਲਾ ਕਲੈਹਿਰੀ ਅਤੇ ਪੇਂਡੂ ਸਾਹਿਤ ਸਭਾ ਪ੍ਰਧਾਨ ਸੁਖਦਰਸ਼ਨ ਗਰਗ, ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੁਮਾਰ ਹਨੀ, ਖਜਾਨਚੀ ਹਰਜਿੰਦਰ ਕੌਰ, ਪ੍ਰੈਸ ਸਕੱਤਰ ਪੱਤਰਕਾਰ ਕੁਲਦੀਪ ਮਤਵਾਲਾ, ਪ੍ਰਚਾਰ ਸਕੱਤਰ ਗੁਰਤੇਜ ਸਿੰਘ, ਮਾ. ਜੀਤ ਚਹਿਲ, ਅਜਮੇਰ ਦੀਵਾਨਾ, ਸਟੇਟ ਅਵਾਰਡੀ ਅਮਰਜੀਤ ਸਿੰਘ ਪੇਂਟਰ ਬਠਿੰਡਾ, ਗ਼ਜ਼ਲਗੋ ਅਮਰਜੀਤ ਸਿੰਘ ਜੀਤ, ਮਾ.ਗੁਰਮੀਤ ਕੁਮਾਰ, ਕਵੀਸ਼ਰ ਸੱਤਪਾਲ ਸਿੰਘ ਗਿੱਲ, ਗੀਤਾ ਰਾਣੀ, ਗੁਰਪ੍ਰੀਤ ਕੌਰ, ਪ੍ਰਿੰਸੀਪਲ ਸੁਖਦੀਪ ਸਿੰਘ ਮਾਨ, ਸਰਪੰਚ ਸੁਖਪਾਲ ਕੌਰ, ਵਾਇਸ ਚੇਅਰਮੈਨ ਬਲਾਕ ਸੰਮਤੀ ਪਰਮਜੀਤ ਕੌਰ, ਕੁਲਦੀਪ ਸਿੰਘ ਦੰਦੀਵਾਲ, ਕ੍ਰਿਸ਼ਨ ਸਿੰਗਲਾ, ਕ੍ਰਿਸਟਲ ਸਿੰਘ, ਗੁਰਮੇਲ ਸਿੰਘ ਮੇਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਬ-ਤਹਿਸੀਲ ਬਾਲਿਆਂਵਾਲੀ ਦੀ ਵਰ੍ਹੇਗੰਢ ਸਮੇਂ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ 150 ਬੂਟੇ ਲਗਾਏ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ 27 ਦੇ ਪੰਜਾਬ ਬੰਦ ਦਾ ਸਮਰਥਨ
Ad Position 24