18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੀ.ਪੀ.ਆਈ. ਦੀ ਦਿੱਲੀ ਚੱਲੋ ‘ਬਦਲਾਅ ਜ਼ਰੂਰੀ ਹੈ’ ਰੈਲੀ ਸੰਬੰਧੀ ਤਿਆਰੀ ਮੀਟਿੰਗਾਂ

ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਪੀ.

Ad Position 21
No active advertisement
ਦਲੇਲ ਸਿੰਘ ਵਾਲਾ ਵਿਖੇ ਮੀਟਿੰਗ ਮੌਕੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਪਾਰਟੀ ਕਾਰਕੁਨਾਂ ਨਾਲ। ਅਜੀਤ ਤਸਵੀਰ 18-08-2026
ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. ਦੀ ਪਹਿਲੀ ਸਤੰਬਰ ਦੀ ਦਿੱਲੀ ਚੱਲੋ ‘ਬਦਲਾਅ ਜ਼ਰੂਰੀ ਹੈ’ ਰੈਲੀ ਦੀ ਤਿਆਰੀ ਸਬੰਧੀ ਮਾਨਸਾ ਖ਼ੁਰਦ, ਕੋਟਲੱਲੂ, ਬੱਪੀਆਣਾ, ਦਲੇਲ ਸਿੰਘ ਵਾਲਾ ਤੇ ਮੂਲਾ ਸਿੰਘ ਵਾਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਦੇਸ਼ ਅਨੇਕਾਂ ਹਮਲਿਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਰਥਿਕ ਮੰਦਹਾਲੀ ਦੇਸ਼ ਨੂੰ ਕੰਗਾਲੀ ਵੱਲ ਧੱਕ ਰਹੀ ਹੈ, 65 ਪ੍ਰਤੀਸ਼ਤ ਨੌਜਵਾਨਾਂ ਦੀ ਆਬਾਦੀ ਵਾਲੇ ਦੇਸ਼ ਦਾ ਭਵਿੱਖ ਹਨੇਰੇ ਵੱਲ ਹੈ ਉੱਥੇ ਕਿਸਾਨ, ਮਜ਼ਦੂਰ ਕਰਜ਼ੇ ਦੇ ਬੋਝ ਅਸਮਰਥ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ, ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੋਰਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਲੋਕਤੰਤਰ ਤੇ ਧਰਮ ਨਿਰਪੱਖਤਾ ਬਚਾਉਣ ਲਈ ਦੇਸ਼ ’ਚ ਤਬਦੀਲੀ ਸਮੇਂ ਦੀ ਵੱਡੀ ਲੋੜ ਹੈ, ਇਸ ਲਈ ਦਿੱਲੀ ਚੱਲੋ ਦੇ ਨਾਅਰੇ ਹੇਠ ‘ਬਦਲਾਅ ਜ਼ਰੂਰੀ ਹੈ’ ਰੈਲੀ ’ਚ ਕਾਫ਼ਲੇ ਬੰਨ੍ਹ ਪਹੁੰਚਿਆ ਜਾਵੇ। ਇਕੱਤਰਤਾਵਾਂ ਨੂੰ ਕ੍ਰਿਸ਼ਨ ਚੌਹਾਨ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਬੂਟਾ ਸਿੰਘ ਬਰਨਾਲਾ, ਸੁਖਦੇਵ ਸਿੰਘ ਪੰਧੇਰ, ਹਰਨੇਕ ਸਿੰਘ ਢਿੱਲੋਂ, ਕਪੂਰ ਸਿੰਘ ਕੋਟਲੱਲੂ, ਹਰਪਾਲ ਸਿੰਘ ਬੱਪੀਆਣਾ, ਪੱਪੀ ਸਿੰਘ ਮੂਲਾ ਸਿੰਘ ਵਾਲਾ, ਗੁਰਦਿਆਲ ਸਿੰਘ, ਗੁਰਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪ੍ਰਚਾਰ ਵੈਨ ਰਾਹੀਂ ਪਿੰਡ ਖਾਨਵਾਲਾ, ਮੁੱਠਿਆਂ ਵਾਲੀ ਅਤੇ ਮੰਡੀ ਹਜ਼ੂਰ ਵਿਖੇ ਦਿਖਾਇਆ ਡਾਕੂਮੈਂਟਰੀ ਸ਼ੋਅ ਅਗਲੀ ਖ਼ਬਰ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਮਨਾਇਆ
Ad Position 24