ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਮਨਾਇਆ
ਸਰਦੂਲਗੜ੍ਹ, 17 ਅਗਸਤ (ਜੀ. ਐਮ.
ਸਰਦੂਲਗੜ੍ਹ, 17 ਅਗਸਤ (ਜੀ.ਐਮ.ਅਰੋੜਾ)- ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥਣਾਂ ਵਲੋਂ ਗੀਤ ਸੰਗੀਤ, ਗਿੱਧੇ ਅਤੇ ਹੋਰ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਸੰਸਥਾ ਦੀ ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਕਿਹਾ ਕਿ ਸਾਡੇ ਦੇਸ਼ ਦਾ ਸੱਭਿਆਚਾਰ ਬਹੁਤ ਜ਼ਿਆਦਾ ਅਮੀਰ ਹੈ, ਜੋ ਸਾਨੂੰ ਸਾਡੇ ਸੰਸਕਾਰਾਂ ਨਾਲ ਜੋੜਦਾ ਹੈ ਪ੍ਰੰਤੂ ਪਿਛਲੇ 2-3 ਦਹਾਕਿਆਂ ਦੌਰਾਨ ਪੱਛਮੀ ਸੱਭਿਆਚਾਰ ਦੀ ਘੁਸਪੈਠ ਹੋਣ ਨਾਲ ਸਾਡੇ ਸੱਭਿਆਚਾਰ ਵਿਚ ਨਾਂਹ-ਪੱਖੀ ਰੁਝਾਨ ਪੈਦਾ ਹੁੰਦੇ ਜਾ ਰਹੇ ਹਨ, ਜਿਸ ਦਾ ਅਸਰ ਨੌਜਵਾਨ ਪੀੜ੍ਹੀ ’ਤੇ ਵੇਖਣ ਨੂੰ ਮਿਲ ਰਿਹਾ ਹੈ, ਇਸ ਲਈ ਅਜਿਹੇ ਵਿਰਾਸਤੀ ਤਿਉਹਾਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਜਸਪਾਲ ਕੌਰ, ਰਕਸ਼ਾ ਰਾਣੀ, ਰੇਖਾ ਰਾਣੀ, ਅਮਨਦੀਪ ਕੌਰ, ਸਿੰਬਲ ਪਾਲ, ਹਰਪ੍ਰੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।