16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗਾਹਕ ਦਾ ਖਾਤਾ ਬੰਦ ਕਰਨ ਵਾਲੇ ਬੈਂਕ ਨੂੰ ਅਦਾਲਤ ਵਲੋਂ 10 ਹਜ਼ਾਰ ਰੁਪਏ ਦਾ ਹਰਜਾਨਾ

Ad Position 21
No active advertisement
ਅਜੀਤ ਡੈਸਕ 30-01-2026
ਬਠਿੰਡਾ, 29 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੀ ਇਕ ਅਦਾਲਤ ਨੇ ਬਿਨ੍ਹਾਂ ਕਿਸੇ ਕਾਰਨ ਆਪਣੇ ਗ੍ਰਾਹਕ ਦਾ ਬੈਂਕ ਖਾਤਾ ਬੰਦ ਕਰਨ ਵਾਲੇ ਨਿੱਜੀ ਖੇਤਰ ਦੇ ਬੈਂਕ ਨੂੰ ਹਜ਼ਾਰਾਂ ਰੁਪਏ ਦਾ ਹਰਜਾਨਾ ਕੀਤਾ ਹੈ | ਬੈਂਕ ਦੇ ਖਪਤਕਾਰ ਐਡਵੋਕੇਟ ਕਪਿਲ ਕੁਮਾਰ ਬਾਂਸਲ ਵਾਸੀ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦਾ ਬੈਂਕ ਖਾਤਾ ਐਚ.ਡੀ.ਐਫ.ਸੀ. ਬੈਂਕ ਬਠਿੰਡਾ 'ਚ ਚਲਦਾ ਸੀ, ਜਿਸ ਨੂੰ ਬੈਂਕ ਨੇ ਬਿਨ੍ਹਾਂ ਕਿਸੇ ਕਾਰਨ ਦੇ ਅਚਾਨਕ ਸਾਲ 2018 ਵਿਚ ਬਲੌਕ ਕਰ ਦਿੱਤਾ ਸੀ, ਜਿਸ ਬਾਰੇ ਉਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਤੇ ਬੈਂਕ ਖਾਤਾ ਬਲੌਕ ਹੋਣ ਕਰਕੇ ਉਸ ਨੂੰ ਪੈਸੇ ਦੇ ਲੈਣ-ਦੇਣ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਪ੍ਰੇਸ਼ਾਨੀ ਤੋਂ ਤੰਗ ਆ ਕੇ ਉਸ ਨੂੰ ਬੈਂਕ ਦੇ ਖਿਲਾਫ਼ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ ਤੇ ਆਪਣੀ ਜਵਾਬਦੇਹੀ 'ਚ ਬੈਂਕ ਨੇ ਮੇਰੇ ਖਾਤੇ ਦੀ ਕੇ.ਵਾਈ.ਸੀ. ਨਾ ਹੋਣ ਦਾ ਹਵਾਲਾ ਦਿੱਤਾ, ਜਦਕਿ ਮੈਂ ਸਮੇਂ-ਸਮੇਂ ਉਪਰ ਕੇ.ਵਾਈ.ਸੀ. ਕਰਵਾਈ ਸੀ ਤੇ ਲੋੜੀਂਦੇ ਕਾਗਜਾਤ ਬੈਂਕ ਕੋਲ ਜਮ੍ਹਾਂ ਕਰਵਾਏ ਸਨ | ਉਨ੍ਹਾਂ ਦੱਸਿਆ ਕਿ ਹੁਣ ਬਠਿੰਡਾ ਦੀ ਸਥਾਈ ਲੋਕ ਅਦਾਲਤ ਨੇ ਇਸ ਮਾਮਲੇ ਦਾ ਲਗਭਗ ਸੱਤ ਸਾਲਾਂ ਦੇ ਲੰਬੇ ਸਮੇਂ ਬਾਅਦ ਨਿਪਟਾਰਾ ਕਰਦਿਆਂ ਬੈਂਕ ਨੂੰ ਆਪਣੀਆਂ ਸੇਵਾਵਾਂ ਵਿਚ ਕੁਤਾਹੀ ਵਰਤਣ ਲਈ ਜਿੰਮੇਵਾਰ ਠਹਿਰਾਉਂਦਿਆਂ ਗ੍ਰਾਹਕ ਦੀ ਹੋਈ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਲਈ ਬੈਂਕ ਨੂੰ 10 ਹਜ਼ਾਰ ਰੁਪਏ ਦਾ ਹਰਜਾਨਾ ਕੀਤਾ ਹੈ ਅਤੇ 2200 ਰੁਪਏ ਵੱਖਰੇ ਤੌਰ 'ਤੇ ਭਰਨ ਦਾ ਹੁਕਮ ਸੁਣਾਇਆ ਹੈ | ਬੈਂਕ ਨੂੰ ਇਹ ਰਕਮ 3 ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਗ੍ਰਾਹਕ ਐਡਵੋਕੇਟ ਕਪਿਲ ਕੁਮਾਰ ਬਾਂਸਲ ਨੂੰ ਅਦਾ ਲਈ ਕਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ-ਐਸ. ਐਸ. ਪੀ. <br/> ਅਗਲੀ ਖ਼ਬਰ ਲਾਭਪਾਤਰੀ ਅਸ਼ੀਰਵਾਦ ਸਕੀਮ ਲਈ ਹੁਣ ਸੇਵਾ ਕੇਂਦਰਾਂ 'ਚ ਕਰਨ ਅਪਲਾਈ-ਡੀ.ਸੀ.
Ad Position 24