ਐੱਫ.ਐੱਸ.ਡੀ. ਸਕੂਲ ਜੌੜਕੀਆਂ ਦੀ ਸਾਲਾਨਾ ਅਥਲੈਟਿਕ ਮੀਟ ਸਮਾਪਤ
ਜੌੜਕੀਆਂ, 15 ਨਵੰਬਰ (ਲਕਵਿੰਦਰ ਸ਼ਰਮਾ)- ਸਥਾਨਕ ਐੱਫ. ਐੱਸ.
ਜੌੜਕੀਆਂ, 15 ਨਵੰਬਰ (ਲਕਵਿੰਦਰ ਸ਼ਰਮਾ)- ਸਥਾਨਕ ਐੱਫ.ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਅਤੇ ਸਫਾਇਰ ਐੱਫ.ਐੱਸ.ਡੀ. ਕਾਨਵੈਂਟ ਸਕੂਲ ਵਿਖੇ ਚੱਲ ਰਹੀ ਸਾਲਾਨਾ 3 ਰੋਜ਼ਾ ਅਥਲੈਟਿਕ ਮੀਟ ਦੇ ਅਖੀਰਲੇ ਦਿਨ ਦੀ ਸ਼ੁਰੂਆਤ ਪਰੇਡ ਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਤੀਜੇ ਦਿਨ ਦੀਆਂ ਖੇਡਾਂ ’ਚ ਰੱਸਾਕਸੀ, ਪੁੱਠੀ ਦੌੜ, ਗੋਲਾ ਸੁੱਟਣਾ, ਲੰਬੀ ਛਾਲ, 100, 200, 400, 600 ਤੇ 800 ਮੀਟਰ ਦੌੜਾਂ, ਸਪੂਨ ਰੇਸ, ਡਿਸਕਸ ਥਰੋ, ਬੋਰੀ ਰੇਸ, ਥਰੀ ਲੈੱਗ ਦੌੜ, ਬੁੱਕ ਬੈਲੈਂਸ ਦੌੜ ਅਤੇ ਰਿਲੇਅ ਦੌੜਾਂ ਕਰਵਾਈਆਂ ਗਈਆਂ। ਪ੍ਰਿੰਸੀਪਲ ਫੌਜਾ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਤੇ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ। ਮੁਕਾਬਲਿਆਂ ’ਚ ਪਹਿਲੇ ਤੇ ਚੌਥੇ ਹਾਊਸ, ਦੂਜੇ ਹਾਊਸ ਅਤੇ ਤੀਜੇ ਹਾਊਸ ਨੇ ਕ੍ਰਮਵਾਰ ਮੋਹਰੀ ਸਥਾਨ ਹਾਸਲ ਕੀਤੇ। ਇਸ ਮੌਕੇ ਰਾਜਵਿੰਦਰ ਸਿੰਘ, ਪ੍ਰਭਜੋਤ ਕੌਰ, ਰਮਨਦੀਪ ਕੌਰ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।