22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕਪਿਲ ਸ਼ਰਮਾ ਵਲੋਂ ਪੁਸਤਕ “ਰੂਹ ਦਾ ਰਿਸ਼ਤਾ” ਨੂੰ ਲੋਕ ਅਰਪਣ ਕਰਨ ’ਤੇ ਉਤਸ਼ਾਹਤ ਹਾਂ-ਸੁਮਨਦੀਪ ਸੋਹਣੀ

ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-”ਬਹੁ ਪੱਖੀ ਤੇ ਸੰਸਾਰ ਪ੍ਰਸਿੱਧੀ ਫ਼ਨਕਾਰ ਕਪਿਲ ਸ਼ਰਮਾ ਵਲੋਂ ਪੁਸਤਕ” ਰੂਹ ਦਾ ਰਿਸ਼ਤਾ “ਦਾ ਲੋਕ ਅਰਪਣ ਕੀਤੇ ਜਾਣ ਤੋਂ ਬਹੁਤ ਉਤਸ਼ਾਹਤ ਹਾਂ.....” ਇਹ ਗੱਲ ਲੇਖਿਕਾ ਸੁਮਨਦੀਪ ਸੋਹਣੀ ਵਲੋਂ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕਰਦਿਆਂ ਸਾਂਝੀ ਕੀਤੀ।

Ad Position 21
No active advertisement
ਬਹੁਪੱਖੀ ਫ਼ਨਕਾਰ ਕਪਿਲ ਸ਼ਰਮਾ ਲੇਖਿਕਾ ਸੁਮਨਦੀਪ ਸੋਹਣੀ ਦੀ ਪੁਸਤਕ ਨੂੰ ਲੋਕ ਅਰਪਣ ਸਮੇਂ। ਅਜੀਤ ਤਸਵੀਰ 23-11-2026
ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-”ਬਹੁ ਪੱਖੀ ਤੇ ਸੰਸਾਰ ਪ੍ਰਸਿੱਧੀ ਫ਼ਨਕਾਰ ਕਪਿਲ ਸ਼ਰਮਾ ਵਲੋਂ ਪੁਸਤਕ” ਰੂਹ ਦਾ ਰਿਸ਼ਤਾ “ਦਾ ਲੋਕ ਅਰਪਣ ਕੀਤੇ ਜਾਣ ਤੋਂ ਬਹੁਤ ਉਤਸ਼ਾਹਤ ਹਾਂ.....”ਇਹ ਗੱਲ ਲੇਖਿਕਾ ਸੁਮਨਦੀਪ ਸੋਹਣੀ ਵਲੋਂ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਪਹਿਲਾਂ ਆਈ ਪੁਸਤਕ” ਮਾਂ ਤੋਂ ਮਾਂ ਤੱਕ “ਨੂੰ ਪਾਠਕਾਂ ਨੇ ਵਧੀਆ ਹੁੰਗਾਰਾ ਦਿੱਤਾ ਉਸੇ ਤਰ੍ਹਾਂ ਆਸ ਹੈ ਕਿ ਉਨ੍ਹਾਂ ਦਾ ਇਹ ਨਵਾਂ ਨਾਵਲ “ਰੂਹ ਦਾ ਰਿਸ਼ਤਾ” ਵੀ ਪਾਠਕਾਂ ਦੀ ਪਸੰਦ ’ਤੇ ਖ਼ਰਾ ਉਤਰੇਗਾ। ਪਿਤਾ ਜਗਦੇਵ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਘਰ ਜਨਮੀ ਅਤੇ ਚੰਡੀਗੜ੍ਹ ਸ਼ਹਿਰ ਵਿਚ ਵਿਚਰ ਰਹੀ ਚੰਗੀ ਤਲੀਮ ਪ੍ਰਾਪਤ ਸੁਮਨਦੀਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਵੈ-ਵਿਸ਼ਵਾਸ ਦੀ ਉਤਪੱਤੀ ਲਈ ਸਾਹਿਤਿਕ ਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜਨਾ ਵੀ ਜ਼ਰੂਰੀ ਹੈ। ਲੁਧਿਆਣਾ ਖਾਲਸਾ ਕਾਲਜ ਤੋਂ ਬੀ.ਏ ਉਪਰੰਤ ਪੋਸਟ ਗ੍ਰੈਜੂਏਟ (ਇਕਨੋਮਿਕਸ), ਬੀ. ਐਡ ਤੇ ਲਾਅ ਤੱਕ ਦੀ ਤਲੀਮ ਲੈਣ ਵਾਲੀ ਸੁਮਨਦੀਪ ਸੋਹਣੀ ਨੇ ਇਹ ਵੀ ਕਿਹਾ ਕਿ ਛੇਤੀ ਹੀ ਉਹ ਅਗਲੀ ਪੁਸਤਕ “ਅਸਲੀ ਘਰ” ਨੂੰ ਪਾਠਕਾਂ ਦੀ ਕਚਹਿਰੀ ਵਿਚ ਨਜ਼ਰ ਕਰਨ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਸ਼ਾਮਚੁਰਾਸੀ ਘਰਾਣੇ ਤੋਂ ਕਲਾਸੀਕਲ ਦੀ ਸੰਗੀਤ ਦੀ ਤਲੀਮ ਲੈ ਰਹੀ ਰਹੀ ਹੈ ਤੇ ਉਸ ਦਾ ਮੰਨਣਾ ਹੈ ਕਿ ਸੰਗੀਤ ਵੀ ਰੂਹ ਦੀ ਖੁਰਾਕ ਹੈ। ਲੇਖਿਕਾ ਸੁਮਨਦੀਪ ਸੋਹਣੀ ਦਾ ਇਹ ਵੀ ਮੰਨਣਾ ਹੈ ਕਿ ਅਜੋਕੇ ਦੌਰ ਵਿਚ ਸੋਸ਼ਲ ਮੀਡੀਆ ਆਦਿ ਨੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ ਨੂੰ ਵੱਡੀ ਢਾਹ ਲਾਈ ਹੈ ਇਸ ਨੂੰ ਸਾਂਭਣਾ ਤੇ ਆਉਣ ਵਾਲੀ ਪੀੜੀਆਂ ਨੂੰ ਇਸ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਣਾ ਵੀ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮਨਾਇਆ ਦਸਮੀ ਦਾ ਦਿਹਾੜਾ ਅਗਲੀ ਖ਼ਬਰ ਸ਼ਿਵਾਲਿਕ ਸਿਟੀ ਖਰੜ ਦੇ ਵਕੀਲਾਂ ਦੇ ਵਫ਼ਦ ਵਲੋਂ ਐਡਵੋਕੇਟ ਐੱਨ. ਕੇ. ਵਰਮਾ ਨਾਲ ਮੀਟਿੰਗ
Ad Position 24