04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡੇਰਾਬੱਸੀ ਵਿਖੇ ਹਨੂੰਮਾਨ ਚਾਲੀਸਾ ਦੇ ਪਾਠ ਦੀ ਲੜੀ 230ਵੇਂ ਹਫ਼ਤੇ ’ਚ ਪਹੁੰਚੀ

ਡੇਰਾਬੱਸੀ, 3 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸ੍ਰੀ ਹਨੂੰਮਾਨ ਸੇਵਾ ਸੰਘ ਡੇਰਾਬੱਸੀ ਵਲੋਂ ਧਾਰਮਿਕ ਆਸਥਾ ਤੇ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਲਈ ਹਰ ਮੰਗਲਵਾਰ ਕਰਵਾਏ ਜਾਂਦੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਦੀ ਲੜੀ ਤਹਿਤ ਲਗਾਤਾਰ 230ਵੇਂ ਹਫ਼ਤੇ ਵੀ ਬੱਸ ਅੱਡੇ ਸਥਿਤ ਰਾਮ ਤਲਾਈ ਵਿਖੇ ਧਾਰਮਿਕ ਸਮਾਗਮ ਕਰਵਾਇਆ। ਸ਼ਾਮ 7 ਤੋਂ 8 ਵਜੇ ਤੱਕ ਚੱਲੇ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਸ੍ਰੀ ਹਨੂੰਮਾਨ ਚਾਲੀਸਾ, ਸੰਕਟਮੋਚਨ ਦੇ ਪਾਠ ਅਤੇ ਭਗਵਾਨ ਸ੍ਰੀ ਰਾਮ ਤੇ ਸ੍ਰੀ ਹਨੂੰਮਾਨ ਜੀ ਦੀ ਆਰਤੀ ’ਚ ਸ਼ਰਧਾ ਨਾਲ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 04-11-2026
ਡੇਰਾਬੱਸੀ, 3 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸ੍ਰੀ ਹਨੂੰਮਾਨ ਸੇਵਾ ਸੰਘ ਡੇਰਾਬੱਸੀ ਵਲੋਂ ਧਾਰਮਿਕ ਆਸਥਾ ਤੇ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਲਈ ਹਰ ਮੰਗਲਵਾਰ ਕਰਵਾਏ ਜਾਂਦੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਦੀ ਲੜੀ ਤਹਿਤ ਲਗਾਤਾਰ 230ਵੇਂ ਹਫ਼ਤੇ ਵੀ ਬੱਸ ਅੱਡੇ ਸਥਿਤ ਰਾਮ ਤਲਾਈ ਵਿਖੇ ਧਾਰਮਿਕ ਸਮਾਗਮ ਕਰਵਾਇਆ। ਸ਼ਾਮ 7 ਤੋਂ 8 ਵਜੇ ਤੱਕ ਚੱਲੇ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਸ੍ਰੀ ਹਨੂੰਮਾਨ ਚਾਲੀਸਾ, ਸੰਕਟਮੋਚਨ ਦੇ ਪਾਠ ਅਤੇ ਭਗਵਾਨ ਸ੍ਰੀ ਰਾਮ ਤੇ ਸ੍ਰੀ ਹਨੂੰਮਾਨ ਜੀ ਦੀ ਆਰਤੀ ’ਚ ਸ਼ਰਧਾ ਨਾਲ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਮਹਿਲਾ ਕੀਰਤਨ ਮੰਡਲੀਆਂ ਸਮੇਤ ਭਜਨ ਗਾਇਕ ਸੁਰਜੀਤ ਅਤੇ ਸੰਜੇ ਵਲੋਂ ਪੇਸ਼ ਕੀਤੇ ਭਜਨਾਂ ਨੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸਮਾਗਮ ਦੀ ਸਮਾਪਤੀ ਉਪਰੰਤ ਸ੍ਰੀ ਹਨੂੰਮਾਨ ਸੇਵਾ ਸੰਘ ਵਲੋਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ। ਇਸ ਮੌਕੇ ਸੰਘ ਦੇ ਮੁਕੇਸ਼ ਗਾਂਧੀ ਨੇ ਦੱਸਿਆ ਕਿ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਰੁਕਾਵਟ ਚੱਲ ਰਹੀ ਇਸ ਧਾਰਮਿਕ ਲੜੀ ਪ੍ਰਤੀ ਲੋਕਾਂ ਦੀ ਆਸਥਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਜਿਥੇ ਨਵੀਂ ਪੀੜ੍ਹੀ ਨੂੰ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਦੇ ਹਨ, ਉਥੇ ਸਮਾਜ ਵਿਚ ਆਪਸੀ ਭਾਈਚਾਰਾ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਰਵਿੰਦਰ ਬੱਤਰਾ, ਟੋਨੀ ਰਾਣਾ, ਸ਼ਿਵ ਕੁਮਾਰ ਟੋਨੀ, ਜੋਗਾ ਸਿੰਘ ਸੈਣੀ, ਯਾਦਵਿੰਦਰ ਧੀਮਾਨ, ਪਦਮ ਰਾਣਾ, ਨਿਰਮਲ ਨਿੰਮਾ, ਸ਼ੀਸ਼ਪਾਲ ਰਾਣਾ, ਗੁਰਚਰਨ ਚੌਧਰੀ, ਰਾਜਵੀਰ ਰਾਣਾ, ਅਨਿਲ ਸ਼ਰਮਾ, ਰਾਜੂ ਬੱਤਰਾ, ਦਿਨੇਸ਼ ਸ਼ਰਮਾ, ਰਜਨੀਸ਼ ਸ਼ੈਲੀ, ਸੁਸ਼ੀਲ ਧੀਮਾਨ, ਅਵਨੀਸ਼ ਤਿਆਗੀ, ਭੁਵਨੇਸ਼ ਚੌਹਾਨ ਅਤੇ ਪੰਡਿਤ ਭਗਵਤੀ ਪ੍ਰਸਾਦ ਸਮੇਤ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਉਣ ਵਾਲੀ ‘ਸੰਤ ਨਾਮਦੇਵ ਘੁਮਾਣ ਯਾਤਰਾ’ ਦੇ ਸ਼ਰਧਾਲੂਆਂ ਲਈ ਪੰਜਾਬ ਵਿਚ ਵੱਖ-ਵੱਖ ਥਾਵਾਂ... ਅਗਲੀ ਖ਼ਬਰ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਦਿੱਤੀ ਵੱਡੀ ਰਾਹਤ
Ad Position 24