04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

, ਐਸ . ਐਸ . ਪੀ . ਵਰੁਣ ਸ਼ਰਮਾ ਤੇ ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਨੇ ਪ੍ਰਬੰਧਾਂ ਨੂੰ ਦਿੱਤਾ ਅੰਤਿਮ ਰੂਪ

ਐੱਸ. ਏ.

Ad Position 21
No active advertisement
ਅਜੀਤ ਡੈਸਕ 04-11-2026
ਐੱਸ. ਏ. ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ 2026 ਦੇ ਫੈਸਲਾਕੁੰਨ ਪੜਾਅ ਵਿਚ ਦਾਖਲ ਹੋਣ ਦੇ ਨਾਲ ਹੀ ਮੁਹਾਲੀ 4 ਤੇ 5 ਨਵੰਬਰ ਨੂੰ ਦੋ ਦਿਨਾਂ ਦੇ ਸ਼ਾਨਦਾਰ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਸਥਾਨਕ ਫ਼ੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ, ਹਾਕੀ ਪ੍ਰੇਮੀਆਂ ਦੇ ਸਵਾਗਤ ਲਈ ਤਿਆਰ ਹੈ, ਜਿਥੇ ਏਸ਼ੀਆ ਦੀਆਂ ਸਿਖਰਲੀਆਂ ਟੀਮਾਂ 4 ਨਵੰਬਰ ਨੂੰ ਸੈਮੀਫਾਈਨਲ ਮੁਕਾਬਲਿਆਂ ਵਿਚ ਆਪਣੀ ਤਾਕਤ ਦਿਖਾਉਣਗੀਆਂ, ਜਦਕਿ ਇਸ ਤੋਂ ਬਾਅਦ 5 ਨਵੰਬਰ ਨੂੰ ਕਾਂਸੀ ਦੇ ਤਗਮੇ ਤੇ ਸੋਨੇ ਦੇ ਤਗਮੇ ਲਈ ਫਾਈਨਲ ਮੁਕਾਬਲਾ ਹੋਵੇਗਾ। ਖਿਡਾਰੀਆਂ, ਦਰਸ਼ਕਾਂ, ਪਤਵੰਤਿਆਂ ਅਤੇ ਮੀਡੀਆ ਕਰਮੀਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ, ਖੇਡ ਨਿਰਦੇਸ਼ਕ ਅਭਿਜੀਤ ਕਪਲਿਸ਼, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ. ਐਸ. ਪੀ. ਵਰੁਣ ਸ਼ਰਮਾ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਨੇ ਸਟੇਡੀਅਮ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ। ਇਸ ਮੌਕੇ ਹਾਕੀ ਇੰਡੀਆ ਦੇ ਡਾਇਰੈਕਟਰ ਵਿਕਰਮਪਾਲ ਸਿੰਘ ਤੇ ਬੀ. ਐਨ. ਭੂਸ਼ਣ ਵੀ ਮੌਜੂਦ ਸਨ। ਪੰਜਾਬ ਸਰਕਾਰ ਵਲੋਂ ਹਾਕੀ ਪ੍ਰੇਮੀਆਂ, ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਰੋਮਾਂਚਕ ਕੌਮਾਂਤਰੀ ਮੁਕਾਬਲਿਆਂ ਦਾ ਆਨੰਦ ਮਾਣਨ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਦਾ ਸੱਦਾ ਦਿੱਤਾ ਗਿਆ ਹੈ। ਮੈਚਾਂ ਵਿਚ ਦਾਖਲਾ ਮੁਫ਼ਤ ਹੈ ਅਤੇ ਦਰਸ਼ਕ www.ticketgenie.in ਰਾਹੀਂ ਜਾਂ ਅਧਿਕਾਰਤ ਸਮਾਗਮ ਦੇ ਪੋਸਟਰ ’ਤੇ ਦਿੱਤੇ ਕਿਊ. ਆਰ. ਕੋਡ ਨੂੰ ਸਕੈਨ ਕਰਕੇ ਮੁਫ਼ਤ ਡਿਜੀਟਲ ਐਂਟਰੀ ਪਾਸ ਪ੍ਰਾਪਤ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਕਿਊ. ਐਸ. ਏਸ਼ੀਆ ਰੈਂਕਿੰਗਜ਼ 2027 ’ਚ ਲਗਾਤਾਰ ਚੌਥੇ ਸਾਲ ਭਾਰਤ ਦੀ ਨੰਬਰ-1 ਨਿੱਜੀ ਯੂਨੀਵਰਸਿਟੀ ਬ... ਅਗਲੀ ਖ਼ਬਰ ਖਵਾਜਾ ਖਾਨ ਬੂਟਾ ਨੂੰ ਮਨੋਰਟੀ ਮੋਰਚਾ ਪੰਜਾਬ ਦਾ ਬੁਲਾਰਾ ਲਗਾਇਆ
Ad Position 24