ਦੁਕਾਨ ਦਾ ਸ਼ਟਰ ਤੋੜ ਕੇ 40 ਹਜ਼ਾਰ ਰੁ. ਦੀ ਚੋਰੀ
ਜ਼ੀਰਕਪੁਰ, 3 ਨਵੰਬਰ (ਮਨਿੰਦਰ ਸਿੰਘ)-ਮੰਗਲਵਾਰ ਤੜਕੇ ਢਕੌਲੀ ਦੀ ਪ੍ਰਗਤੀ ਮਾਰਕੀਟ ਵਿਚ ਚੋਰਾਂ ਨੇ ਇਕ ਕਿਚਨ ਐਂਡ ਗ੍ਰੋਸਰੀ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 40 ਹਜ਼ਾਰ ਰੁ. ਦਾ ਸਾਮਾਨ ਤੇ ਨਕਦੀ ਚੋਰੀ ਕਰ ਲਈ।
ਜ਼ੀਰਕਪੁਰ, 3 ਨਵੰਬਰ (ਮਨਿੰਦਰ ਸਿੰਘ)-ਮੰਗਲਵਾਰ ਤੜਕੇ ਢਕੌਲੀ ਦੀ ਪ੍ਰਗਤੀ ਮਾਰਕੀਟ ਵਿਚ ਚੋਰਾਂ ਨੇ ਇਕ ਕਿਚਨ ਐਂਡ ਗ੍ਰੋਸਰੀ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 40 ਹਜ਼ਾਰ ਰੁ. ਦਾ ਸਾਮਾਨ ਤੇ ਨਕਦੀ ਚੋਰੀ ਕਰ ਲਈ। ਚੋਰ ਲੋਹੇ ਦੀ ਰਾਡ ਨਾਲ ਦੁਕਾਨ ਦਾ ਸ਼ਟਰ ਉੱਪਰ ਚੁੱਕ ਕੇ ਅੰਦਰ ਦਾਖਲ ਹੋਏ। ਇਹ ਸਾਰੀ ਵਾਰਦਾਤ ਨੇੜਲੀ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਦੋ ਨੌਜਵਾਨ ਚੋਰੀ ਕਰਦੇ ਦਿਖਾਈ ਦੇ ਰਹੇ ਹਨ। ਦੁਕਾਨ ਮਾਲਕ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 5:30 ਵਜੇ ਦੁੱਧ ਦੀ ਸਪਲਾਈ ਦੇਣ ਪਹੁੰਚੇ, ਤਾਂ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ। ਜਾਂਚ ਕਰਨ ‘ਤੇ ਦੁਕਾਨ ਵਿਚੋਂ 18 ਤੋਂ 19 ਹਜ਼ਾਰ ਰੁ. ਦੀ ਨਕਦੀ ਤੇ ਕਰੀਬ 20 ਹਜ਼ਾਰ ਰੁ. ਦਾ ਸਾਮਾਨ ਗਾਇਬ ਮਿਲਿਆ। ਚੋਰੀ ਹੋਏ ਸਾਮਾਨ ਵਿਚ ਦੇਸੀ ਘਿਓ, ਚਾਕਲੇਟ ਤੇ ਬਲੂਟੁੱਥ ਸਪੀਕਰ ਸਮੇਤ ਹੋਰ ਵਸਤਾਂ ਸ਼ਾਮਿਲ ਹਨ। ਸੀ. ਸੀ. ਟੀ. ਵੀ. ਮੁਤਾਬਿਕ ਵਾਰਦਾਤ ਰਾਤ 3:30 ਤੋਂ 4 ਵਜੇ ਦਰਮਿਆਨ ਹੋਈ। ਦੁਕਾਨਦਾਰ ਨੇ ਦੋਸ਼ ਲਾਇਆ ਕਿ ਸਵੇਰੇ 7 ਵਜੇ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਸ਼ਾਮ 4 ਵਜੇ ਤੱਕ ਕੋਈ ਮੁਲਾਜ਼ਮ ਮੌਕੇ ‘ਤੇ ਨਹੀਂ ਪਹੁੰਚਿਆ। ਮਾਮਲੇ ਸੰਬੰਧੀ ਥਾਣਾ ਢਕੌਲੀ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਕਿਹਾ ਕਿ ਮੌਕੇ ‘ਤੇ ਪੁਲਿਸ ਟੀਮ ਭੇਜੀ ਜਾਵੇਗੀ ਅਤੇ ਸ਼ਿਕਾਇਤ ਵਿਚ ਦੇਰੀ ਲਈ ਦੋਵਾਂ ਡਿਊਟੀ ਅਫਸਰਾਂ ਤੋਂ ਜਵਾਬ ਮੰਗਿਆ ਜਾਵੇਗਾ।