ਗੋਲਡਨ ਸੈਂਡ ਸੁਸਾਇਟੀ ਦੇ ਦੀਵਾਲੀ ਮੇਲੇ ਦੌਰਾਨ ਤਿੰਨ ਔਰਤਾਂ ਨੇ ਜਿੱਤੇ ਸ਼ਾਨਦਾਰ ਇਨਾਮ
ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਗੋਲਡਨ ਸੈਂਡ ਸੁਸਾਇਟੀ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਕਰਵਾਇਆ ਦੀਵਾਲੀ ਫੈਸਟੀਵਲ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਖਾਣ-ਪੀਣ ਦੀਆਂ ਸਟਾਲਾਂ, ਖਰੀਦਦਾਰੀ ਤੇ ਮਨੋਰੰਜਕ ਗਤੀਵਿਧੀਆਂ ਦਾ ਸੁਸਾਇਟੀ ਵਾਸੀਆਂ ਨੇ ਖੂਬ ਆਨੰਦ ਮਾਣਿਆ।
ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਗੋਲਡਨ ਸੈਂਡ ਸੁਸਾਇਟੀ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਕਰਵਾਇਆ ਦੀਵਾਲੀ ਫੈਸਟੀਵਲ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਖਾਣ-ਪੀਣ ਦੀਆਂ ਸਟਾਲਾਂ, ਖਰੀਦਦਾਰੀ ਤੇ ਮਨੋਰੰਜਕ ਗਤੀਵਿਧੀਆਂ ਦਾ ਸੁਸਾਇਟੀ ਵਾਸੀਆਂ ਨੇ ਖੂਬ ਆਨੰਦ ਮਾਣਿਆ। ਸਮਾਗਮ ਦੌਰਾਨ ਕੱਢੇ ਲੱਕੀ ਡਰਾਅ ਵਿਚ ਤਿੰਨ ਔਰਤਾਂ ਨੇ ਸ਼ਾਨਦਾਰ ਇਨਾਮ ਜਿੱਤੇ। ਪਹਿਲਾ ਇਨਾਮ ਫਿਲਿਪਸ ਏਅਰ ਫਰਾਇਰ ਮਿਸਿਜ਼ ਨਿਓਗੀ ਨੇ ਜਿੱਤਿਆ, ਜਦਕਿ ਦੂਜਾ ਇਨਾਮ ਫਿਲਿਪਸ ਗਾਰਮੈਂਟ ਆਇਰਨ ਮਿਸਿਜ਼ ਰੀਤੂ ਤੇ ਤੀਜਾ ਇਨਾਮ ਹੈਵਲਜ਼ ਨਿਊਟਰੀ ਬਲੈਂਡਰ ਮਿਸਿਜ਼ ਆਂਚਲ ਨੇ ਜਿੱਤਿਆ। ਜੇਤੂਆਂ ਨੂੰ ਇਨਾਮ ਮਿਲਣ ’ਤੇ ਸੁਸਾਇਟੀ ਵਾਸੀਆਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਗੋਲਡਨ ਸੈਂਡ ਦੇ ਮਾਲਕ ਅਤੇ ਭਾਜਪਾ ਆਗੂ ਸੰਜੀਵ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਲੋਕਾਂ ਵਿਚ ਆਪਸੀ ਪਿਆਰ, ਭਾਈਚਾਰਾ ਤੇ ਸਾਂਝ ਵਧਾਉਣ ਦੇ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ। ਸਮਾਗਮ ਨੂੰ ਸਫਲ ਬਣਾਉਣ ਵਿਚ ਸੁਸਾਇਟੀ ਪ੍ਰਧਾਨ ਸ਼ਸ਼ੀ ਭੂਸ਼ਣ ਸ਼ਰਮਾ, ਪ੍ਰਮੀਤ ਵਿਗ, ਸਾਹਿਲ ਮੰਗਕ, ਰੋਹਿਤ ਗਰਗ, ਸੰਜੇ ਬਿੰਦਲ, ਇੰਦੂ, ਸੁਖਜੀਤ ਅਟਵਾਲ, ਅਕਸ਼ਿਤਾ, ਨਵਜੋਤ, ਮੀਨਾਕਸ਼ੀ, ਸੁਮਿਤ ਬਾਘਲਾ, ਭੂਪੇਸ਼ ਅਤੇ ਨੀਰਸ ਡੋਗਰਾ ਸਮੇਤ ਹੋਰ ਵਸਨੀਕਾਂ ਨੇ ਅਹਿਮ ਭੂਮਿਕਾ ਨਿਭਾਈ।