02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵਿਆਹ ਸਮਾਗਮ ’ਚੋਂ ਸਾਮਾਨ ਲੈ ਕੇ ਜਾ ਰਹੇ ਟੈਂਪੂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਸਨਿਚਰਵਾਰ ਰਾਤ ਪਟਿਆਲਾ ਰੋਡ ’ਤੇ ਲੱਕੀ ਢਾਬੇ ਦੇ ਸਾਹਮਣੇ ਕੈਟਰਿੰਗ ਦਾ ਸਾਮਾਨ ਲੈ ਕੇ ਜਾ ਰਹੇ ਇਕ ਛੋਟਾ ਹਾਥੀ ਟੈਂਪੂ ਦੇ ਪਿਛਲੇ ਹਿੱਸੇ ਵਿਚ ਅਚਾਨਕ ਅੱਗ ਲੱਗ ਗਈ। ਟੈਂਪੂ ਵਿਚ ਸਾਮਾਨ ਦੇ ਨਾਲ ਚਾਰ ਕਮਰਸ਼ੀਅਲ ਗੈਸ ਸਿਲੰਡਰ ਵੀ ਰੱਖੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 02-11-2026
ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਸਨਿਚਰਵਾਰ ਰਾਤ ਪਟਿਆਲਾ ਰੋਡ ’ਤੇ ਲੱਕੀ ਢਾਬੇ ਦੇ ਸਾਹਮਣੇ ਕੈਟਰਿੰਗ ਦਾ ਸਾਮਾਨ ਲੈ ਕੇ ਜਾ ਰਹੇ ਇਕ ਛੋਟਾ ਹਾਥੀ ਟੈਂਪੂ ਦੇ ਪਿਛਲੇ ਹਿੱਸੇ ਵਿਚ ਅਚਾਨਕ ਅੱਗ ਲੱਗ ਗਈ। ਟੈਂਪੂ ਵਿਚ ਸਾਮਾਨ ਦੇ ਨਾਲ ਚਾਰ ਕਮਰਸ਼ੀਅਲ ਗੈਸ ਸਿਲੰਡਰ ਵੀ ਰੱਖੇ ਹੋਏ ਸਨ। ਸਮੇਂ ਸਿਰ ਅੱਗ ’ਤੇ ਕਾਬੂ ਪਾ ਲਏ ਜਾਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਟੈਂਪੂ ਚਾਲਕ ਰਾਹੁਲ ਕਸ਼ਯਪ ਨੇ ਦੱਸਿਆ ਕਿ ਉਹ ਆਪਣੇ ਛੋਟੇ ਹਾਥੀ ਟੈਂਪੂ ਰਾਹੀਂ ਸਾਮਾਨ ਢੋਣ ਦਾ ਕੰਮ ਕਰਦਾ ਹੈ। ਬੀਤੀ ਰਾਤ ਉਸ ਨੇ ਵੀ. ਆਈ. ਪੀ. ਰੋਡ ਤੋਂ ਇਕ ਵਿਆਹ ਸਮਾਗਮ ਦੀ ਸਮਾਪਤੀ ਤੋਂ ਬਾਅਦ ਸਾਮਾਨ ਢਕੌਲੀ ਪਹੁੰਚਾਉਣ ਲਈ ਬੁਕਿੰਗ ਕੀਤੀ ਸੀ। ਰਾਤ ਕਰੀਬ ਸਾਢੇ 8 ਵਜੇ ਉਹ ਸਾਮਾਨ ਲੱਦ ਕੇ ਢਕੌਲੀ ਵੱਲ ਜਾ ਰਿਹਾ ਸੀ। ਜਦੋਂ ਉਹ ਪਟਿਆਲਾ ਰੋਡ ’ਤੇ ਲੱਕੀ ਢਾਬੇ ਨੇੜੇ ਪਹੁੰਚਿਆ, ਤਾਂ ਪਿੱਛੋਂ ਆ ਰਹੇ ਇਕ ਵਾਹਨ ਚਾਲਕ ਨੇ ਉਸ ਨੂੰ ਟੈਂਪੂ ਦੇ ਪਿਛਲੇ ਹਿੱਸੇ ਵਿਚ ਅੱਗ ਲੱਗਣ ਬਾਰੇ ਦੱਸਿਆ। ਉਸ ਨੇ ਤੁਰੰਤ ਟੈਂਪੂ ਸੜਕ ਕਿਨਾਰੇ ਰੋਕ ਕੇ ਦੁਕਾਨਦਾਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਕੁਝ ਘੱਟ ਹੋਣ ’ਤੇ ਸਭ ਤੋਂ ਪਹਿਲਾਂ ਟੈਂਪੂ ਵਿਚ ਰੱਖੇ ਚਾਰ ਗੈਸ ਸਿਲੰਡਰ ਬਾਹਰ ਕੱਢੇ ਗਏ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਰਾਹੁਲ ਕਸ਼ਯਪ ਅਨੁਸਾਰ ਵਿਆਹ ਸਮਾਗਮ ਤੋਂ ਲਿਆਂਦੇ ਸਾਮਾਨ ਵਿਚ ਰੋਟੀਆਂ ਬਣਾਉਣ ਵਾਲਾ ਤੰਦੂਰ ਵੀ ਸੀ, ਜਿਸ ਵਿਚ ਕੋਲਾ ਵੀ ਸੀ। ਗੱਡੀ ਵਿਚ ਪਈ ਪੋਲੀਥੀਨ ਗਰਮ ਕੋਲਿਆਂ ਦੇ ਸੰਪਰਕ ਵਿਚ ਆਉਣ ਕਾਰਨ ਅੱਗ ਲੱਗ ਗਈ। ਉਸ ਨੇ ਇਸ ਲਈ ਸਾਮਾਨ ਲੱਦਣ ਵਾਲੇ ਕਰਮਚਾਰੀਆਂ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਦੱਸਿਆ। ਮਾਮਲੇ ਸੰਬੰਧੀ ਫਾਇਰ ਬ੍ਰਿਗੇਡ ਜ਼ੀਰਕਪੁਰ ਦੇ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਰੋਡ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਤੁਰੰਤ ਦੋ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਇਕ ਗੱਡੀ ਦੀ ਮਦਦ ਨਾਲ ਹੀ ਅੱਗ ’ਤੇ ਕਾਬੂ ਪਾ ਲਿਆ।
Ad Position 22
No active advertisement
ਪਿਛਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਦੇ 20 ਮਹੀਨੇ: 4464 ਕਿੱਲੋ ਹੈਰੋਇਨ ਸਮੇਤ 90 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਚੰਡੀਗੜ੍ਹ ਵਿਚ 400 ਤੋਂ ਵੱਧ ਐਚ. ਕੇ. ਐਲ. ਮੈਂਬਰਾਂ ਨੇ ਇਕੱਠੇ ਹੋ ਕੇ ਦਿੱਤਾ ਨਿਮਰਤਾ, ਦਇਆ ਅਤੇ ਪਿਆਰ ਦਾ ਸੰਦੇਸ਼
Ad Position 24