31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅੰਕੁਰ ਸਕੂਲ ਦੇ ਵਰਕਰਾਂ ਨੇ ਡੀ.ਸੀ. ਰੇਟ ਲੈਣ ਸੰਬੰਧੀ ਲਈ ਕੀਤਾ ਰੋਸ ਮਾਰਚ

ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੁਰ ਸਕੂਲ ਦੇ ਵਰਕਰਾਂ ਨੇ ਡੀ. ਸੀ ਰੇਟ ਲੈਣ ਲਈ ਰੋਸ ਧਰਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ’ਚ ਅੰਕੁਰ ਸਕੂਲ ਦੇ ਵਰਕਰ ਡੀ.

Ad Position 21
No active advertisement
ਅਜੀਤ ਡੈਸਕ 31-10-2026
ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੁਰ ਸਕੂਲ ਦੇ ਵਰਕਰਾਂ ਨੇ ਡੀ.ਸੀ ਰੇਟ ਲੈਣ ਲਈ ਰੋਸ ਧਰਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ’ਚ ਅੰਕੁਰ ਸਕੂਲ ਦੇ ਵਰਕਰ ਡੀ.ਸੀ ਰੇਟ ਲਾਗੂ ਕਰਨ ਅਤੇ ਅੰਕੁਰ ਸਕੂਲ ਨੂੰ ਪੰਜਾਬ ਯੂਨੀਵਰਸਿਟੀ ਅਧੀਨ ਪਬਲਿਕ ਸਕੂਲ ਵਿਚ ਬਦਲਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇਸ ਸਬੰਧੀ ਅੰਕੁਰ ਸਕੂਲ ਮਜ਼ਦੂਰ ਏਕਤਾ ਯੂਨੀਅਨ ਦੇ ਮੈਂਬਰ ਜਿਨ੍ਹਾਂ ਵਿਚ ਸੰਦੀਪ ਸਿੰਘ, ਦੀਪਕ ਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਹੈ। ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅੰਕੁਰ ਸਕੂਲ ਵਿਚ ਕੰਮ ਕਰ ਰਹੇ ਸਾਰੇ ਹੀ ਵਰਕਰਾਂ ਨੂੰ ਡੀ.ਸੀ ਰੇਟ ਦਿੱਤਾ ਜਾਵੇ। ਮੌਜ਼ੂਦਾ ਪੇਅ ਸਕੇਲ ਬਹੁਤ ਜ਼ਿਆਦਾ ਘੱਟ ਹੈ, ਜਦਕਿ ਉਕਤ ਸਕੂਲ ਸਰਕਾਰੀ ਜਗ੍ਹਾ ਵਿਚ ਬਣਿਆ ਹੋਈਆ ਹੈ। ਇਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਘੱਟ ਤਨਖ਼ਾਹ ਦੇ ਵਿਰੁੱਧ ਬੋਲਣ ਨੂੰ ਲਾਪਰਵਾਹੀ, ਅਨੁਸ਼ਾਸਨਹੀਣਤਾ ਅਤੇ ਸਾਖ ਦਾ ਅਪਮਾਨ ਦੱਸ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ ’ਚ ਦਿੱਤਾ ਜਾਵੇ : ਜ਼ਿਲ੍ਹਾ ਮੈਜਿਸਟ੍ਰੇਟ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਡਾ. ਨਰਿੰਦਰ ਸਿੰਘ ਕਪਾਨੀ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਕ ਕਰਵਾਇਆ ਸੈਮੀ...
Ad Position 24