ਪੰਜਾਬ ਇੰਜੀਨੀਅਰਿੰਗ ਕਾਲਜ ’ਚ ਤਿੰਨ ਰੋਜ਼ਾ ‘ਪੈੱਕ-ਫੈਸ਼ਟ-2026’ ਮੇਲੇ ਦੀ ਸ਼ਾਨੋ-ਸ਼ੌਕਤ ਤਰੀਕੇ ਨਾਲ ਹੋਈ ਸ਼ੁਰੂਆਤ
ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਸਾਲਾਨਾ ਤਕਨੀਕੀ ਅਤੇ ਸੱਭਿਆਚਾਰਕ ਮੇਲੇ ‘ਪੈੱਕ-ਫੈਸ਼ਟ-2026’ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਦੇ ਨਾਲ ਹੀ ਨਵੀਨਤਾ, ਸਿਰਜਣਾਤਮਕਤਾ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਭਰਪੂਰ ਤਿੰਨ ਰੋਜ਼ਾ ਸਮਾਰੋਹ ਦੀ ਸ਼ੁਰੂਆਤ ਹੋਈ।
ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਸਾਲਾਨਾ ਤਕਨੀਕੀ ਅਤੇ ਸੱਭਿਆਚਾਰਕ ਮੇਲੇ ‘ਪੈੱਕ-ਫੈਸ਼ਟ-2026’ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਦੇ ਨਾਲ ਹੀ ਨਵੀਨਤਾ, ਸਿਰਜਣਾਤਮਕਤਾ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਭਰਪੂਰ ਤਿੰਨ ਰੋਜ਼ਾ ਸਮਾਰੋਹ ਦੀ ਸ਼ੁਰੂਆਤ ਹੋਈ। ਉਦਘਾਟਨੀ ਸਮਾਰੋਹ ਵਿਚ ਵਰੁਣ ਖੁੱਲਰ ਚੀਫ਼ ਸੇਲਜ਼ ਅਫ਼ਸਰ ਅਨੰਤ ਰਾਜ ਲਿਮਟਿਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ. ਭੋਲਾ ਰਾਮ ਗੁਰਜਰ ਉਪ ਕੁਲਪਤੀ ਪੰਜਾਬ ਇੰਜੀਨੀਅਰਿੰਗ ਕਾਲਜ ਅਤੇ ਡਾਇਰਕੈਟਰ, ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਪ੍ਰੋ. ਪੁਨੀਤ ਚਾਵਲਾ ਡੀਨ ਸਟੂਡੈਂਟ ਅਫੇਅਰਜ਼ ਅਤੇ ਪ੍ਰੋ. ਸ਼ੋਭਨਾ ਧੀਮਾਨ ਰਜਿਸਟਰਾਰ ਵੀ ਮੌਜੂਦ ਸਨ। ਸਮਾਰੋਹ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਈਕਲੋਥਾਨ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋ. ਭੋਲਾ ਰਾਮ ਗੁਰਜਰ ਉਪ ਕੁਲਪਤੀ ਪੈੱਕ ਨੇ ਨਵੀਨਤਾ, ਸੰਸਥਾਗਤ ਸਹਿਯੋਗ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਹੇਮ ਪੁਸ਼ਪ ਸ਼ਰਮਾ ਨੇ ਵੀ ਸੰਬੋਧਨ ਕਰਦਿਆਂ ਅਨੁਸ਼ਾਸਨ, ਅਗਵਾਈ ਅਤੇ ਜ਼ਿੰਮੇਵਾਰੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਵਰੁਣ ਖੁੱਲਰ ਨੇ ਨਵੀਨਤਾ, ਸਿਰਜਣਾਤਮਕਤਾ ਅਤੇ ਭਵਿੱਖਮੁਖੀ ਸੋਚ ਵਿਕਸਿਤ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਸਮਾਰੋਹ ਦੇ ਪਹਿਲੇ ਦਿਨ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ।