29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਰਣਜੀਤ ਸਿੰਘ ਗਿੱਲ ਟੈਗੋਰ ਨਿਕੇਤਨ ਮਾਡਲ .ਹਾਈ.ਸਕੂਲ ਖਰੜ ਵਲੋਂ ਕਰਵਾਇਆ ਸਾਲਾਨਾ ਸਮਾਗਮ

ਖਰੜ, 28 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਬੱਚੇ 10-15 ਸਾਲ ਦੀ ਮਿਹਨਤ ਕਰਕੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਸਿੱਖਿਆ ਖੇਤਰ ਵਿਚ ਆਪਣਾ ਯੋਗਦਾਨ ਪਾ ਕੇ ਆਪਣੀ ਸਫਲ ਜਿੰਦਗੀ ਦੀ ਮੰਜ਼ਿਲ ਤੇ ਜਾ ਸਕਦੇ ਹਨ। ਉਹ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਲੋਂ ‘ਓਮੰਗ-2026’ ਦੇ ਬੈਨਰ ਥੱਲੇ ਕਰਵਾਏ ਸਾਲਾਨਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

Ad Position 21
No active advertisement
ਟੈਗੋਰ ਨਿਕੇਤਨ ਸਕੂਲ ਦੇ ਸਮਾਗਮ ਦੀ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਤਸਵੀਰ ਸਾਂਝੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਅਤੇ ਹੋਰ । ਤਸਵੀਰ: ਗੁਰਮੁੱਖ ਸਿੰਘ ਮਾਨ 29-10-2026
ਖਰੜ, 28 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਬੱਚੇ 10-15 ਸਾਲ ਦੀ ਮਿਹਨਤ ਕਰਕੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਸਿੱਖਿਆ ਖੇਤਰ ਵਿਚ ਆਪਣਾ ਯੋਗਦਾਨ ਪਾ ਕੇ ਆਪਣੀ ਸਫਲ ਜਿੰਦਗੀ ਦੀ ਮੰਜ਼ਿਲ ਤੇ ਜਾ ਸਕਦੇ ਹਨ। ਉਹ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਲੋਂ ‘ਓਮੰਗ-2026’ ਦੇ ਬੈਨਰ ਥੱਲੇ ਕਰਵਾਏ ਸਾਲਾਨਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਕੂਲ ਦੇ ਬੱਚਿਆਂ ਵਲੋਂ ਜੋ ਸਟੇਜ਼ ਤੇ ਵੱਖ-ਵੱਖ ਝਲਕੀਆਂ ਅਤੇ ਖਾਸਕਾਰ ਦਿਲ ਨੂੰ ਛੂਹਣ ਵਾਲਾ ‘ਯੁੱਧ ਨਸ਼ਿਆਂ ਵਿਰੁੱਧ’ ਪੇਸ਼ਕਾਰੀ ਪੇਸ਼ ਕੀਤੀ ਹੈ ਉਹ ਬਹੁਤ ਹੀ ਸਲਹਾਉਣ ਯੋਗ ਹੈ, ਇਸ ਲਈ ਸਕੂਲ ਦੇ ਸਟਾਫ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਅਧਿਆਪਕ ਨੂੰ ਗੁਰੂ ਦਾ ਦਰਜ਼ਾ ਹੈ ਉਹ ਸਮਾਜ ਵਿਚ ਬਹਤ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਉਨ੍ਹਾਂ ਵਲੋਂ ਪੜ੍ਹਾਈ ਗਈ ਸਿੱਖਿਆ ਬੱਚਿਆਂ ਦੀ ਜਿੰਦਗੀ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਚੰਗੀ ਸੇਧ ਦੇ ਰਹੇ ਹਨ। ਇਸ ਮੌਕੇ ਸਕੂਲ ਦੀ ਵਾਈਸ ਪ੍ਰਿੰਸੀਪਲ ਗੀਤਿਕਾ ਗੁਪਤਾ, ਆਰੀਆਂ ਸਮਾਜ ਦੇ ਪ੍ਰਧਾਨ ਵਿਕਾਸ ਗਰਗ, ਮਹਾਰਾਜਾ ਅੱਜ ਸਰੋਵਰ ਸਮਿਤੀ ਖਰੜ ਦੇ ਪ੍ਰਧਾਨ ਸਸ਼ੀਪਾਲ ਜੈਨ, ਹੇਮੰਤ ਸ਼ਰਮਾ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸੋਰ ਸ਼ਰਮਾ, ਜੁਝਾਰ ਸਿੰਘ ਲੋਗੀਆਂ, ਮਨਜੀਤ ਸਿੰਘ ਬੈਦਵਾਣ, ਹੇਮੰਤ ਸ਼ਰਮਾ ਸਮੇਤ ਸ਼ਹਿਰ ਨਿਵਾਸੀ, ਸਕੂਲ ਦੇ ਸਟਾਫ ਮੈਂਬਰ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਵਾਪਰ ਰਹੇ ਨੇ ਹਾਦਸੇ - ਗਿੱਲ ਅਗਲੀ ਖ਼ਬਰ ਵਿੱਤੀ ਯੋਜਨਾਬੰਦੀ, ਨਿਵੇਸ਼ ਦੇ ਜ਼ੋਖ਼ਮਾਂ ਅਤੇ ਸਾਈਬਰ ਸੁਰੱਖਿਆ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Ad Position 24