29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਐਕਸਿਸ ਮੈਕਸ ਲਾਈਫ ਵਲੋਂ ਟਾਟਾ ਡਿਜੀਟਲ ਦੀ ਕੰਪਨੀ ਨਾਲ ਸਾਂਝੇਦਾਰੀ

ਚੰਡੀਗੜ੍ਹ, 28 ਅਕਤੂਬਰ (ਅ. ਬ.)

Ad Position 21
No active advertisement
ਵਿਜੈ ਕੁਮਾਰ ਚਾਵਲਾ ਤੇ ਕਿਰਨ ਚਾਵਲਾ ਵਾਸੀ ਕੁਰਾਲੀ ਜ਼ਿਲ੍ਹਾ ਮੁਹਾਲੀ ਨੇ ਆਪਣੇ ਵਿਆਹ ਦੀ 27ਵੀਂ ਵਰ੍ਹੇਗੰਢ ਮਨਾਈ। 29-10-2026
ਚੰਡੀਗੜ੍ਹ, 28 ਅਕਤੂਬਰ (ਅ. ਬ.)- ਐਕਸਿਸ ਮੈਕਸ ਲਾਈਫ ਇੰਸ਼ੋਰੈਂਸ ਲਿਮਟਿਡ ਨੇ ਟਾਟਾ ਡਿਜੀਟਲ ਦੀ ਸਹਾਇਕ ਕੰਪਨੀ ਟਾਟਾ ਫਿਨਟੈੱਕ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਟਾਟਾ ਨਿਊ ਐਪ ’ਤੇ ਜੀਵਨ ਬੀਮਾ ਸਬੰਧੀ ਵੱਖ-ਵੱਖ ਹੱਲ ਉਪਲਬਧ ਕਰਵਾਏ ਜਾਣਗੇ। ਟਾਟਾ ਨਿਊ ਭਾਰਤ ਦਾ ਇਕ ਅਜਿਹਾ ਡਿਜੀਟਲ ਪਲੇਟਫਾਰਮ ਹੈ, ਜੋ ਗਾਹਕਾਂ ਨੂੰ ਵਫ਼ਾਦਾਰੀ ਲਾਭਾਂ ਤੇ ਵਿੱਤੀ ਸੇਵਾਵਾਂ ਸਮੇਤ ਕਈ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸ ਸਾਂਝੇਦਾਰੀ ਰਾਹੀਂ ਗਾਹਕ ਟਾਟਾ ਨਿਊ ਦੇ ਪਲੇਟਫਾਰਮ ’ਤੇ ਐਕਸਿਸ ਮੈਕਸ ਲਾਈਫ਼ ਦੇ ਜੀਵਨ ਬੀਮਾ ਸੁਰੱਖਿਆ ਅਤੇ ਲੰਬੇ ਸਮੇਂ ਦੀ ਬੱਚਤ ਨਾਲ ਸਬੰਧਤ ਹੱਲ ਦੇਖਣ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ਰੀਦ ਵੀ ਸਕਣਗੇ। ਇਸ ਤਹਿਤ ਐਕਸਿਸ ਮੈਕਸ ਲਾਈਫ ਦੀ ਜੀਵਨ ਬੀਮਾ ਖੇਤਰ ਦੀ ਮੁਹਾਰਤ ਨੂੰ ਟਾਟਾ ਡਿਜੀਟਲ ਦੇ ਵਿਆਪਕ ਡਿਜੀਟਲ ਨੈੱਟਵਰਕ ਨਾਲ ਜੋੜਿਆ ਜਾਵੇਗਾ, ਜਿਸ ਨਾਲ ਗਾਹਕਾਂ ਲਈ ਆਪਣੀਆਂ ਵਿੱਤੀ ਲੋੜਾਂ ਅਤੇ ਤਰਜੀਹਾਂ ਅਨੁਸਾਰ ਫ਼ੈਸਲੇ ਲੈਣਾ ਹੋਰ ਸੁਖਾਲਾ ਹੋਵੇਗਾ। ਐਕਸਿਸ ਮੈਕਸ ਲਾਈਫ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁਮਿਤ ਮਦਾਨ ਨੇ ਕਿਹਾ ਕਿ ਟਾਟਾ ਡਿਜੀਟਲ ਨਾਲ ਇਹ ਸਾਂਝੇਦਾਰੀ ਲੱਖਾਂ ਭਾਰਤੀਆਂ ਲਈ ਜੀਵਨ ਬੀਮੇ ਨੂੰ ਵਧੇਰੇ ਸੁਖਾਲਾ, ਢੁੱਕਵਾਂ ਤੇ ਸਮਝਣ ਵਿਚ ਆਸਾਨ ਬਣਾਉਣ ਪ੍ਰਤੀ ਦੋਵਾਂ ਕੰਪਨੀਆਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਆਪਣੇ ਬੀਮਾ ਹੱਲ ਅਜਿਹੇ ਡਿਜੀਟਲ ਨੈੱਟਵਰਕ ਦਾ ਹਿੱਸਾ ਬਣਾ ਰਹੀ ਹੈ, ਜਿਸ ’ਤੇ ਲੋਕ ਪਹਿਲਾਂ ਤੋਂ ਭਰੋਸਾ ਕਰਦੇ ਹਨ ਤੇ ਜਿਸ ਦੀ ਉਹ ਨਿਯਮਿਤ ਵਰਤੋਂ ਕਰਦੇ ਹਨ। ਟਾਟਾ ਨਿਊ ’ਤੇ ਐਕਸਿਸ ਮੈਕਸ ਲਾਈਫ਼ ਦੇ ਜੀਵਨ ਬੀਮਾ ਸੁਰੱਖਿਆ ਅਤੇ ਲੰਬੇ ਸਮੇਂ ਦੀ ਬੱਚਤ ਨਾਲ ਸਬੰਧਤ ਹੱਲ ਉਪਲਬਧ ਕਰਵਾਉਣ ਦਾ ਮਕਸਦ ਲੋਕਾਂ ਅਤੇ ਪਰਿਵਾਰਾਂ ਨੂੰ ਸਹੀ ਵਿੱਤੀ ਫ਼ੈਸਲੇ ਲੈਣ ਅਤੇ ਆਪਣੇ ਭਵਿੱਖ ਦੀ ਵਧੇਰੇ ਭਰੋਸੇ ਨਾਲ ਯੋਜਨਾਬੰਦੀ ਕਰਨ ਵਿਚ ਮਦਦ ਦੇਣਾ ਹੈ।
Ad Position 22
No active advertisement
ਪਿਛਲੀ ਖ਼ਬਰ ਦਸਤਾਵੇਜ਼ ਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਬਰਾਮਦ ਅਗਲੀ ਖ਼ਬਰ ਸਾਈਬਰ ਠੱਗਾਂ ਨੇ ਤਿੰਨ ਵਿਅਕਤੀਆਂ ਨਾਲ 13.12 ਲੱਖ ਰੁਪਏ ਦੀ ਠੱਗੀ ਮਾਰੀ ਓ.ਟੀ.ਪੀ ਰਾਹੀਂ, ਜਾਅਲੀ ਐਪ ’ਤੇ ਨਿਵੇਸ਼ ਅਤੇ ਬ...
Ad Position 24