27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬੋਟੈਨਿਕਲ ਗਾਰਡਨ ਦੀ ਐਂਟਰੀ ਫ਼ੀਸ ਵਾਪਸ ਲੈਣ ਦਾ ਆਮ ਆਦਮੀ ਪਾਰਟੀ ਵਲੋਂ ਦਾਅਵਾ

ਚੰਡੀਗੜ੍ਹ, 26 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ) - ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਜਪਾ ਸ਼ਾਸਿਤ ਪ੍ਰਸ਼ਾਸਨ ਨੂੰ ਬੋਟੈਨਿਕਲ ਗਾਰਡਨ ਚੰਡੀਗੜ੍ਹ ਦੀ ਦਾਖਲਾ ਫ਼ੀਸ ਲਾਗੂ ਕਰਨ ਦਾ ਤੁਗ਼ਲਕੀ ਫ਼ਰਮਾਨ ਵਾਪਸ ਲੈਣਾ ਪਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੰਡੀਗੜ੍ਹ ਵਿਚ ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਪਾਰਟੀ ਨੇ ਆਪਸ ਵਿਚ ਹੱਥ ਮਿਲਾ ਕੇ ਸ਼ਹਿਰ ਨੂੰ ਆਪਣਾ ਸਿਆਸੀ ਅੱਡਾ ਬਣਾ ਲਿਆ ਹੈ।

Ad Position 21
No active advertisement
ਅਜੀਤ ਡੈਸਕ 27-10-2026
ਚੰਡੀਗੜ੍ਹ, 26 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ) - ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਜਪਾ ਸ਼ਾਸਿਤ ਪ੍ਰਸ਼ਾਸਨ ਨੂੰ ਬੋਟੈਨਿਕਲ ਗਾਰਡਨ ਚੰਡੀਗੜ੍ਹ ਦੀ ਦਾਖਲਾ ਫ਼ੀਸ ਲਾਗੂ ਕਰਨ ਦਾ ਤੁਗ਼ਲਕੀ ਫ਼ਰਮਾਨ ਵਾਪਸ ਲੈਣਾ ਪਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੰਡੀਗੜ੍ਹ ਵਿਚ ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਪਾਰਟੀ ਨੇ ਆਪਸ ਵਿਚ ਹੱਥ ਮਿਲਾ ਕੇ ਸ਼ਹਿਰ ਨੂੰ ਆਪਣਾ ਸਿਆਸੀ ਅੱਡਾ ਬਣਾ ਲਿਆ ਹੈ। ਇਸ ਦੀ ਤਾਜ਼ਾ ਮਿਸਾਲ ਬੋਟੈਨਿਕਲ ਗਾਰਡਨ ਵਿਚ ਲੋਕਾਂ ਦੇ ਦਾਖ਼ਲੇ ’ਤੇ ਭਾਜਪਾ ਸ਼ਾਸਿਤ ਪ੍ਰਸ਼ਾਸਨ ਵਲੋਂ ਲਗਾਈ ਗਈ ਭਾਰੀ ਫ਼ੀਸ ਹੈ, ਜਿਸ ਦਾ ਕਾਂਗਰਸ ਪਾਰਟੀ ਨੇ ਸਮਰਥਨ ਕੀਤਾ ਅਤੇ ਇਸ ਮੁੱਦੇ ’ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਚੁੱਪ ਵੱਟ ਰੱਖੀ ਹੈ। ਇਸ ਸੰਬੰਧੀ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਪ੍ਰਧਾਨ ਵਿਜੈ ਪਾਲ ਸਿੰਘ ਨੇ ਕਿਹਾ ਕਿ ਬੋਟੈਨਿਕਲ ਗਾਰਡਨ ਦੀ ਦਾਖਲਾ ਫੀਸ ਦੇ ਮਾਮਲੇ ਵਿਚ ਕਾਂਗਰਸ ਨੇ ਭਾਜਪਾ ਸ਼ਾਸਿਤ ਪ੍ਰਸ਼ਾਸਨ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2022 ਵਿਚ ਮੇਅਰ ਦੀ ਚੋਣ ਸਮੇਂ ਵੀ ਕਾਂਗਰਸ ਨੇ ਭਾਜਪਾ ਦਾ ਸਾਥ ਦਿੱਤਾ ਅਤੇ ਸਾਲ 2023 ਵਿੱਚ 6 ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਵਾਕਆਊਟ ਕਰ ਗਈ ਸੀ। ਇਸ ਦੇ ਉਲਟ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਲਈ ਸੜਕਾਂ ’ਤੇ ਉਤਰੀ, ਵੱਡਾ ਧਰਨਾ-ਪ੍ਰਦਰਸ਼ਨ ਕੀਤਾ ਅਤੇ ਇਸ ਫ਼ਰਮਾਨ ਨੂੰ ਵਾਪਸ ਲੈਣ ਲਈ ਪ੍ਰਸ਼ਾਸਨ ਨੂੰ ਵੱਡੇ ਜਨ ਅੰਦੋਲਨ ਦੀ ਚੇਤਾਵਨੀ ਦਿੱਤੀ। ਆਮ ਆਦਮੀ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਸ਼ਾਸਿਤ ਪ੍ਰਸ਼ਾਸਨ ਨੂੰ ਬੋਟੈਨਿਕਲ ਗਾਰਡਨ ਦੀ ਦਾਖਲਾ ਫੀਸ ਦਾ ਤੁਗਲਕੀ ਫ਼ਰਮਾਨ ਵਾਪਸ ਲੈਣਾ ਪਿਆ। ਇਹ ਚੰਡੀਗੜ੍ਹ ਦੇ ਲੋਕਾਂ ਦੀ ਜਿੱਤ ਹੈ। ਪਾਰਟੀ ਦੇ ਕੌਂਸਲਰ ਹਰਦੀਪ ਸਿੰਘ ਨੇ ਕਿਹਾ ਕਿ ਫਿਲਹਾਲ ਸਿਰਫ਼ ਐਂਟਰੀ ਫ਼ੀਸ ਵਾਪਸ ਲਈ ਗਈ ਹੈ, ਬੋਟੈਨਿਕਲ ਗਾਰਡਨ ਦੇ ਦੋ ਗੇਟ ਅਜੇ ਵੀ ਬੰਦ ਹਨ। ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਗੇਟਾਂ ਨੂੰ ਵੀ ਤੁਰੰਤ ਖੋਲ੍ਹਿਆ ਜਾਵੇ, ਨਹੀਂ ਤਾਂ ਪਾਰਟੀ ਸੜਕ ਤੋਂ ਲੈ ਕੇ ਸਦਨ ਤੱਕ ਸੰਘਰਸ਼ ਕਰੇਗੀ। ਕੌਂਸਲਰ ਜਸਵਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਇੱਕ-ਇੱਕ ਵਿਅਕਤੀ ਦੇ ਹੱਕਾਂ ਦੀ ਲੜਾਈ ਸੜਕ ਅਤੇ ਨਿਗਮ ਦੇ ਸਦਨ ਵਿੱਚ ਵੀ ਲੜਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਬੰਦ ਗੇਟਾਂ ਨੂੰ ਤੁਰੰਤ ਖੋਲ੍ਹੇ।
Ad Position 22
No active advertisement
ਪਿਛਲੀ ਖ਼ਬਰ ਸੈਕਟਰ -15 ’ ਚ ਦਰੱਖ਼ਤ ਡਿਗਣ ਨਾਲ ਬਿਜਲੀ ਦੇ ਖੰਭੇ ਟੁੱਟੇ , ਵਾਹਨਾਂ ਦਾ ਨੁਕਸਾਨ ਸਾਬਕਾ ਮੇਅਰ ਅਨੂ ਚਤਰਥ ਦੀ ਕਾਰ ਵੀ ਆਈ... ਅਗਲੀ ਖ਼ਬਰ ਪੀ . ਜੀ . ਆਈ. ਸੰਸਥਾ ਨੂੰ ‘ ਨਿਊਜ਼ਵੀਕ ’ ਨੇ ਵਿਸ਼ਵ ਦੇ ਸਭ ਤੋਂ ਵਧੀਆ ਵਿਸ਼ੇਸ਼ ਹਸਪਤਾਲਾਂ 2027 ਦੀ ਸੂਚੀ ਵਿਚ ਕੀਤਾ ਦਰਜ...
Ad Position 24