20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪੰਜ ਧੀਆਂ ਦੇ ਪਿਤਾ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਖਰੜ, 19 ਅਕਤੂਬਰ (ਜੰਡਪੁਰੀ)-ਮਾਡਲ ਟਾਊਨ ਦੇ ਵਸਨੀਕ ਇਕ ਸਰਕਾਰੀ ਠੇਕੇਦਾਰ ਵਲੋਂ ਆਪਣੀ ਲਾਇਸੰਸੀ ਪਿਸਟਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਮ੍ਰਿਤਕ ਦੀ ਪਛਾਣ ਸ਼ਰਨਜੀਤ ਸਿੰਘ (57) ਪੁੱਤਰ ਛਿੰਦਰ ਸਿੰਘ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 20-10-2026
ਖਰੜ, 19 ਅਕਤੂਬਰ (ਜੰਡਪੁਰੀ)-ਮਾਡਲ ਟਾਊਨ ਦੇ ਵਸਨੀਕ ਇਕ ਸਰਕਾਰੀ ਠੇਕੇਦਾਰ ਵਲੋਂ ਆਪਣੀ ਲਾਇਸੰਸੀ ਪਿਸਟਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਮ੍ਰਿਤਕ ਦੀ ਪਛਾਣ ਸ਼ਰਨਜੀਤ ਸਿੰਘ (57) ਪੁੱਤਰ ਛਿੰਦਰ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਾਲ ਸੰਬੰਧਿਤ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਵਲੋਂ ਆਪਣੇ ਬੈੱਡਰੂਮ ‘ਚ ਹੀ ਸਿਰ ਵਿਚ ਗੋਲੀ ਮਾਰੀ ਹੋਈ ਸੀ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲ ਪੰਜ ਧੀਆਂ ਹਨ ਅਤੇ ਸਭ ਤੋਂ ਛੋਟੀ ਬੇਟੀ ਤਿੰਨ ਸਾਲਾਂ ਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਬੇਟੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਨੂੰ ਜਦੋਂ ਉਹ ਰੋਟੀ ਦੇਣ ਲਈ ਗਈ ਤਾਂ ਉਨ੍ਹਾਂ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਜਦੋਂ ਉਹ ਖਿੜਕੀ ਰਾਹੀਂ ਦਰਵਾਜ਼ਾ ਖੋਲ੍ਹ ਕੇ ਬੈੱਡਰੂਮ ‘ਚ ਦਾਖ਼ਲ ਹੋਈ ਤਾਂ ਅੰਦਰ ਫਰਸ਼ ‘ਤੇ ਉਨ੍ਹਾਂ ਦੇ ਪਿਤਾ ਦੀ ਖ਼ੂਨ ਨਾਲ ਲਥ-ਪਥ ਲਾਸ਼ ਪਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਦਾਦੇ ਨੂੰ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਦੇ ਪਿਤਾ ਛਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜੋ ਕਿ ਸਰਕਾਰੀ ਠੇਕੇ ਲੈਂਦਾ ਸੀ, ਨੇ ਬੀਤੇ ਕੁਝ ਸਾਲਾਂ ਤੋਂ ਠੇਕੇਦਾਰੀ ਛੱਡ ਦਿੱਤੀ ਸੀ। ਬੀਤੇ ਸਾਲ ਉਸ ਦੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਉਹ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ, ਜਿਸ ਕਰਕੇ ਉਸ ਨੇ ਅਜਿਹਾ ਸਖ਼ਤ ਕਦਮ ਚੁੱਕਿਆ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਡਾਕਟਰਾਂ ਦੇ ਬੋਰਡ ਤੋਂ ਮੈਡੀਕਲ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਪੰਜਾਬ ਫੇਰੀ ਨਾਲ ਨਸ਼ਾ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ - ਕੇਵਲ ਸਿੰਘ ਢਿੱਲੋਂ ਮਾਨਸਾ, ਸੰਗਰੂਰ ਤ... ਅਗਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਕਿਹਾ , ਲੋਕਾਂ ਨੂੰ ਧਰਮ, ਸੱਚ, ਸ਼ਾਂਤੀ ਅਤੇ...
Ad Position 24