15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੈਕਟਰ -46 ਨੂੰ ਮਿਲੇਗੀ ਬਿਹਤਰ ਸੜਕੀ ਸਹੂਲਤ , 1.70 ਕਰੋੜ ਦੇ ਕੰਮ ਸ਼ੁਰੂ ਸੜਕਾਂ ਦੇ ਨਾਲ ਮਾਰਕੀਟ ਤੇ ਹਸਪਤਾਲ ਦੀ ਪਾਰਕਿੰਗ ਵੀ ਹੋਵੇਗੀ ਨਵੀਂ, ਤਿੰਨ ਪਰਤਾਂ ’ਚ ਵਿਛਾਈ ਜਾਵੇਗੀ ਬਿਟੂਮਨ ਦੀ ਪਰਤ-ਕੌਂਸਲਰ ਗਾਬੀ

ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)– ਸੈਕਟਰ-46 ’ਚ ਸੜਕੀ ਢਾਂਚੇ ਨੂੰ ਬਿਹਤਰ ਬਣਾਉਣ ਲਈ 1. 70 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਹਨ।

Ad Position 21
No active advertisement
ਚੰਡੀਗੜ੍ਹ ਦੇ ਸੈਕਟਰ-46 ਦੀ ਮਾਰਕੀਟ ਅਤੇ ਕੇ.ਯੂ.ਸੀ. ਹਸਪਤਾਲ ਦੀ ਪਾਰਕਿੰਗ ਵਿਖੇ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਉਂਦੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਨਾਲ ਮੌਜੂਦ ਇਲਾਕੇ ਦੇ ਪਤਵੰਤੇ ਸੱਜਣ। ਤਸਵੀਰ : ਕਮਲਜੀਤ ਸਿੰਘ। 15-10-2026
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)– ਸੈਕਟਰ-46 ’ਚ ਸੜਕੀ ਢਾਂਚੇ ਨੂੰ ਬਿਹਤਰ ਬਣਾਉਣ ਲਈ 1.70 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਹਨ। ਇਨ੍ਹਾਂ ਕਾਰਜਾਂ ਤਹਿਤ ਵੀ-4 ਤੇ ਵੀ-5 ਸੜਕਾਂ ਦੀ ਮੁੜ-ਕਾਰਪੇਟਿੰਗ ਦੇ ਨਾਲ ਸੈਕਟਰ ਦੀ ਮਾਰਕੀਟ ਅਤੇ ਕੇ. ਯੂ. ਸੀ. ਹਸਪਤਾਲ ਦੀ ਪਾਰਕਿੰਗ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ। ਵਾਰਡ ਨੰਬਰ-34 ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਤਕਨੀਕੀ ਮਾਪਦੰਡਾਂ ਅਨੁਸਾਰ ਕਰਵਾਏ ਜਾਣਗੇ ਤਾਂ ਜੋ ਸੜਕਾਂ ਦੀ ਮਜ਼ਬੂਤੀ ਵਧਣ ਦੇ ਨਾਲ-ਨਾਲ ਲੋਕਾਂ ਨੂੰ ਆਵਾਜਾਈ ਅਤੇ ਪਾਰਕਿੰਗ ਸਬੰਧੀ ਬਿਹਤਰ ਸਹੂਲਤਾਂ ਮਿਲ ਸਕਣ। ਕੌਂਸਲਰ ਗਾਬੀ ਨੇ ਦੱਸਿਆ ਕਿ ਮਾਰਕੀਟ ਦੀ ਪਾਰਕਿੰਗ ’ਚ ਲੰਮੇ ਸਮੇਂ ਤੋਂ ਪੱਧਰ ਉੱਚਾ ਹੋਣ ਦੀ ਸਮੱਸਿਆ ਬਣੀ ਹੋਈ ਸੀ। ਇਸ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਪਾਰਕਿੰਗ ਦੀ ਮੁੜ-ਕਾਰਪੇਟਿੰਗ ਦੌਰਾਨ ਇਸ ਦੇ ਪੱਧਰ ਅਤੇ ਪਾਣੀ ਦੀ ਨਿਕਾਸੀ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਕਿੰਗ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵੀਂ ਲਾਈਨ ਪਹਿਲਾਂ ਹੀ ਵਿਛਾਈ ਜਾ ਚੁੱਕੀ ਹੈ। ਹੁਣ ਸੜਕਾਂ ਅਤੇ ਪਾਰਕਿੰਗ ਦੀ ਕਾਰਪੇਟਿੰਗ ਦਾ ਕੰਮ ਤਿੰਨ ਪਰਤਾਂ ’ਚ ਕੀਤਾ ਜਾਵੇਗਾ। ਇਸ ਤਹਿਤ ਪਹਿਲਾਂ ਤਾਰਕੋਲ ਦੀ ਬੁਨਿਆਦੀ ਪਰਤ ਵਿਛਾਈ ਜਾਵੇਗੀ ਅਤੇ ਇਸ ਤੋਂ ਬਾਅਦ 20 ਮਿਲੀਮੀਟਰ ਤੇ 40 ਮਿਲੀਮੀਟਰ ਬਿਟੂਮਨ ਦੀਆਂ ਪਰਤਾਂ ਪਾਈਆਂ ਜਾਣਗੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਸੈਕਟਰ-46 ਦੇ ਪ੍ਰਧਾਨ ਕੁਲਦੀਪ ਸਿੰਘ, ਡਾ. ਬੱਲ, ਡੀ.ਐਸ. ਸੋਢੀ, ਕ੍ਰਿਸ਼ਨ ਅਰੋੜਾ, ਕੇ.ਯੂ.ਸੀ. ਤੋਂ ਡਾ. ਕਪੂਰ, ਸੁਦਰਸ਼ਨ ਬੱਤਰਾ, ਗੁਰਿੰਦਰ ਸਿੰਘ, ਧਰਮਪ੍ਰੀਤ ਸਿੰਘ, ਰਾਜੇਸ਼ ਵਿਮਲ, ਸੰਜੀਵ ਕੁਮਾਰ, ਐੱਸ.ਐੱਸ. ਗਰੇਵਾਲ, ਡਾ. ਅਸ਼ੋਕ ਪਾਹੂਜਾ, ਦਲਜੀਤ ਸਿੰਘ ਸੋਢੀ, ਜੋਗਿੰਦਰ ਸਿੰਘ, ਕਰਮਜੀਤ ਸਿੰਘ, ਮੋਹਨ ਲਾਲ, ਮਨਚੰਦਾ, ਡਾ. ਗਰੇਵਾਲ, ਤਰਨਜੀਤ ਸਿੰਘ, ਸਿੱਧੂ, ਪ੍ਰਦੀਪ ਵਰਮਾ, ਐੱਲ.ਐੱਸ. ਚਤੁਰਵੇਦੀ, ਪ੍ਰਦੀਪ ਕੁਮਾਰ, ਬਲਬੀਰ ਸਿੰਘ, ਆਰ.ਡਬਲਿਊ.ਏ. ਦੇ ਪ੍ਰਧਾਨ ਦਿਲਬਾਗ ਸਿੰਘ, ਪੀ.ਕੇ. ਗੁਪਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਟ੍ਰਾਈਸਿਟੀ ਦੀ ਗੀਤਾਂਜਲੀ ਅਰੋੜਾ ਨੇ ਕੌਮਾਂਤਰੀ ਪੱਧਰ ’ ਤੇ ਵਧਾਇਆ ਭਾਰਤ ਦਾ ਮਾਣ ‘ਮਿਸਿਜ਼ ਇੰਟਰਨੈਸ਼ਨਲ ਗਲੋਬਲ-... ਅਗਲੀ ਖ਼ਬਰ ਮਾਮਲਾ ਕਿਲ੍ਹਾ ਲਾਲ ਸਿੰਘ ਪੁਲਿਸ ਥਾਣੇ ’ਤੇ ਹੋਏ ਆਰ. ਪੀ. ਜੀ. ਅਟੈਕ ਦਾ ਐੱਨ . ਆਈ . ਏ . ਨੂੰ ਜਾਂਚ ਮੁਕੰਮਲ ਕਰਨ ਲਈ...
Ad Position 24