ਚੰਡੀਗੜ੍ਹ ਟ੍ਰਾਈਸਿਟੀ ਦੀ ਗੀਤਾਂਜਲੀ ਅਰੋੜਾ ਨੇ ਕੌਮਾਂਤਰੀ ਪੱਧਰ ’ ਤੇ ਵਧਾਇਆ ਭਾਰਤ ਦਾ ਮਾਣ ‘ਮਿਸਿਜ਼ ਇੰਟਰਨੈਸ਼ਨਲ ਗਲੋਬਲ-2026’ ਦੀ ਫ਼ਸਟ ਰਨਰ-ਅੱਪ ਬਣੀ
ਚੰਡੀਗੜ੍ਹ, 14 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਟ੍ਰਾਈਸਿਟੀ ਦੀ ਰਹਿਣ ਵਾਲੀ ਗੀਤਾਂਜਲੀ ਅਰੋੜਾ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਹਾਲ ਹੀ ਵਿਚ ਹੋਏ ਮਿਸਿਜ਼ ਇੰਟਰਨੈਸ਼ਨਲ ਗਲੋਬਲ 2026 ਮੁਕਾਬਲੇ ਵਿਚ ਫ਼ਸਟ ਰਨਰ-ਅੱਪ ਦਾ ਖ਼ਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਬੈਂਕਿੰਗ ਖੇਤਰ ਵਿਚ ਕੰਮ ਕਰ ਰਹੀ ਅਤੇ ਨੌਂ ਸਾਲ ਦੇ ਬੱਚੇ ਦੀ ਮਾਂ ਗੀਤਾਂਜਲੀ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਲਈ ‘ਕੁਈਨ ਆਫ਼ ਫਿਲੈਂਥਰੋਪੀ’ ਦੇ ਵਿਸ਼ੇਸ਼ ਖ਼ਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ।
ਚ
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ‘ਮਿਸਿਜ਼ ਇੰਟਰਨੈਸ਼ਨਲ ਗਲੋਬਲ-2026’ ’ਚ ਪਹਿਲੀ ਰਨਰਜ਼ਅੱਪ ਬਣੀ ਗੀਤਾਂਜਲੀ ਅਰੋੜਾ ਆਪਣੇ ਇਕ ਦਿਲਕਸ਼ ਅੰਦਾਜ਼ ’ਚ। ਤਸਵੀਰ : ਕਮਲਜੀਤ ਸਿੰਘ
15-10-2026
ਚੰਡੀਗੜ੍ਹ, 14 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਟ੍ਰਾਈਸਿਟੀ ਦੀ ਰਹਿਣ ਵਾਲੀ ਗੀਤਾਂਜਲੀ ਅਰੋੜਾ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਹਾਲ ਹੀ ਵਿਚ ਹੋਏ ਮਿਸਿਜ਼ ਇੰਟਰਨੈਸ਼ਨਲ ਗਲੋਬਲ 2026 ਮੁਕਾਬਲੇ ਵਿਚ ਫ਼ਸਟ ਰਨਰ-ਅੱਪ ਦਾ ਖ਼ਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਬੈਂਕਿੰਗ ਖੇਤਰ ਵਿਚ ਕੰਮ ਕਰ ਰਹੀ ਅਤੇ ਨੌਂ ਸਾਲ ਦੇ ਬੱਚੇ ਦੀ ਮਾਂ ਗੀਤਾਂਜਲੀ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਲਈ ‘ਕੁਈਨ ਆਫ਼ ਫਿਲੈਂਥਰੋਪੀ’ ਦੇ ਵਿਸ਼ੇਸ਼ ਖ਼ਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ। ਕੌਮਾਂਤਰੀ ਮੁਕਾਬਲੇ ਵਿਚ ਹਿੱਸਾ ਲੈ ਕੇ ਚੰਡੀਗੜ੍ਹ ਪਰਤਣ ’ਤੇ ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੀਤਾਂਜਲੀ ਨੇ ਆਪਣੇ ਸਫ਼ਰ ਨੂੰ ਬਚਪਨ ਦੇ ਸੁਪਨੇ ਤੋਂ ਕੌਮਾਂਤਰੀ ਮੰਚ ਤੱਕ ਪਹੁੰਚਣ ਦੀ ਕਹਾਣੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅਹਿਮ ਪੜਾਅ ਹੈ। ਗੀਤਾਂਜਲੀ ਨੇ ਕਿਹਾ, “ਮਿਸ ਇੰਡੀਆ ਬਣਨਾ ਮੇਰਾ ਬਚਪਨ ਦਾ ਸੁਪਨਾ ਸੀ, ਪਰ ਪਰਿਵਾਰਕ ਹਾਲਾਤ ਕਾਰਨ ਉਸ ਸਮੇਂ ਇਸ ਨੂੰ ਪੂਰਾ ਨਹੀਂ ਕਰ ਸਕੀ। ਮੂਲ ਰੂਪ ਵਿਚ ਜਲੰਧਰ ਦੀ ਰਹਿਣ ਵਾਲੀ ਗੀਤਾਂਜਲੀ ਪਿਛਲੇ 11 ਸਾਲਾਂ ਤੋਂ ਚੰਡੀਗੜ੍ਹ ਟ੍ਰਾਈਸਿਟੀ ਵਿਚ ਰਹਿ ਰਹੀ ਹੈ। ਉਹ ਪਿਛਲੇ 12 ਸਾਲਾਂ ਤੋਂ ਪੰਜਾਬ ਨੈਸ਼ਨਲ ਬੈਂਕ ਨਾਲ ਜੁੜੀ ਹੋਈ ਹੈ। ਇਸ ਤੋਂ ਪਹਿਲਾਂ ਉਹ ‘ਡਾਇਡਮ ਮਿਸਿਜ਼ ਇੰਡੀਆ ਲੈਗੇਸੀ ਐਲੀਟ 2025’ ਦਾ ਖ਼ਿਤਾਬ ਜਿੱਤ ਚੁੱਕੀ ਹੈ, ਜਿਸ ਨੇ ਉਨ੍ਹਾਂ ਲਈ ਕੌਮਾਂਤਰੀ ਮੰਚ ਤੱਕ ਪਹੁੰਚਣ ਦਾ ਰਾਹ ਖੋਲ੍ਹਿਆ। ਗੀਤਾਂਜਲੀ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਤੀ ਸੁਮਿਤ ਮਲਿਕ ਨੂੰ ਦਿੱਤਾ, ਜੋ ਆਈ.ਟੀ. ਖੇਤਰ ਵਿਚ ਕੰਮ ਕਰਦੇ ਹਨ। ਉਨ੍ਹਾਂ ਨੇ ਮੁਕਾਬਲੇ ਦੌਰਾਨ ਲਗਾਤਾਰ ਮਾਰਗਦਰਸ਼ਨ ਅਤੇ ਸਹਿਯੋਗ ਦੇਣ ਲਈ ਨੈਸ਼ਨਲ ਡਾਇਰੈਕਟਰ ਅਮੀਸ਼ਾ ਚੌਧਰੀ ਦਾ ਵੀ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ‘ਮਿਸਿਜ਼ ਇੰਟਰਨੈਸ਼ਨਲ ਗਲੋਬਲ-2026’ ਦੌਰਾਨ ਗੀਤਾਂਜਲੀ ਨੇ ਪਰਸਨਲ ਇੰਟਰਵਿਊ, ਟੈਲੈਂਟ, ਈਵਨਿੰਗ ਗਾਊਨ ਅਤੇ ਨੈਸ਼ਨਲ ਕੌਸਟਿਊਮ ਸਮੇਤ ਵੱਖ-ਵੱਖ ਰਾਊਂਡਾਂ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਚੰਡੀਗੜ੍ਹ ਲਾਈਫਸਟਾਈਲ ਐਵਾਰਡਜ਼ ਵਿਚ ਦੋ ਵਾਰ ‘ਬੈਸਟ ਮੌਮ ਬਲੌਗਰ’ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ।