15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਾਬਕਾ ਮੰਤਰੀ ਕੰਗ ਵਲੋਂ ਪਿੰਡ ਚੰਦੋਂ ਗੋਬਿੰਦਗੜ੍ਹ ਦੇ ਖੇਡ ਸਟੇਡੀਅਮ ਦਾ ਦੌਰਾ

ਖਰੜ, 14 ਅਕਤੂਬਰ (ਜੰਡਪੁਰੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਪਿੰਡ ਚੰਦੋਂ ਗੋਬਿੰਦਗੜ੍ਹ ਸਥਿਤ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਤੇ ਹੋਰਨਾਂ ਲੋਕਾਂ ਨੇ ਸਾਬਕਾ ਮੰਤਰੀ ਕੰਗ ਨੂੰ ਜਾਣੂ ਕਰਵਾਇਆ ਕਿ ਇਸ ਸਟੇਡੀਅਮ ਕਾਰਨ ਖਿਡਾਰੀਆਂ ਨੂੰ ਫਾਇਦਾ ਹੋ ਰਿਹਾ ਹੈ, ਉਥੇ ਹੀ ਸਵੇਰੇ-ਸ਼ਾਮ ਲੋਕਾਂ ਨੂੰ ਸੈਰ ਕਰਨ ਦੀ ਸਹੂਲਤ ਵੀ ਮਿਲ ਰਹੀ ਹੈ।

Ad Position 21
No active advertisement
ਅਜੀਤ ਡੈਸਕ 15-10-2026
ਖਰੜ, 14 ਅਕਤੂਬਰ (ਜੰਡਪੁਰੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਪਿੰਡ ਚੰਦੋਂ ਗੋਬਿੰਦਗੜ੍ਹ ਸਥਿਤ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਤੇ ਹੋਰਨਾਂ ਲੋਕਾਂ ਨੇ ਸਾਬਕਾ ਮੰਤਰੀ ਕੰਗ ਨੂੰ ਜਾਣੂ ਕਰਵਾਇਆ ਕਿ ਇਸ ਸਟੇਡੀਅਮ ਕਾਰਨ ਖਿਡਾਰੀਆਂ ਨੂੰ ਫਾਇਦਾ ਹੋ ਰਿਹਾ ਹੈ, ਉਥੇ ਹੀ ਸਵੇਰੇ-ਸ਼ਾਮ ਲੋਕਾਂ ਨੂੰ ਸੈਰ ਕਰਨ ਦੀ ਸਹੂਲਤ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਕਾਂਗਰਸ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਂਦ ‘ਚ ਆਇਆ ਸੀ, ਪ੍ਰੰਤੂ ‘ਆਪ’ ਸਰਕਾਰ/ਖੇਡ ਵਿਭਾਗ ਦੀ ਅਣਗਹਿਲੀ ਕਾਰਨ ਇਸ ਖੇਡ ਸਟੇਡੀਅਮ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦਾ ਨਾ ਤਾਂ ਢੁਕਵੀਂ ਸਾਂਭ-ਸੰਭਾਲ ਹੋ ਰਹੀ ਹੈ ਅਤੇ ਨਾ ਹੀ ਖੇਡ ਵਿਭਾਗ ਵਲੋਂ ਬੱਚਿਆਂ ਨੂੰ ਖੇਡਣ ਲਈ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਣਦੇਖੀ ਕਾਰਨ ਜਿਥੇ ਮੈਦਾਨ ਵਿਚਲੇ ਕੁਝ ਪੋਲ ਨੁਕਸਾਨੇ ਗਏ ਹਨ, ਉਥੇ ਹੀ ਇਥੇ ਢੁਕਵੇਂ ਕੋਚ ਦੀ ਵੀ ਘਾਟ ਹੈ। ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਇਸ ਸਟੇਡੀਅਮ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ ਅਤੇ ਉਹ ਜਲਦ ਹੀ ਖੇਡ ਵਿਭਾਗ ਦੇ ਅਫ਼ਸਰਾਂ ਨਾਲ ਸੰਪਰਕ ਕਰਕੇ ਇਥੇ ਲੋੜੀਂਦਾ ਕੋਚ ਭੇਜਣ ਦੀ ਬੇਨਤੀ ਕਰਨਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਮੰਗ ‘ਤੇ ਉਨ੍ਹਾਂ ਵਲੋਂ ਕੁਝ ਸਮਾਂ ਪਹਿਲਾਂ ਬੱਚਿਆਂ ਨੂੰ ਜਿਥੇ ਫੁੱਟਬਾਲ ਕਿੱਟ ਮੁਹੱਈਆ ਕਰਵਾਈ ਗਈ ਸੀ, ਉਥੇ ਹੀ ਆਪਣੇ ਖ਼ਰਚੇ ‘ਤੇ ਮੈਦਾਨ ਦੇ ਕੁਝ ਪੋਲਾਂ ਦੀ ਮੁਰੰਮਤ ਵੀ ਕਰਵਾਈ ਸੀ। ਕੰਗ ਨੇ ਕਿਹਾ ਕਿ ਇਕ ਪਾਸੇ ‘ਆਪ’ ਸਰਕਾਰ ਪਿੰਡਾਂ ‘ਚ ਖੇਡ ਸਟੇਡੀਅਮ ਬਣਾਉਣ ਦੀਆਂ ਫੜਾਂ ਮਾਰ ਰਹੀ ਹੈ, ਜਦਕਿ ਦੂਜੇ ਪਾਸੇ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਬਣੇ ਸਵ. ਸ. ਬੇਅੰਤ ਸਿੰਘ ਸਟੇਡੀਅਮ ਕੁਰਾਲੀ ਸਮੇਤ ਹੋਰ ਵੱਡੇ ਸਟੇਡੀਅਮਾਂ ਦੀ ਅਣਦੇਖੀ ਕਰ ਰਹੀ ਹੈ। ਇਸ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਖਿਡਾਰੀਆਂ ਨੇ ਮੰਗ ਕੀਤੀ ਕਿ ਇਸ ਖੇਡ ਸਟੇਡੀਅਮ ਦੀ ਸਾਂਭ-ਸੰਭਾਲ ਲਈ ਇਕ ਕਮੇਟੀ ਗਠਿਤ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸਿਕੰਦਰ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ, ਸਮਰ ਤਿਊੜ, ਨਿਰਮਲ ਸਿੰਘ ਸੈਕਟਰੀ ਹਰਲਾਲਪੁਰ, ਬਲਾਕ ਪ੍ਰਧਾਨ ਸਤਨਾਮ ਸਿੰਘ ਹਰਲਾਲਪੁਰ, ਹਰਜਿੰਦਰ ਸਿੰਘ ਜੰਡਪੁਰ, ਅਮਰਜੀਤ ਸਿੰਘ ਪੰਚ ਜੰਡਪੁਰ, ਜਗਰੂਪ ਸਿੰਘ ਗਿੱਲ, ਐਡਵੋਕੇਟ ਕੁਲਵੰਤ ਸਿੰਘ ਸ਼ੇਰਗਿੱਲ, ਰਮਨ ਦੱਤਾ ਤੇ ਮਾਸਟਰ ਸ਼ਿੰਗਾਰਾ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਠਾਕੁਰ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਉਪ ਚੇਅਰਮੈਨ ਨੇ ਮੁਹਾਲੀ ਵਿਖੇ ਵਪਾਰੀਆਂ ਦੀਆਂ ਲੰਬਿਤ ਸ਼ਿਕਾਇਤਾਂ ਦਾਲਿਆ ਜਾਇਜ਼ਾ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਅੱਜ ਦੇ ਪੰਜਾਬ ਬੰਦ ਦਾ ਭਾਕਿਯੂ ਕਾਦੀਆਂ ਕਰੇਗੀ ਸਮਰਥਨ - ਬਡਾਲੀ
Ad Position 24