13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਵਿਦੇਸ਼ੀ ਨਾਗਰਿਕ ਸਣੇ ਕੋਕੀਨ ਤਸਕਰੀ ਦੇ ਤਿੰਨ ਮੁਲਜ਼ਮ ਗ੍ਰਿਫ਼ਤਾਰ 113 ਗ੍ਰਾਮ ਕੋਕੀਨ, ਡਰੱਗ ਮਨੀ ਨਾਲ ਖ਼ਰੀਦੀਆਂ ਤਿੰਨ ਲਗਜ਼ਰੀ ਕਾਰਾਂ ਤੇ ਮਿਊਲ ਖਾਤੇ ਦਾ ਏ.ਟੀ.ਐੱਮ. ਕਾਰਡ ਬਰਾਮਦ

ਚੰਡੀਗੜ੍ਹ, 12 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਟਰਾਈਸਿਟੀ ਵਿਚ ਕੋਕੀਨ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਈਜੀਰੀਅਨ ਨਾਗਰਿਕ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 113.

Ad Position 21
No active advertisement
ਆਪ੍ਰੇਸ਼ਨ ਸੈੱਲ ਚੰਡੀਗੜ੍ਹ ਵਲੋਂ ਕੋਕੀਨ ਬਰਾਮਦੀ ਮਾਮਲੇ ਵਿਚ ਗ੍ਰਿਫ਼ਤਾਰ ਤਿੰਨ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ ਅਤੇ ਜ਼ਬਤ ਕੀਤੀਆਂ ਹੋਈਆਂ ਡਰੱਗ ਮਨੀ ਨਾਲ ਖ਼ਰੀਦੀਆਂ ਗਈਆਂ ਗੱਡੀਆਂ। ਤਸਵੀਰ : ਕਮਲਜੀਤ ਸਿੰਘ 13-10-2026
ਚੰਡੀਗੜ੍ਹ, 12 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਟਰਾਈਸਿਟੀ ਵਿਚ ਕੋਕੀਨ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਈਜੀਰੀਅਨ ਨਾਗਰਿਕ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 113.96 ਗ੍ਰਾਮ ਕੋਕੀਨ, ਡਰੱਗ ਮਨੀ ਨਾਲ ਖ਼ਰੀਦੀਆਂ ਤਿੰਨ ਲਗਜ਼ਰੀ ਕਾਰਾਂ ਅਤੇ ਇਕ ਏ.ਟੀ.ਐੱਮ. ਕਾਰਡ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ 4 ਅਕਤੂਬਰ ਨੂੰ ਆਪ੍ਰੇਸ਼ਨ ਸੈੱਲ ਦੀ ਟੀਮ ਏ.ਐੱਸ.ਆਈ. ਜੈਮਲ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੈਕਟਰ-23 (ਸੀ) ਦੀ ਮਾਰਕੀਟ ਨੇੜੇ ਰਾਕੇਸ਼ ਕੁਮਾਰ ਉਰਫ਼ ਕਰਨ ਨੂੰ ਕਾਬੂ ਕਰਕੇ ਉਸ ਕੋਲੋਂ 22.10 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਸੈਕਟਰ-17 ਵਿਚ 5 ਅਕਤੂਬਰ ਨੂੰ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ। ਪੁੱਛਗਿੱਛ ਦੌਰਾਨ ਰਾਕੇਸ਼ ਨੇ ਕਥਿਤ ਤੌਰ ’ਤੇ ਮੁੱਖ ਸਪਲਾਇਰ ਜਸਕਰਨ ਸਿੰਘ ਗਿੱਲ ਦਾ ਨਾਂਅ ਦੱਸਿਆ। ਪੁਲਿਸ ਅਨੁਸਾਰ ਜਸਕਰਨ ਰਾਕੇਸ਼ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਣ ’ਤੇ ਫ਼ਰਾਰ ਹੋ ਗਿਆ ਸੀ, ਜਿਸ ਨੂੰ ਪਿੱਛਾ ਕਰਕੇ ਦੇਹਰਾਦੂਨ ਤੋਂ ਕਾਬੂ ਕਰ ਲਿਆ ਗਿਆ। ਜਸਕਰਨ ਤੋਂ ਪੁੱਛਗਿੱਛ ਦੌਰਾਨ ਨਾਈਜੀਰੀਅਨ ਨਾਗਰਿਕ ਏਜ਼ਾਪੁਟਾ ਚਾਰਲਸ ਚਿਜਲੋਕ ਦਾ ਨਾਂਅ ਸਾਹਮਣੇ ਆਇਆ, ਜਿਸ ਨੂੰ 6 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਸ਼ੇ ਦੀ ਕਮਾਈ ਨਾਲ ਖ਼ਰੀਦੀਆਂ ਕਾਰਾਂ ਜਸਕਰਨ ਸਿੰਘ ਗਿੱਲ ਸੈਕਟਰ-49 ਚੰਡੀਗੜ੍ਹ ਦਾ ਵਸਨੀਕ ਹੈ ਅਤੇ ਕਾਰਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕੰਮ ਵੀ ਕਰਦਾ ਸੀ। ਪੁਲਿਸ ਅਨੁਸਾਰ ਉਹ ਖਰੜ ਵਿਚ ਰਹਿੰਦੇ (ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਤੋਂ ਚੋਣ ਕਮਿਸ਼ਨ ਦਫ਼ਤਰ ਤੱਕ ਕੀਤਾ ਰੋਸ ਮਾਰਚ ਅਗਲੀ ਖ਼ਬਰ ਸਰਕਾਰੀ ਕਾਲਜ -11 ਤੋਂ ਲੇਜ਼ਰ ਵੈਲੀ ਤੱਕ ਨਸ਼ਾ ਮੁਕਤ ਸੰਕਲਪ ਯਾਤਰਾ ਕੱਢੀ
Ad Position 24