13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਟੋ ’ ਚ ਚੋਰੀ ਕਰਦੀ ਔਰਤ ਕਾਬੂ

ਜ਼ੀਰਕਪੁਰ, 12 ਅਕਤੂਬਰ (ਮਨਿੰਦਰ ਸਿੰਘ)-ਪੰਚਕੂਲਾ ਦੀ ਰਹਿਣ ਵਾਲੀ ਇਕ ਔਰਤ ਨੇ ਹਿੰਮਤ ਦਿਖਾਉਂਦਿਆਂ ਆਟੋ ਵਿਚ ਸਵਾਰ ਇਕ ਔਰਤ ਨੂੰ ਕਥਿਤ ਤੌਰ ’ਤੇ ਚੋਰੀ ਕਰਦਿਆਂ ਰੰਗੇ ਹੱਥੀਂ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਔਰਤ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

Ad Position 21
No active advertisement
ਮਾਮਲੇ ਬਾਰੇ ਜਾਣਕਾਰੀ ਦਿੰਦੀ ਹੋਈ ਪੀੜਤ ਔਰਤ। ਤਸਵੀਰ : ਮਨਿੰਦਰ ਸਿੰਘ 13-10-2026
ਜ਼ੀਰਕਪੁਰ, 12 ਅਕਤੂਬਰ (ਮਨਿੰਦਰ ਸਿੰਘ)-ਪੰਚਕੂਲਾ ਦੀ ਰਹਿਣ ਵਾਲੀ ਇਕ ਔਰਤ ਨੇ ਹਿੰਮਤ ਦਿਖਾਉਂਦਿਆਂ ਆਟੋ ਵਿਚ ਸਵਾਰ ਇਕ ਔਰਤ ਨੂੰ ਕਥਿਤ ਤੌਰ ’ਤੇ ਚੋਰੀ ਕਰਦਿਆਂ ਰੰਗੇ ਹੱਥੀਂ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਔਰਤ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਹ ਕਥਿਤ ਤੌਰ ’ਤੇ ਪਿਛਲੇ ਕਈ ਦਿਨਾਂ ਤੋਂ ਆਟੋ ਵਿਚ ਸਫ਼ਰ ਕਰਨ ਵਾਲੀਆਂ ਬਜ਼ੁਰਗ ਮਹਿਲਾਵਾਂ ਦੇ ਪਰਸਾਂ ਵਿਚੋਂ ਨਕਦੀ, ਮੋਬਾਈਲ ਫੋਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਰਹੀ ਸੀ। ਜਾਣਕਾਰੀ ਦਿੰਦਿਆਂ ਸੁਸ਼ਮਾ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਹ ਪੰਚਕੂਲਾ ਦੇ ਡੀ. ਸੀ. ਦਫ਼ਤਰ ਵਿਚ ਕੰਮ ਕਰਦੀ ਹੈ। ਸੋਮਵਾਰ ਸਵੇਰੇ ਕਰੀਬ 10 ਵਜੇ ਜਦੋਂ ਉਹ ਦਫ਼ਤਰ ਜਾਣ ਲਈ ਆਟੋ ਵਿਚ ਬੈਠਣ ਲੱਗੀ, ਤਾਂ ਇਕ ਆਟੋ ਚਾਲਕ ਨੇ ਉਸ ਨੂੰ ਦੱਸਿਆ ਕਿ ਅੱਗੇ ਜਾ ਰਹੇ ਆਟੋ ਵਿਚ ਬੈਠੀ ਔਰਤ ਕਥਿਤ ਤੌਰ ’ਤੇ ਸਵਾਰੀਆਂ ਦਾ ਸਾਮਾਨ ਚੋਰੀ ਕਰਦੀ ਹੈ। ਇਸ ਤੋਂ ਬਾਅਦ ਸੁਸ਼ਮਾ ਨੇ ਆਟੋ ਚਾਲਕ ਨੂੰ ਉਸ ਆਟੋ ਦਾ ਪਿੱਛਾ ਕਰਨ ਲਈ ਕਿਹਾ। ਜਦੋਂ ਉਹ ਕਾਲਕਾ ਚੌਕ ਤੋਂ ਪਹਿਲਾਂ ਪਹੁੰਚੇ, ਤਾਂ ਸੁਸ਼ਮਾ ਨੇ ਸ਼ੱਕੀ ਔਰਤ ਨੂੰ ਰੋਕ ਕੇ ਨਾਲ ਬੈਠੀ ਬਜ਼ੁਰਗ ਔਰਤ ਸਰੋਜ ਬਾਲਾ ਨੂੰ ਆਪਣਾ ਪਰਸ ਚੈੱਕ ਕਰਨ ਲਈ ਕਿਹਾ। ਜਾਂਚ ਦੌਰਾਨ ਪਰਸ ਵਿਚੋਂ ਇਕ ਹਜ਼ਾਰ ਰੁਪਏ ਗਾਇਬ ਮਿਲੇ। ਮੁਲਜ਼ਮ ਔਰਤ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸੁਸ਼ਮਾ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜ਼ਿਕਰਯੋਗ ਹੈ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਔਰਤ ਆਪਣੇ ਨਾਲ ਇਕ ਬੱਚਾ ਰੱਖਦੀ ਸੀ ਅਤੇ ਆਟੋ ਵਿਚ ਸਵਾਰੀਆਂ ਦੀ ਭੀੜ ਦੌਰਾਨ ਬੱਚੇ ਦੀ ਆੜ ਲੈ ਕੇ ਔਰਤਾਂ ਦੇ ਪਰਸਾਂ ਵਿਚੋਂ ਨਕਦੀ ਤੇ ਕੀਮਤੀ ਸਾਮਾਨ ਕੱਢ ਲੈਂਦੀ ਸੀ। ਆਟੋ ਚਾਲਕਾਂ ਅਨੁਸਾਰ ਉਹ ਕਾਫ਼ੀ ਦਿਨਾਂ ਤੋਂ ਉਸ ਨੂੰ ਇਸ ਰੂਟ ’ਤੇ ਦੇਖ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਆਈ . ਡੀ . ਐੱਫ . ਸੀ . ਬੈਂਕ ਨਾਲ ਸੰਬੰਧਿਤ ਕਰੋੜਾਂ ਰੁ . ਦੇ ਕਥਿਤ ਘਪਲੇ ਦੇ ਮਾਮਲੇ ’ ਚ ਸੀ . ਬੀ . ਆਈ . ਵਲੋਂ 4 ਮੁ... ਅਗਲੀ ਖ਼ਬਰ ਸਰਕਾਰ ਕਿਸਾਨਾਂ ਤੇ ਆੜ੍ਹਤੀਆਂ ਦੀ ਲਵੇ ਸਾਰ - ਪਰਮਿੰਦਰ ਸਿੰਘ ਸੋਨਾ ਲਿਫ਼ਟਿੰਗ ਨਾ ਹੋਣ ਕਰਕੇ ਖਰੜ ਦੀ ਮੰਡੀ ’ਚ ਝੋਨਾ ਹੋਇ...
Ad Position 24