12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਮੱਸਿਆਵਾਂ ਨੂੰ ਲੈ ਕੇ ਗਰੀਨਲੋਟਸ ਉਤਸਵ ਸੁਸਾਇਟੀ ਦੇ ਵਸਨੀਕਾਂ ਵਲੋਂ ਬਿਲਡਰ ਤੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਜ਼ੀਰਕਪੁਰ, 11 ਅਕਤੂਬਰ (ਮਨਿੰਦਰ ਸਿੰਘ)-ਗਰੀਨ ਲੋਟਸ ਉਤਸਵ ਸੁਸਾਇਟੀ ਦੇ ਵਸਨੀਕਾਂ ਵਲੋਂ ਅੱਜ ਸੁਸਾਇਟੀ ਦੇ ਮੁੱਖ ਗੇਟ ਅੱਗੇ ਇਕੱਠੇ ਹੋ ਕੇ ਬਿਲਡਰ ਅਤੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਸਨੀਕਾਂ ਨੇ ਸੁਰੱਖਿਆ ਪ੍ਰਬੰਧਾਂ ‘ਚ ਖਾਮੀਆਂ, ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਦੇ ਹੱਲ ਨਾ ਹੋਣ ਦੇ ਮਸਲੇ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ।

Ad Position 21
No active advertisement
ਅਜੀਤ ਡੈਸਕ 12-10-2026
ਜ਼ੀਰਕਪੁਰ, 11 ਅਕਤੂਬਰ (ਮਨਿੰਦਰ ਸਿੰਘ)-ਗਰੀਨ ਲੋਟਸ ਉਤਸਵ ਸੁਸਾਇਟੀ ਦੇ ਵਸਨੀਕਾਂ ਵਲੋਂ ਅੱਜ ਸੁਸਾਇਟੀ ਦੇ ਮੁੱਖ ਗੇਟ ਅੱਗੇ ਇਕੱਠੇ ਹੋ ਕੇ ਬਿਲਡਰ ਅਤੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਸਨੀਕਾਂ ਨੇ ਸੁਰੱਖਿਆ ਪ੍ਰਬੰਧਾਂ ‘ਚ ਖਾਮੀਆਂ, ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਦੇ ਹੱਲ ਨਾ ਹੋਣ ਦੇ ਮਸਲੇ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ। ਸੁਸਾਇਟੀ ਵਾਸੀਆਂ ਨੇ ਦੋਸ਼ ਲਗਾਇਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਬੰਧਕਾਂ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਟਾਵਰ-1 ਨੇੜੇ ਸੁਸਾਇਟੀ ਦੀ ਚਾਰਦੀਵਾਰੀ ‘ਚ ਕਥਿਤ ਤੌਰ ‘ਤੇ ਰਸਤਾ ਬਣਾਉਣ ਅਤੇ ਗੇਟ ਲਗਾਉਣ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਨਾਲ ਲੋਕਾਂ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਵਸਨੀਕਾਂ ਨੇ ਵਿਜ਼ਟਰ ਪਾਰਕਿੰਗ, ਸਾਂਝੀਆਂ ਸਹੂਲਤਾਂ ਅਤੇ ਵਾਸ਼ਰੂਮਾਂ ਦੀ ਕਥਿਤ ਵਪਾਰਕ ਵਰਤੋਂ ਤੇ ਵਾਧੂ ਪਾਰਕਿੰਗ ਵੇਚਣ ਦੇ ਮਾਮਲਿਆਂ ਸੰਬੰਧੀ ਵੀ ਆਪਣਾ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਕਈ ਵਸਨੀਕਾਂ ਨੂੰ ਕਰੀਬ 10 ਮਹੀਨਿਆਂ ਬਾਅਦ ਵੀ ਪਾਰਕਿੰਗ ਅਲਾਟ ਨਹੀਂ ਹੋਈ। ਉਨ੍ਹਾਂ ਏਅਰ ਬੀ. ਐਨ. ਬੀ. ਰਾਹੀਂ ਫਲੈਟ ਕਿਰਾਏ ‘ਤੇ ਦੇਣ ਕਾਰਨ ਅਣਜਾਣ ਵਿਅਕਤੀਆਂ ਦੀ ਆਵਾਜਾਈ ਬਾਰੇ ਵੀ ਚਿੰਤਾ ਪ੍ਰਗਟਾਈ। ਵਸਨੀਕਾਂ ਨੇ ਲਿਫਟਾਂ ਦੇ ਵਾਰ-ਵਾਰ ਖ਼ਰਾਬ ਹੋਣ, ਬਿਜਲੀ ਦੀ ਵੋਲਟੇਜ਼ ਦੇ ਘੱਟ-ਵੱਧ ਹੋਣ, ਟਰਾਂਸਫਾਰਮਰ ਅਤੇ ਜਨਰੇਟਰਾਂ ਦੀ ਸਮਰੱਥਾ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ‘ਤੇ ਵੀ ਸਵਾਲ ਉਠਾਏ। ਇਸ ਮੌਕੇ ਰੈਜ਼ੀਡੈਂਟਸ ਕਮੇਟੀ ਦੇ ਪ੍ਰਧਾਨ ਸੇਵਾ-ਮੁਕਤ ਬ੍ਰਿਗੇਡੀਅਰ ਹੇਮੰਤ ਪੰਤ ਨੇ ਕਿਹਾ ਕਿ ਸੁਸਾਇਟੀ ਵਾਸੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਬਿਲਡਰ ਅਤੇ ਪ੍ਰਬੰਧਕਾਂ ਤੋਂ ਸਾਰੀਆਂ ਸ਼ਿਕਾਇਤਾਂ ਦਾ ਲਿਖਤੀ ਜਵਾਬ ਦੇਣ ਅਤੇ ਸਮਾਂਬੱਧ ਢੰਗ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਹੁੰਦੀਆਂ, ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਉਧਰ ਦੂਜੇ ਪਾਸੇ ਮਾਮਲੇ ਸੰਬੰਧੀ ਵਾਰ-ਵਾਰ ਫ਼ੋਨ ਕਰਨ ‘ਤੇ ਵੀ ਬਿਲਡਰ ਤੇ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਕ੍ਰੈਡਿਟ ਕਾਰਡ ਚਾਲੂ ਕਰਵਾਉਣ ਦੇ ਨਾਂਅ ’ਤੇ ਮਹਿਲਾ ਨਾਲ ਮਾਰੀ 1.20 ਲੱਖ ਦੀ ਠੱਗੀ ਅਗਲੀ ਖ਼ਬਰ ‘ ਪੂਟਾ ’ ਦੀ ਵੋਟਰ ਸੂਚੀ ਵਿਚ ਰਿਜਨਲ ਸੈਂਟਰਾਂ ਦੇ ਅਧਿਆਪਕਾਂ ਨੂੰ ਸ਼ਾਮਿਲ ਨਾ ਕੀਤੇ ਜਾਣ ’ ਤੇ ਲੋਕਤੰਤਰੀ ਅਧਿਕਾਰਾਂ ਸੰ...
Ad Position 24