10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਦਾਊਂਮਾਜਰਾ ਵਿਖੇ ਰੋਜ਼ਾਨਾ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਪਿੰਡ ਵਾਸੀਆਂ ’ ਚ ਸਹਿਮ

ਖਰੜ, 9 ਅਕਤੂਬਰ (ਜੰਡਪੁਰੀ)-ਨਗਰ ਕੌਂਸਲ ਖਰੜ ਦੀ ਹਦੂਦ ‘ਚ ਪੈਂਦੇ ਪਿੰਡ ਦਾਊਂਮਾਜਰਾ ਵਿਖੇ ਰੋਜ਼ਾਨਾ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਪਿੰਡ ਵਾਸੀਆਂ ‘ਚ ਸਹਿਮ ਪਾਇਆ ਜਾ ਰਿਹਾ ਹੈ। ਇਨ੍ਹਾਂ ਘਟਨਾਵਾਂ ਤੋਂ ਤੰਗ ਆਏ ਪਿੰਡ ਵਾਸੀਆਂ ਵਲੋਂ ਥਾਣਾ ਸਦਰ ਖਰੜ ਵਿਖੇ ਪਹੁੰਚ ਕੇ ਪੁਲਿਸ ਅੱਗੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਗੁਹਾਰ ਲਗਾਈ ਗਈ।

Ad Position 21
No active advertisement
ਅਜੀਤ ਡੈਸਕ 10-10-2026
ਖਰੜ, 9 ਅਕਤੂਬਰ (ਜੰਡਪੁਰੀ)-ਨਗਰ ਕੌਂਸਲ ਖਰੜ ਦੀ ਹਦੂਦ ‘ਚ ਪੈਂਦੇ ਪਿੰਡ ਦਾਊਂਮਾਜਰਾ ਵਿਖੇ ਰੋਜ਼ਾਨਾ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਪਿੰਡ ਵਾਸੀਆਂ ‘ਚ ਸਹਿਮ ਪਾਇਆ ਜਾ ਰਿਹਾ ਹੈ। ਇਨ੍ਹਾਂ ਘਟਨਾਵਾਂ ਤੋਂ ਤੰਗ ਆਏ ਪਿੰਡ ਵਾਸੀਆਂ ਵਲੋਂ ਥਾਣਾ ਸਦਰ ਖਰੜ ਵਿਖੇ ਪਹੁੰਚ ਕੇ ਪੁਲਿਸ ਅੱਗੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਗੁਹਾਰ ਲਗਾਈ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੀ ਵਸਨੀਕ ਜਸਪਾਲ ਕੌਰ ਨੇ ਦੱਸਿਆ ਕਿ ਉਹ ਸਵੇਰ ਸਮੇਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਈ ਸੀ ਅਤੇ ਇਸੇ ਦੌਰਾਨ 3-4 ਵਿਅਕਤੀਆਂ ਨੇ ਹੱਥੋਂਪਾਈ ਕਰਦਿਆਂ ਉਸ ਦੇ ਕੰਨਾਂ ‘ਚ ਬਾਲੀਆਂ ਉਤਾਰ ਲਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸੇ ਦੌਰਾਨ ਪਿੰਡ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਿਲਕੁੱਲ ਸਾਹਮਣੇ ਤੋਂ ਦਿਨ-ਦਿਹਾੜੇ ਝਪਟਮਾਰ ਉਸ ਦੀ ਪਤਨੀ ਦੇ ਕੰਨਾਂ ‘ਚ ਪਾਈਆਂ ਬਾਲੀਆਂ ਖੋਹ ਕੇ ਫ਼ਰਾਰ ਹੋ ਗਏ, ਜਦਕਿ ਮਨੋਜ ਕੁਮਾਰ ਨੇ ਦੱਸਿਆ ਕਿ ਕੋਈ ਵਿਅਕਤੀ ਉਸ ਦੇ ਘਰ ‘ਚੋਂ 25 ਹਜ਼ਾਰ ਰੁ. ਦੀ ਨਕਦੀ ਚੋਰੀ ਕਰਕੇ ਲੈ ਗਿਆ। ਇਸੇ ਦੌਰਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਦੀ ਪ੍ਰੋਫੈਸਰ ਰਹਿੰਦੀ ਹੈ ਅਤੇ ਕੋਈ ਵਿਅਕਤੀ ਉਸ ਦਾ ਗੈਸ ਸਿਲੰਡਰ ਚੋਰੀ ਕਰਕੇ ਲੈ ਗਿਆ, ਜਦਕਿ ਅਮਰੀਕ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ‘ਚੋਂ ਏ. ਸੀ. ਦੀਆਂ ਤਾਰਾਂ ਚੋਰੀ ਕਰਕੇ ਲੈ ਗਏ। ਇਸੇ ਦੌਰਾਨ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਥੇ ਉਨ੍ਹਾਂ ਦੇ ਪਿੰਡ ‘ਚ ਲਗਾਤਾਰ ਚੋਰੀ ਤੇ ਝਪਟਮਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਥੇ ਹੀ ਬੀਤੇ ਕੱਲ੍ਹ ਪਿੰਡ ਦੇ ਇਕ ਕਿਸਾਨ ਦੀ ਮੋਟਰ ਤੋਂ ਚੋਰਾਂ ਵਲੋਂ ਟਰਾਂਸਫਾਰਮਰ ਚੋਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਜਿਹੜੇ ਵਿਅਕਤੀ ਕਾਬੂ ਕੀਤੇ ਗਏ ਹਨ, ਉਨ੍ਹਾਂ ਕੋਲੋਂ ਜਿਥੇ ਟਰਾਂਸਫਾਰਮਰ ਮਿਲ ਗਿਆ, ਉਥੇ ਹੀ ਦੋ ਵਾਹਨ ਵੀ ਬਰਾਮਦ ਕੀਤੇ ਗਏ। ਇਸ ਮੌਕੇ ਪਿੰਡ ਹਰਲਾਲਪੁਰ ਦੇ ਨਿਰਮਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਰੀਆਂ ਸਿਰਫ ਪਿੰਡ ਦਾਊਂਮਾਜਰਾ ‘ਚ ਹੀ ਨਹੀਂ ਹੋ ਰਹੀਆਂ, ਬਲਕਿ ਉਨ੍ਹਾਂ ਦੀ ਪਿੰਡ ਹਰਲਾਲਪੁਰ ਸਥਿਤ ਗਲੋਬਲ ਸਿਟੀ ਵਿਖੇ ਵੀ ਚੋਰਾਂ ਵਲੋਂ ਨਿਰੰਤਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਇਲਾਕੇ ‘ਚ ਚੋਰ ਦੀਆਂ ਵਾਰਦਾਤਾਂ ਇੰਨੀਆਂ ਵਧ ਗਈਆਂ ਹਨ ਕਿ ਲੋਕਾਂ ਨੂੰ ਆਪਣੇ ਸਾਮਾਨ ਦੀ ਸਾਂਭ-ਸੰਭਾਲ ਕਰਨੀ ਔਖੀ ਗਈ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ‘ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਲੋਕਾਂ ਨੂੰ ਚੋਰੀਆਂ ਤੋਂ ਨਿਜਾਤ ਮਿਲ ਸਕੇ। ਇਸੇ ਦੌਰਾਨ ਥਾਣਾ ਸਦਰ ਖਰੜ ਦੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋ ਵਿਅਕਤੀਆਂ ਸਰਜੂ ਪਿੰਡ ਸਹੌੜਾਂ ਅਤੇ ਹਰੀਓਮ ਵਾਸੀ ਦਾਊਂਮਾਜਰਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਟਰਾਂਸਫਾਰਮਰ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਵਿਅਕਤੀਆਂ ਦਾ ਡੋਪ ਟੈਸਟ ਵੀ ਪਾਜ਼ੀਟਿਵ ਆਇਆ ਹੈ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਪਹਿਲਾਂ ਦਰਜ ਚੋਰੀ ਦੇ ਮਾਮਲੇ ‘ਚ ਐੱਨ. ਡੀ. ਪੀ. ਸੀ. ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿਰਾਏਦਾਰਾਂ ਦੀ ਪਹਿਲਾਂ ਪੁਲਿਸ ਕੋਲੋਂ ਵੈਰੀਫਿਕੇਸ਼ਨ ਕਰਵਾਉਣ ਤਾਂ ਜੋ ਕਿਰਾਏਦਾਰਾਂ ਦੇ ਕਿਰਦਾਰ ਬਾਰੇ ਪਤਾ ਚੱਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵਲੋਂ ਖਾਟੂ ਸ਼ਿਆਮ ਤੇ ਸਾਲਾਸਰ ਲਈ ਬੱਸ ਰਵਾਨਾ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਿੰਡ ਪੀਰਸੁਹਾਣਾ ਵਿਖੇ ਹੋਈ ਮੀਟਿੰਗ
Ad Position 24