10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕੋਆਪ੍ਰੇਟਿਵ ਬ੍ਰਾਂਚ ਸਿਆਲਬਾ ਘਪਲਾ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ 12 ਅਕਤੂਬਰ ਦਾ ਧਰਨਾ ਮੁਲਤਵੀ

ਮੁੱਲਾਂਪੁਰ ਗਰੀਬਦਾਸ, 9 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਕੋਆਪ੍ਰੇਟਿਵ ਬੈਂਕ ਸਿਆਲਬਾ ਦੇ ਘਪਲੇ ਦੇ ਮਾਮਲੇ ਸੰਬੰਧੀ ਬੈਂਕ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਵਲੋਂ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਪੀੜਤ ਖਪਤਕਾਰਾਂ ਦੀ ਰਕਮ ਵਾਪਸ ਕਰਨ ਦੀ ਮੰਗ ਮੰਨ ਲਈ ਗਈ ਹੈ। ਸਿਆਲਬਾ ਬੈਂਕ ਦੇ ਘਪਲੇ ਸੰਬੰਧੀ ਵਿਭਾਗ ਦੇ ਬੈਂਕ ਦੇ ਸੰਬੰਧਿਤ ਅਧਿਕਾਰੀਆਂ ਵਲੋਂ ਲੋਕ ਹਿੱਤ ਮਿਸ਼ਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਪੀੜ੍ਹਤ ਖਪਤਕਾਰਾਂ ਦੀ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ।

Ad Position 21
No active advertisement
ਬੈਂਕ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਮੰਗ-ਪੱਤਰ ਸੌਂਪਦੇ ਹੋਏ ਲੋਕ ਹਿੱਤ ਮਿਸ਼ਨ ਦੇ ਆਗੂ। ਤਸਵੀਰ : ਦਿਲਬਰ ਸਿੰਘ ਖੈਰਪੁਰ 10-10-2026
ਮੁੱਲਾਂਪੁਰ ਗਰੀਬਦਾਸ, 9 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਕੋਆਪ੍ਰੇਟਿਵ ਬੈਂਕ ਸਿਆਲਬਾ ਦੇ ਘਪਲੇ ਦੇ ਮਾਮਲੇ ਸੰਬੰਧੀ ਬੈਂਕ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਵਲੋਂ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਪੀੜਤ ਖਪਤਕਾਰਾਂ ਦੀ ਰਕਮ ਵਾਪਸ ਕਰਨ ਦੀ ਮੰਗ ਮੰਨ ਲਈ ਗਈ ਹੈ। ਸਿਆਲਬਾ ਬੈਂਕ ਦੇ ਘਪਲੇ ਸੰਬੰਧੀ ਵਿਭਾਗ ਦੇ ਬੈਂਕ ਦੇ ਸੰਬੰਧਿਤ ਅਧਿਕਾਰੀਆਂ ਵਲੋਂ ਲੋਕ ਹਿੱਤ ਮਿਸ਼ਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਪੀੜ੍ਹਤ ਖਪਤਕਾਰਾਂ ਦੀ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ। ਜਿਸ ਉਪਰੰਤ ਮਿਸ਼ਨ ਨੇ 12 ਅਕਤੂਬਰ ਦਾ ਧਰਨਾ ਮੁਲਤਵੀ ਕਰ ਦਿੱਤਾ ਹੈ। ਇਸ ਬਾਰੇ ਬੈਂਕ ਦੇ ਫੇਸ-2 ਮੁਹਾਲੀ ਸਥਿਤ ਦਫ਼ਤਰ ‘ਚ ਤੈਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਚਾਹਲ ਤੇ ਬੈਂਕ ਬ੍ਰਾਂਚ ਮੈਨੇਜਰ ਤੇਜਪਾਲ ਸਿੰਘ ਨੇ ਲੋਕ ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ ਤੇ ਹਰਜਿੰਦਰ ਸਿੰਘ ਮੁੰਧੋਂ ਨੂੰ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਜਲਦੀ ਹੀ ਪੀੜਤ ਲੋਕਾਂ ਦੀ ਰਕਮ ਵਾਪਸੀ ਉਨ੍ਹਾਂ ਦੇ ਖਾਤਿਆਂ ਰਾਹੀਂ ਕਰ ਦੇਣ ਦਾ ਅਮਲ ਆਰੰਭਿਆ ਜਾਵੇਗਾ। ਇਨ੍ਹਾਂ ਆਗੂਆਂ ਨੇ ਉਕਤ ਬੈਂਕ ‘ਚ ਹੋਏ ਦੌਰਾਨ 5 ਕਰੋੜ 5 ਲੱਖ ਰੁ. ਦੇ ਘਪਲੇ ਦੇ ਪੀੜਤ ਖਪਤਕਾਰਾਂ ਨੂੰ ਇਕ ਸਾਲ ਤੋਂ ਬਾਅਦ ਵੀ ਰਕਮ ਵਾਪਿਸ ਨਾ ਕਰਨ ਤੇ ਇਤਰਾਜ਼ ਜਤਾਇਆ ਤਾਂ ਜ਼ਿਲ੍ਹਾ ਮੈਨੇਜਰ ਚਾਹਲ ਨੇ ਵਿਸ਼ਵਾਸ਼ ਦਿਵਾਇਆ ਕਿ ਜਿਥੇ 2 ਕਰੋੜ 90 ਲੱਖ ਰੁ. ਪਾਇਆ ਗਿਆ ਸੀ ਤੇ 1 ਕਰੋੜ 8 ਲੱਖ ਰੁ. 20 ਦਿਨਾਂ ਦੇ ਅੰਦਰ ਅੰਦਰ ਪੀੜਤਾਂ ਦੇ ਖਾਤਿਆਂ ਵਿਚ ਪਾ ਦਿੱਤੇ ਜਾਣਗੇ ਅਤੇ 1 ਕਰੋੜ 7 ਲੱਖ ਰੁ. ਦੇ ਕੇਸਾਂ ਦਾ ਜਾਂਚ ਉਪਰੰਤ ਨਿਪਟਾਰਾ ਕਰ ਦਿੱਤਾ ਜਾਵੇਗਾ। ਇਸ ਉਪਰੰਤ ਮਿਸ਼ਨ ਆਗੂਆਂ ਨੇ ਕਿਹਾ ਕਿ ਅਜੇ 12 ਅਕਤੂਬਰ ਨੂੰ ਬੈਂਕ ਬ੍ਰਾਂਚ ਅੱਗੇ ਰੱਖਿਆ ਧਰਨਾ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਗਰ ਸੰਬੰਧਿਤ ਅਧਿਕਾਰੀਆਂ ਨੇ ਵਾਅਦਾ ਖ਼ਿਲਾਫ਼ੀ ਕੀਤੀ ਤਾਂ ਇਲਾਕੇ ਦੇ ਵਸਨੀਕਾਂ ਦੇ ਸਹਿਯੋਗ ਨਾਲ ਲੋਕ ਹਿੱਤ ਮਿਸ਼ਨ ਸੰਘਰਸ਼ ਦਾ ਰਾਹ ਅਖਤਿਆਰ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਿੰਡ ਪੀਰਸੁਹਾਣਾ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਕੋਰਵਾਸ ਵਲੋਂ ਗਮਾਡਾ ਦੁਆਰਾ ਵਸੂਲੇ ਗਏ ਈ.ਡੀ.ਸੀ. ਦੀ ਸਮਾਂਬੱਧ ਜਾਂਚ ਦੀ ਮੰਗ
Ad Position 24