10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਾਹਿਤ ਅਤੇ ਸੱਭਿਆਚਾਰ ਅਕਾਦਮੀ ਵਲੋਂ ਪੁਆਧੀ ਪੰਜਾਬੀ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ, 9 ਅਕਤੂਬਰ (ਰਾਮ ਸਿੰਘ ਬਰਾੜ) : ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਵਲੋਂ ਅੱਜ 8 ਅਕਤੂਬਰ, ਨੂੰ ਅਕਾਦਮੀ ਭਵਨ, ਵਿਖੇ ਪੁਆਧੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਜਿੱਥੇ ਪੁਆਧ ਖੇਤਰ ਦੇ ਪ੍ਰਮੁੱਖ ਕਵੀ ਵਿਦਵਾਨਾਂ ਨੇ ਹਾਜ਼ਰੀ ਭਰੀ, ਉਥੇ ਹੀ ਡਾ.

Ad Position 21
No active advertisement
ਅਜੀਤ ਡੈਸਕ 10-10-2026
ਚੰਡੀਗੜ੍ਹ, 9 ਅਕਤੂਬਰ (ਰਾਮ ਸਿੰਘ ਬਰਾੜ) : ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਵਲੋਂ ਅੱਜ 8 ਅਕਤੂਬਰ, ਨੂੰ ਅਕਾਦਮੀ ਭਵਨ, ਵਿਖੇ ਪੁਆਧੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਜਿੱਥੇ ਪੁਆਧ ਖੇਤਰ ਦੇ ਪ੍ਰਮੁੱਖ ਕਵੀ ਵਿਦਵਾਨਾਂ ਨੇ ਹਾਜ਼ਰੀ ਭਰੀ, ਉਥੇ ਹੀ ਡਾ. ਅਨੁਕੰਪਾ ਗਰਗ, ਮੈਂਬਰ ਮਹਿਲਾ ਕਮਿਸ਼ਨ, ਹਰਿਆਣਾ, ਗੁਰਮੀਤ ਸਿੰਘ ਰਾਮਸਰ ਮੈਂਬਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਲਖਵਿੰਦਰ ਸਿੰਘ ਗਰੇਵਾਲ ਪ੍ਰਧਾਨ, ਰਾਜਾ ਅਜੀਤ ਸਿੰਘ ਮੈਮੋਰੀਅਲ ਟਰੱਸਟ, ਕੁਰੂਕਸ਼ੇਤਰ ਅਤੇ ਜੈਲਦਾਰ ਸਿੰਘ ਹਸਮੁੱਖ ਪ੍ਰਧਾਨ ਪੰਜਾਬੀ ਸਾਹਿਤ ਸਭਾ, ਡੇਰਾ ਬਸੀ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਸੰਯੋਜਨ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ ਦੇ ਪੰਜਾਬੀ ਵਿਭਾਗ ਦੇ ਡਾਇਰੈਕਟਰ ਸਰਦਾਰ ਹਰਪਾਲ ਸਿੰਘ ਚੀਕਾ ਵੱਲੋਂ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਵਿਦਵਾਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਕਵੀ ਦਰਬਾਰ ਵਿੱਚ ਡਾ. ਰਤਨ ਸਿੰਘ ਢਿਲੋਂ, ਡਾ. ਸੁਦਰਸ਼ਨ ਗਾਸੋ, ਬਲਵਾਨ ਔਜਲਾ, ਡਾ. ਚਰਨਜੀਤ ਕੌਰ, ਡਾ. ਜਗਪਾਲ, ਪ੍ਰਿੰਸੀਪਲ ਬ੍ਰਿਜ ਭੂਸ਼ਣ ਸ਼ਰਮਾ, ਧਰਮ ਸਿੰਘ, ਨਿੰਦੀ ਈਸਾਪੁਰ ਵਾਲਾ, ਗੁਰਦਾਸ ਸਿੰਘ ਦਾਸ, ਸਤੀਸ਼ ਵਿਦਰੋਹੀ, ਆਦਿ ਕਵੀਆਂ ਨੇ ਆਪਣੀਆਂ ਪੁਆਧੀ ਰਚਨਾਵਾਂ ਰਾਹੀਂ ਨਿਵੇਕਲਾ ਰੰਗ ਬੰਨਿਆ। ਇਸ ਕਵੀ ਦਰਬਾਰ ਦੀ ਖਾਸ਼ੀਅਤ ਇਹ ਸੀ ਕਿ ਸਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਦੇ ਨਾਲ- ਨਾਲ ਸੰਬੋਧਨੀ ਸ਼ਬਦ ਵੀ ਨਿਰੋਲ ਪੁਆਧੀ ਬੋਲੀ ਵਿੱਚ ਹੀ ਪੇਸ਼ ਕੀਤੇ। ਅਕਾਦਮੀ ਦੇ ਕਾਰਜਕਾਰੀ ਚੇਅਰਮੈਨ ਡਾ. ਕੁਲਦੀਪ ਚੰਦ ਅਗਨੀਹੋਤਰੀ ਦੁਆਰਾ ਪੁਆਧੀ ਉਪ ਬੋਲੀ ਬਾਰੇ ਦੱਸਿਆ ਕਿ ਖਾਲਸੇ ਦੀ ਉਤਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਆਧ ਵਿੱਚ ਹੋਈ। ਅਕਾਦਮੀ ਦੇ ਮੈਂਬਰ ਸਕੱਤਰ ਸ. ਮਨਜੀਤ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਹੋਰ ਪ੍ਰੋਗਰਾਮਾਂ ਨੂੰ ਉਲੀਕਿਆ ਜਾਵੇਗਾ ਜਿਸ ਨਾਲ ਭਾਸ਼ਾ ਅਤੇ ਸੰਸਕ੍ਰਿਤੀ ਪ੍ਰਤੀ ਜਾਗਰੂਕਤਾ ਪੈਦਾ ਹੋਵੇ। ਅੰਤ ਵਿੱਚ ਅਕਾਦਮੀ ਦੇ ਪੰਜਾਬੀ ਵਿਭਾਗ ਦੇ ਡਾਇਰੈਕਟਰ ਹਰਪਾਲ ਸਿੰਘ ਚੀਕਾ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਕਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਵਿ ਕਲਾ ਪ੍ਰਮਾਤਮਾ ਦੀ ਦੇਣ ਹੁੰਦੀ ਹੈ, ਕੋਈ ਵਿਅਕਤੀ ਸੁਰ ਤਾਲ ਆਦਿ ਦੀ ਸਮਝ ਲੈ ਸਕਦਾ ਹੈ ਪਰ ਸ਼ਬਦਾਂ ਅਤੇ ਵਿਚਾਰਾਂ ਨੂੰ ਇੱਕ ਕਵੀ ਹਿਰਦਾ ਹੀ ਵਿਅਕਤ ਕਰ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਵਿਚ ਪੋਲਟਰੀ ਫਾਰਮਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ - ਪਸ਼ੂ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਅਗਲੀ ਖ਼ਬਰ ਸੰਵਿਧਾਨ ਪੰਦ੍ਹਰਵਾੜੇ ਦੀਆਂ ਤਿਆਰੀਆਂ ਵਿੱਚ ਰੁੱਝੇ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ
Ad Position 24