ਛੱਤਬੀੜ ਚਿੜੀਆਘਰ ’ਚ ਜੰਗਲੀ ਜੀਵ ਹਫ਼ਤੇ ਦਾ ਸਾਈਕਲਿੰਗ ਨਾਲ ਸ਼ਾਨਦਾਰ ਆਗਾਜ਼
ਜ਼ੀਰਕਪੁਰ, 2 ਅਕਤੂਬਰ (ਹੈਪੀ ਪੰਡਵਾਲਾ)-ਇੱਥੋਂ ਦੇ ਛੱਤਬੀੜ ਚਿੜੀਆਘਰ ‘ਚ ਅੱਜ ਜੰਗਲੀ ਜੀਵ ਹਫ਼ਤੇ ਦੀ ਸ਼ੁਰੂਆਤ ‘ਰਾਈਡ ਫਾਰ ਦਾ ਵਾਈਲਡ’ ਸਾਈਕਲ ਰੈਲੀ ਨਾਲ ਹੋਈ। ਇਹ ਰਾਈਡ ਸਵੇਰੇ 6 ਵਜੇ ਸੋਹਾਣਾ ਲਾਈਟਾਂ ਤੋਂ ਸ਼ੁਰੂ ਹੋ ਕੇ ਏਅਰਪੋਰਟ ਸੜਕ ਤੋਂ ਹੁੰਦੀ ਹੋਈ ਛੱਤਬੀੜ ਚਿੜੀਆਘਰ ਪਹੁੰਚੀ, ਜਿਥੇ ਕਿ ਸਾਈਕਲ ਸਵਾਰਾਂ ਨੇ ਚਿੜੀਆਘਰ ਦੇ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਚਿੜੀਆਘਰ ਦੇ ਦੁਆਲੇ ਵੀ ਸਾਈਕਲਿੰਗ ਕੀਤੀ।
ਜ਼ੀਰਕਪੁਰ, 2 ਅਕਤੂਬਰ (ਹੈਪੀ ਪੰਡਵਾਲਾ)-ਇੱਥੋਂ ਦੇ ਛੱਤਬੀੜ ਚਿੜੀਆਘਰ ‘ਚ ਅੱਜ ਜੰਗਲੀ ਜੀਵ ਹਫ਼ਤੇ ਦੀ ਸ਼ੁਰੂਆਤ ‘ਰਾਈਡ ਫਾਰ ਦਾ ਵਾਈਲਡ’ ਸਾਈਕਲ ਰੈਲੀ ਨਾਲ ਹੋਈ। ਇਹ ਰਾਈਡ ਸਵੇਰੇ 6 ਵਜੇ ਸੋਹਾਣਾ ਲਾਈਟਾਂ ਤੋਂ ਸ਼ੁਰੂ ਹੋ ਕੇ ਏਅਰਪੋਰਟ ਸੜਕ ਤੋਂ ਹੁੰਦੀ ਹੋਈ ਛੱਤਬੀੜ ਚਿੜੀਆਘਰ ਪਹੁੰਚੀ, ਜਿਥੇ ਕਿ ਸਾਈਕਲ ਸਵਾਰਾਂ ਨੇ ਚਿੜੀਆਘਰ ਦੇ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਚਿੜੀਆਘਰ ਦੇ ਦੁਆਲੇ ਵੀ ਸਾਈਕਲਿੰਗ ਕੀਤੀ। ਇਸ ਦੌਰਾਨ ਛੱਤਬੀੜ ਚਿੜੀਆਘਰ ਦੇ ਫ਼ੀਲਡ ਡਾਇਰੈਕਟਰ ਨਲਿਨ ਯਾਦਵ ਨੇ ਵਿਸ਼ੇਸ਼ ਮਹਿਮਾਨਾਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਅਤੇ ਜੰਗਲੀ ਜੀਵਾਂ ਵਿਚਾਲੇ ਸੰਤੁਲਨ ਬਣਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਮੌਕੇ ਵਾਤਾਵਰਨ ਦੇ ਖੇਤਰ ਵਿਚ ਵੱਡੀ ਮਿਸਾਲ ਕਾਇਮ ਕਰਨ ਵਾਲੀ ਪਟਿਆਲਾ ਦੀ 13 ਸਾਲਾ ਬੱਚੀ ਏਕਮਜੋਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਏਕਮਜੋਤ ਨੇ ਹੁਣ ਤੱਕ 12,000 ਤੋਂ ਵੱਧ ਬੂਟੇ ਲਗਾ ਕੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਅਤੇ ‘ਏਸ਼ੀਆ ਬੁੱਕ ਆਫ਼ ਰਿਕਾਰਡਜ਼’ ‘ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਵਿਦੇਸ਼ੀ ਪੰਛੀ ਦੀ ਡਰੈੱਸ ਪਾ ਕੇ ਜੰਗਲੀ ਜੀਵਾਂ ਦੀ ਸੰਭਾਲ ‘ਤੇ ਕਵਿਤਾ ਸੁਣਾਉਣ ਵਾਲੇ 9 ਸਾਲਾ ਬਾਲ ਸੈਲਾਨੀ ਸ਼ਹਜ਼ਾਦ ਨੂੰ ‘ਬੈਸਟ ਕੌਸਟਿਊਮ’ ਅਤੇ 65 ਸਾਲਾ ਸੀਮਾ ਮਲਹੋਤਰਾ ਨੂੰ ਦੂਜਾ ਇਨਾਮ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਕਸ਼ਿਤ ਪਾਸੀ ਤੇ ਡਾ. ਸੁਨੈਨਾ ਬਾਂਸਲ ਨੇ ਬਾਖ਼ੂਬੀ ਨਿਭਾਈ। ਅੰਤ ‘ਚ ਚਿੜੀਆਘਰ ਦੇ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਵਲੋਂ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ।