30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਾਹਿਤਕ ਸੱਥ ਖਰੜ ਵਲੋਂ ਸ਼ਾਇਰ ਪਿਆਰਾ ਸਿੰਘ ਰਾਹੀ ਦਾ ਗ਼ਜ਼ਲ ਸੰਗ੍ਰਹਿ ‘ਚੀਸ’ ਲੋਕ-ਅਰਪਣ

ਖਰੜ, 29 ਸਤੰਬਰ (ਜੰਡਪੁਰੀ)- ਸਾਹਿਤਕ ਸੱਥ ਖਰੜ ਵਲੋਂ ਜੋਤੀ ਸਰੂਪ ਕੰਨਿਆ ਆਸਰਾ ਵਿਖੇ ਕਰਵਾਏ ਗਏ ਸਾਹਿਤਕ ਪ੍ਰੋਗਰਾਮ ਦੌਰਾਨ ਪੰਜਾਬੀ ਦੇ ਨਾਮਵਰ ਸ਼ਾਇਰ ਪਿਆਰਾ ਸਿੰਘ ਰਾਹੀ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਚੀਸ’ ਨੂੰ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ.

Ad Position 21
No active advertisement
ਸਾਹਿਤਕ ਸੱਥ ਖਰੜ ਵਲੋਂ ਕਰਵਾਏ ਗਏ ਸਾਹਿਤਕ ਪ੍ਰੋਗਰਾਮ ਦੌਰਾਨ ਸ਼ਾਇਰ ਪਿਆਰਾ ਸਿੰਘ ਰਾਹੀ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਚੀਸ’ ਨੂੰ ਲੋਕ-ਅਰਪਣ ਕਰਦੇ ਹੋਏ ਮਹਿਮਾਨ ਤੇ ਪ੍ਰਬੰਧਕ। ਤਸਵੀਰ : ਜੰਡਪੁਰੀ 30-09-2026
ਖਰੜ, 29 ਸਤੰਬਰ (ਜੰਡਪੁਰੀ)- ਸਾਹਿਤਕ ਸੱਥ ਖਰੜ ਵਲੋਂ ਜੋਤੀ ਸਰੂਪ ਕੰਨਿਆ ਆਸਰਾ ਵਿਖੇ ਕਰਵਾਏ ਗਏ ਸਾਹਿਤਕ ਪ੍ਰੋਗਰਾਮ ਦੌਰਾਨ ਪੰਜਾਬੀ ਦੇ ਨਾਮਵਰ ਸ਼ਾਇਰ ਪਿਆਰਾ ਸਿੰਘ ਰਾਹੀ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਚੀਸ’ ਨੂੰ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ ਬੋਹਾ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ, ਜਦਕਿ ਵਿਸ਼ੇਸ਼ ਮਹਿਮਾਨ ਡਾ. ਹਰਮਿੰਦਰ ਸਿੰਘ ਸੰਸਥਾਪਕ ਕੰਨਿਆ ਆਸਰਾ ਤੇ ਸਮਾਜ ਸੇਵੀ ਇੰਜ. ਸ਼ੌਕਇੰਦਰ ਸਿੰਘ ਕੋਰਾ ਸਨ। ਇਸ ਮੌਕੇ ਸਭ ਤੋਂ ਪਹਿਲਾਂ ਸੱਥ ਦੇ ਸਰਪ੍ਰਸਤ ਰਾਜਵਿੰਦਰ ਸਿੰਘ ਗੱਡੂ ਵਲੋਂ ਸਾਰਿਆਂ ਨੂੰ ਜੀ ਆਇਆ ਆਖਿਆ ਗਿਆ ਅਤੇ ਤਰਸੇਮ ਸਿੰਘ ਕਾਲੇਵਾਲ ਵਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਲੋਂ ਗ਼ਜ਼ਲ ਸੰਗ੍ਰਹਿ ‘ਚੀਸ’ ਨੂੰ ਲੋਕ-ਅਰਪਣ ਕੀਤਾ ਗਿਆ। ਇਸ ਤੋਂ ਬਾਅਦ ਜਸਵਿੰਦਰ ਸਿੰਘ ਕਾਈਨੌਰ ਵਲੋਂ ਗਜ਼ਲ ਸੰਗ੍ਰਹਿ ਬਾਰੇ ਵਿਸਥਾਰਪੂਰਵਕ ਪੇਪਰ ਪੜ੍ਹਿਆ ਗਿਆ, ਜਦਕਿ ਸੁਰਜੀਤ ਸੁਮਨ ਨੇ ਵਿਚਾਰ-ਚਰਚਾ ‘ਚ ਹਿੱਸਾ ਲੈਂਦਿਆਂ ਕਿਹਾ ਕਿ ਇਸ ਗ਼ਜ਼ਲ ਸੰਗ੍ਰਹਿ ਦੀਆਂ ਗਜ਼ਲਾਂ ਸਾਡੇ ਜੀਵਨ ਨੂੰ ਹਰ ਪੱਖਾਂ ਤੋਂ ਮਿਲਣ ਵਾਲੇ ਦੁੱਖਾਂ- ਦਰਦਾਂ ਦੀ ਚੀਸ ਦਾ ਪ੍ਰਗਟਾਵਾ ਕਰਦੀਆਂ ਹਨ। ਇਸ ਤੋਂ ਬਾਅਦ ਇੰਜ. ਸ਼ੋਕਇੰਦਰ ਸਿੰਘ ਕੋਰਾ ਨੇ ਕਿਹਾ ਕਿ ਪੁਸਤਕ ਦਾ ਟਾਈਟਲ ‘ਚੀਸ’ ਰੱਖ ਕੇ ਰਾਹੀ ਨੇ ਠੀਕ ਕੀਤਾ ਹੈ ਅਤੇ ਉਨ੍ਹਾਂ ਪੁਸਤਕ ‘ਚੋਂ ਆਪਣੀ ਮਨ ਪਸੰਦ ਦੀ ਇਕ ਗ਼ਜ਼ਲ ਵੀ ਪੇਸ਼ ਕੀਤੀ। ਇਸੇ ਦੌਰਾਨ ਸੱਥ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪੁਸਤਕ ਦੇ ਲੇਖਕ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ, ਜਦਕਿ ਕੈਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਆਏ ਪਿਆਰਾ ਸਿੰਘ ਰਾਹੀ ਦੀ ਬੇਟੀ ਰੁਪਿੰਦਰ ਕੌਰ ਅਤੇ ਜਵਾਈ ਕਰਮਨਜੀਤ ਸਿੰਘ ਦਾ ਵੀ ਉਪਹਾਰ ਦੇ ਕੇ ਮਾਣ-ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੇ ਜ਼ਿੰਮੇਵਾਰੀ ਜਸਵਿੰਦਰ ਸਿੰਘ ਕਾਈਨੌਰ ਵਲੋਂ ਬਾਖ਼ੂਬੀ ਨਿਭਾਈ ਗਈ। ਅੰਤ ‘ਚ ਹਾਕਮ ਸਿੰਘ ਨੱਤਿਆਂ ਨੇ ਸੱਥ ਵਲੋਂ ਸਾਰੇ ਮਹਿਮਾਨਾਂ ਅਤੇ ਸ੍ਰੋਤਿਆਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੱਪਾਂ ਨੂੰ ਕਾਬੂ ਕਰਨ ਲਈ ਬਿਨਾਂ ਕਿਸੇ ਬੰਦੋਬਸਤ ਤੋਂ ਸਕੂਲ ਪੁੱਜੀ ਟੀਮ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਅਗਲੀ ਖ਼ਬਰ ਐਸ. ਸੀ. ਸਿਖਿਆਰਥੀਆਂ ਲਈ 2 ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 2 ਨਵੰਬਰ ਤੋਂ
Ad Position 24