ਸਵ . ਮਾਤਾ ਮਹਿੰਦਰ ਕੌਰ ਨਮਿਤ ਅਰਦਾਸ ਭਲਕੇ
ਖਰੜ, 25 ਸਤੰਬਰ (ਗੁਰਮੁੱਖ ਸਿੰਘ ਮਾਨ)-ਡਿਪਟੀ ਕਮਿਸ਼ਨਰ ਦਫ਼ਤਰ ਮੁਹਾਲੀ ਵਿਖੇ ਤਾਇਨਾਤ ਗੁਰਦੇਵ ਸਿੰਘ ਸੋਹੀ ਦੇ ਮਾਤਾ ਮਹਿੰਦਰ ਕੌਰ, ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ, ਨਮਿਤ ਪਰਿਵਾਰ ਵਲੋਂ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਭਲਕੇ 27 ਸਤੰਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਦੇ ਦਰਮਿਆਨ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਪਿੰਡ ਖਾਨਪੁਰ (ਖਰੜ) ਜ਼ਿਲ੍ਹਾ ਮੁਹਾਲੀ ਵਿਖੇ ਹੋਵੇਗੀ। ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਜਥਬੰਦੀਆਂ ਦੇ ਨੁਮਾਇੰਦਿਆਂ ਸਮੇਤ ਪਰਿਵਾਰ ਦੇ ਸਾਕ-ਸੰਬੰਧੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਅਜੀਤ ਡੈਸਕ
26-09-2026