ਆਟੋ ਰਿਕਸ਼ਾ ’ ਚੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ , ਦੋ ਕਾਬੂ
ਚੰਡੀਗੜ੍ਹ, 24 ਸਤੰਬਰ (ਕਪਿਲ ਵਧਵਾ)- ਥਾਣਾ ਸੈਕਟਰ-19 ਦੀ ਪੁਲਿਸ ਨੇ ਗਸ਼ਤ ਦੌਰਾਨ ਸ਼ੱਕੀ ਹਾਲਾਤ ’ਚ ਘੁੰਮ ਰਹੇ ਇਕ ਆਟੋ ਨੂੰ ਰੋਕ ਕੇ ਉਸ ਵਿਚੋਂ ਵੱਖ-ਵੱਖ ਮਾਰਕਾ ਦੀਆਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਸ਼ਰਾਬ ਦੀ ਢੋਆ-ਢੁਆਈ ਲਈ ਵਰਤਿਆ ਜਾ ਰਿਹਾ ਆਟੋ ਵੀ ਕਬਜ਼ੇ ਵਿਚ ਲੈ ਲਿਆ ਹੈ।
ਚੰਡੀਗੜ੍ਹ ਦੇ ਥਾਣਾ ਸੈਕਟਰ-19 ਦੀ ਪੁਲਿਸ ਵਲੋਂ ਨਜਾਇਜ਼ ਸ਼ਰਾਬ, ਢੋਆ ਢੁਆਈ ਲਈ ਵਰਤੇ ਗਏ ਆਟੋ ਰਿਕਸ਼ਾ ਸਮੇਤ ਗ੍ਰਿਫਤਾਰ ਦੋਨੋਂ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਕਮਲਜੀਤ ਸਿੰਘ
25-09-2026