24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਰਕਾਰ ਵਲੋਂ ਹਸਪਤਾਲਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ- ਗੋਲਡੀ ਹਸਪਤਾਲ ਵਿਚ ਸਮਾਗਮ ਦੌਰਾਨ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਵੰਡੇ ਫਲੈਟ ਉਸਾਰੀ ਦੇ ਵਿਵਾਦ ਨੂੰ ਲੈ ਕੇ ਨੌਜਵਾਨ ਨਾਲ ਕੁੱਟਮਾਰ, ਤਿੰਨ ਖ਼ਿਲਾਫ਼ ਮਾਮਲਾ ਦਰਜ

ਜ਼ੀਰਕਪੁਰ, 24 ਸਤੰਬਰ (ਮਨਿੰਦਰ ਸਿੰਘ)-ਪੀਰ ਮੁਛੱਲਾ ਦੀ ਪਿੰਕ ਸਿਟੀ ਸੁਸਾਇਟੀ ਵਿਚ ਫਲੈਟ ਉਸਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਇਕ ਨੌਜਵਾਨ ਨੇ ਤਿੰਨ ਵਿਅਕਤੀਆਂ ‘ਤੇ ਉਸ ਨਾਲ ਕੁੱਟਮਾਰ, ਗਾਲੀ-ਗਲੌਚ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ। ਢਕੌਲੀ ਪੁਲਿਸ ਨੇ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਬੀ.

Ad Position 21
No active advertisement
ਅਜੀਤ ਡੈਸਕ 25-09-2026
ਜ਼ੀਰਕਪੁਰ, 24 ਸਤੰਬਰ (ਮਨਿੰਦਰ ਸਿੰਘ)-ਪੀਰ ਮੁਛੱਲਾ ਦੀ ਪਿੰਕ ਸਿਟੀ ਸੁਸਾਇਟੀ ਵਿਚ ਫਲੈਟ ਉਸਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਇਕ ਨੌਜਵਾਨ ਨੇ ਤਿੰਨ ਵਿਅਕਤੀਆਂ ‘ਤੇ ਉਸ ਨਾਲ ਕੁੱਟਮਾਰ, ਗਾਲੀ-ਗਲੌਚ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ। ਢਕੌਲੀ ਪੁਲਿਸ ਨੇ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਲਛਮਣ ਵਾਸੀ ਪਿੰਕ ਸਿਟੀ ਪੀਰ ਮੁਛੱਲਾ, ਉਸ ਦੇ ਸਾਥੀ ਸਚਿਨ ਅਤੇ ਇਕ ਅਣਪਛਾਤੇ ਵਜੋਂ ਹੋਈ ਹੈ। ਸ਼ਿਕਾਇਤਕਰਤਾ ਫੁਲਕਿਤ ਬਾਂਸਲ ਵਾਸੀ ਸਨਸਿਟੀ ਪਰਿਕਰਮਾ ਸੈਕਟਰ-20 ਪੰਚਕੂਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਉਸਾਰੀ ਦਾ ਕੰਮ ਕਰਦਾ ਹੈ। 21 ਸਤੰਬਰ ਨੂੰ ਉਹ ਆਪਣੇ ਦਫ਼ਤਰ ਪਿੰਕ ਸਿਟੀ ਆਇਆ ਸੀ। ਉਸ ਦੇ ਅਨੁਸਾਰ ਲਛਮਣ ਆਪਣੇ ਸਾਥੀਆਂ ਸਮੇਤ ਸਵਿਫਟ ਕਾਰ ‘ਚ ਉਥੇ ਪੁੱਜਾ ਅਤੇ ਉਸ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੀ। ਰੌਲਾ ਸੁਣ ਕੇ ਲੋਕ ਇਕੱਠੇ ਹੋਣ ਲੱਗੇ, ਤਾਂ ਮੁਲਜ਼ਮ ਕਥਿਤ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਫੁਲਕਿਤ ਨੂੰ ਇਲਾਜ ਲਈ ਢਕੌਲੀ ਹਸਪਤਾਲ ਲਿਜਾਇਆ ਗਿਆ। ਸ਼ਿਕਾਇਤ ਮੁਤਾਬਿਕ ਝਗੜਾ ਸਾਂਝੀ ਕੰਧ ਦੀ ਉਸਾਰੀ, ਪਾਣੀ ਟਪਕਣ ਅਤੇ ਵਾਲਪੇਪਰ ਲਗਾਉਣ ਨੂੰ ਲੈ ਕੇ ਚੱਲ ਰਿਹਾ ਸੀ। ਪੁਲਿਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਹਸਪਤਾਲਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ- ਗੋਲਡੀ ਅਗਲੀ ਖ਼ਬਰ ਭਾਜਪਾ ਦੀ ਨਸ਼ਿਆਂ ਵਿਰੋਧੀ ਯਾਤਰਾ ਵਿਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੀਤੀ ਸ਼ਮੂਲੀਅਤ ਤਖ਼ਤ ਸ...
Ad Position 24