ਜਲ ਬਾਥ ਫਿਟਿੰਗਜ਼ ਨੇ ਵਾਮਿਕਾ ਗੱਬੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ
ਚੰਡੀਗੜ੍ਹ, 11 ਸਤੰਬਰ (ਅ. ਬ.)
ਚੰਡੀਗੜ੍ਹ, 11 ਸਤੰਬਰ (ਅ.ਬ.) : ਭਾਰਤ ਦੇ ਪ੍ਰਮੁੱਖ ਪ੍ਰੀਮੀਅਮ ਬਾਥ ਫਿਟਿੰਗਜ਼ ਅਤੇ ਸੈਨੇਟਰੀਵੇਅਰ ਬ੍ਰਾਂਡਾਂ ਵਿੱਚ ਸ਼ੁਮਾਰ ਜਲ ਬਾਥ ਫਿਟਿੰਗਜ਼ ਨੇ ਆਪਣੀ ਨਵੀਂ ਡਿਜੀਟਲ ਬ੍ਰਾਂਡ ਫਿਲਮ ਲਾਂਚ ਕਰਨ ਦੇ ਨਾਲ ਹੀ ਮਸ਼ਹੂਰ ਅਦਾਕਾਰਾ ਵਾਮਿਕਾ ਗੱਬੀ ਨੂੰ ਆਪਣੀ ਅਧਿਕਾਰਤ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਇਹ ਸਾਂਝੇਦਾਰੀ ਦੇਸ਼ ਭਰ ਵਿੱਚ ਬ੍ਰਾਂਡ ਦੀ ਮੌਜੂਦਗੀ ਮਜ਼ਬੂਤ ਕਰਨ ਅਤੇ ਡਿਜ਼ਾਈਨ ਪ੍ਰਤੀ ਜਾਗਰੂਕ ਭਾਰਤੀ ਖਪਤਕਾਰਾਂ ਦੀ ਨਵੀਂ ਪੀੜ੍ਹੀ ਨਾਲ ਜੁੜਨ ਵੱਲ ਇੱਕ ਅਹਿਮ ਕਦਮ ਹੈ। ਇਸ ਮੌਕੇ ’ਤੇ ਜਲ ਬਾਥ ਫਿਟਿੰਗਜ਼ ਦੇ ਡਾਇਰੈਕਟਰ ਮਾਰਕੀਟਿੰਗ ਸਿਧਾਂਤ ਕਪੂਰ ਨੇ ਕਿਹਾ ਕਿ ਵਾਮਿਕਾ ਉਨ੍ਹਾਂ ਸਾਰੀਆਂ ਖੂਬੀਆਂ ਦੀ ਨੁਮਾਇੰਦਗੀ ਕਰਦੀ ਹੈ, ਜਿਨ੍ਹਾਂ ਲਈ ਜਲ ਜਾਣਿਆ ਜਾਂਦਾ ਹੈ—ਗੁਣਵੱਤਾ, ਖੂਬਸੂਰਤੀ ਅਤੇ ਅਜਿਹਾ ਆਤਮਵਿਸ਼ਵਾਸ, ਜਿਸ ਨੂੰ ਕਿਸੇ ਦਿਖਾਵੇ ਦੀ ਲੋੜ ਨਹੀਂ। ਉਨ੍ਹਾਂ ਕਿਹਾ, “ਅਸੀਂ ਵਾਮਿਕਾ ਦਾ ਜਲ ਪਰਿਵਾਰ ਵਿੱਚ ਸਵਾਗਤ ਕਰਦਿਆਂ ਬੇਹੱਦ ਉਤਸ਼ਾਹਿਤ ਹਾਂ ਅਤੇ ਮਿਲ ਕੇ ਇੱਕ ਅਰਥਪੂਰਨ ਤੇ ਮਜ਼ਬੂਤ ਸਾਂਝ ਬਣਾਉਣ ਦੀ ਉਮੀਦ ਕਰਦੇ ਹਾਂ। ਨਵੀਂ ਡਿਜੀਟਲ ਫਿਲਮ ਦੇ ਲਾਂਚ ਦੇ ਨਾਲ ਅਸੀਂ ਇਸ ਸਾਂਝੇਦਾਰੀ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਅਤੇ ਖੂਬਸੂਰਤੀ, ਪ੍ਰਮਾਣਿਕਤਾ ਤੇ ਆਧੁਨਿਕ ਜੀਵਨਸ਼ੈਲੀ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਲਈ ਉਤਸ਼ਾਹਿਤ ਹਾਂ। ਜਲ ਬਾਥ ਫਿਟਿੰਗਜ਼ ਦੇ ਡਾਇਰੈਕਟਰ ਵਿਵੇਕ ਕਪੂਰ ਨੇ ਕਿਹਾ ਕਿ ਇਹ ਸਾਂਝੇਦਾਰੀ ਉਸ ਦਿਸ਼ਾ ਨੂੰ ਦਰਸਾਉਂਦੀ ਹੈ, ਜਿਸ ਵੱਲ ਜਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਸਿਰਫ਼ ਇੱਕ ਬ੍ਰਾਂਡ ਵਜੋਂ ਆਪਣਾ ਵਿਸਥਾਰ ਨਹੀਂ ਕਰ ਰਹੇ, ਸਗੋਂ ਭਾਰਤੀ ਘਰਾਂ ਲਈ ਪ੍ਰੀਮੀਅਮ ਬਾਥਰੂਮ ਡਿਜ਼ਾਈਨ ਦੇ ਅਰਥਾਂ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਵੀ ਨਵਾਂ ਰੂਪ ਦੇ ਰਹੇ ਹਾਂ।