30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁੜਗਾਓ ਪਟੌਦੀ ਸਿੱਖ ਕਤਲੇਆਮ ਦੇ 133 ਕੇਸਾਂ ਦੀ ਅਹਿਮ ਸੁਣਵਾਈ 1 ਸਤੰਬਰ ਨੂੰ ਹੋਵੇਗੀ-ਭਾਈ ਘੋਲੀਆ

ਚੰਡੀਗੜ੍ਹ, 29 ਅਗਸਤ (ਰਾਮ ਸਿੰਘ ਬਰਾੜ)- 1984 ਵਿਚ ਹਰਿਆਣਾ ਦੇ ਗੁੜਗਾਓ, ਪਟੌਦੀ ਅਤੇ ਹੋਦ ਚਿੱਲੜ ਪਿੰਡ ਵਿੱਚ ਹੋਏ ਸਿੱਖ ਕਤਲੇਆਮ ਮਾਮਲੇ ਵਿੱਚ ਇਨਸਾਫ਼ ਲਈ ਲੜਾਈ ਲੜ ਰਹੇ ਪੀੜਤਾਂ ਵਾਸਤੇ 1 ਸਤੰਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਇਹ ਕੇਸ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਲੜੇ ਜਾ ਰਹੇ ਹਨ.

Ad Position 21
No active advertisement
ਅਜੀਤ ਡੈਸਕ 30-08-2026
ਚੰਡੀਗੜ੍ਹ, 29 ਅਗਸਤ (ਰਾਮ ਸਿੰਘ ਬਰਾੜ)- 1984 ਵਿਚ ਹਰਿਆਣਾ ਦੇ ਗੁੜਗਾਓ, ਪਟੌਦੀ ਅਤੇ ਹੋਦ ਚਿੱਲੜ ਪਿੰਡ ਵਿੱਚ ਹੋਏ ਸਿੱਖ ਕਤਲੇਆਮ ਮਾਮਲੇ ਵਿੱਚ ਇਨਸਾਫ਼ ਲਈ ਲੜਾਈ ਲੜ ਰਹੇ ਪੀੜਤਾਂ ਵਾਸਤੇ 1 ਸਤੰਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਇਹ ਕੇਸ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਲੜੇ ਜਾ ਰਹੇ ਹਨ. ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ 1984 ਦੇ ਦੋਸ਼ ਭਰੇ ਦਿਨਾਂ ਦੌਰਾਨ ਨਾ ਸਿਰਫ ਪਿੰਡ ਹੋਂਦ ਚਿੱਲੜ ਵਿੱਚ 32 ਸਿੱਖਾਂ ਦੀ ਬੇਰਹਮੀ ਨਾਲ ਹੱਤਿਆ ਕੀਤੀ ਗਈ ਸੀ, ਸਗੋਂ ਪਟੌਦੀ ਅਤੇ ਗੁੜਗਾਓ ਖੇਤਰ ਵਿੱਚ ਵੀ 47 ਹੋਰ ਸਿੱਖ ਨਿਸ਼ਾਨਾ ਬਣਾਏ ਗਏ। ਇਨ੍ਹਾਂ ਤਿੰਨ ਖੇਤਰਾਂ ਵਿਚ ਕੁੱਲ 297 ਘਰਾਂ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਗਿਆ ਸੀ ਅਤੇ ਅਨੇਕਾਂ ਪਰਿਵਾਰ ਤਬਾਹ ਹੋ ਗਏ ਸਨ। ਭਾਈ ਘੋਲੀਆ ਨੇ ਕਿਹਾ ਕਿ ਉਨ੍ਹਾਂ ਨੇ 133 ਵੱਖ ਵੱਖ ਪਟੀਸ਼ਨਾਂ ਹਾਈਕੋਰਟ ਵਿੱਚ ਦਰਜ ਕਰਵਾਈਆਂ ਹਨ, ਜੋ ਕਿ ਅਜਿਹੇ ਵੱਡੇ ਕਤਲੇਆਮ ਵਿਰੁੱਧ ਇਨਸਾਫ਼ ਦੀ ਲੰਮੀ ਲੜਾਈ ਦਾ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਪੀੜਤ ਸੰਤੋਖ ਸਿੰਘ ਸਾਨੀ ਰਾਹੀਂ ਰਿੱਟ ਨੰ: 10904 ਹਾਈਕੋਰਟ ਵਿੱਚ ਦਾਇਰ ਕੀਤੀ ਗਈ ਹੈ ਜਿਸ ਦੀ ਕਾਨੂੰਨੀ ਪੈਰਵਾਈ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਕਰ ਰਹੇ ਹਨ। ਭਾਈ ਦਰਸ਼ਨ ਸਿੰਘ ਘੋਲੀਆ ਨੇ ਆਰੋਪ ਲਾਇਆ ਕਿ ਇਹ ਇੱਕ ਅਜਿਹਾ ਇੱਕਤਰਫਾ ਸਿੱਖ ਕਤਲੇਆਮ ਸੀ ਜੋ ਦੁਨੀਆ ਦੇ ਇਤਿਹਾਸ ਵਿੱਚ ਵੀ ਅਦੁਤ ਹੈ ਅਤੇ ਜਿਸ ਨੇ ਜੁਲਮਾਂ ਨੂੰ ਮਾਤ ਦੇ ਦਿੱਤਾ। ਉਨ੍ਹਾਂ ਕਿਹਾ ਕਿ ਹੋਂਦ ਚਿੱਲੜ ਪਿੰਡ ਦੀ ਵਾਤਾਵਰਨਿਕ ਹਾਲਤ, ਉਜੜੇ ਘਰ, ਕੰਧਾਂ ਉਤੇ ਲਹੂ ਦੇ ਨਿਸ਼ਾਨ ਅਤੇ ਸੁੰਨ ਪਈਆਂ ਗਲੀਆਂ ਅੱਜ ਵੀ 2 ਨਵੰਬਰ 1984 ਦੀ ਦਰਦਨਾਕ ਰਾਤ ਦੀ ਗਵਾਹੀ ਦੇ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਵੀ ਕਈ ਪੀੜਤ ਮਾੜੀਆਂ ਹਾਲਤਾਂ ਵਿੱਚ ਜਿਉਂਦੇ ਨੇ ਅਤੇ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਭਾਈ ਘੋਲੀਆ ਨੇ ਉਮੀਦ ਜਤਾਈ ਕਿ 1 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਹਾਈਕੋਰਟ ਵੱਲੋਂ ਇਨਸਾਫ਼ ਮਿਲੇਗਾ ਅਤੇ ਇਤਿਹਾਸ ਦੇ ਇਨ੍ਹਾਂ ਕਾਲੇ ਸਫਿਆਂ ਨੂੰ ਕਾਨੂੰਨੀ ਤੌਰ ’ਤੇ ਸੁਧਾਰਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 181.23 ਕਰੋੜ ਰੁਪਏ ਜਾਰੀ ਕੀਤੇ-ਡਾ. ਬਲਜੀ... ਅਗਲੀ ਖ਼ਬਰ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਚੰਡੀਗੜ੍ਹ ਵਲੋਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਭਾਜਪਾ ਨੂੰ ਘੇਰਿਆ
Ad Position 24