29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਕੂਲ ਰਾਜ ਖੇਡ ਟੂਰਨਾਮੈਂਟ ’ਚ ਯੋਗ ਆਸਣ, ਬੇਸਬਾਲ, ਨੈੱਟਬਾਲ ਤੇ ਟੇਬਲ ਟੈਨਿਸ ਦੇ ਫਾਈਨਲ ਮੈਚ ਖੇਡੇ

ਚੰਡੀਗੜ੍ਹ, 28 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਵਿਦਿਆਰਥੀਆਂ ਵਿਚ ਯੋਗ ਆਸਣ ਦੀ ਮਹੱਤਤਾ ਨੂੰ ਪੈਦਾ ਕਰਨ ਲਈ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਦੌਰਾਨ ਉਮਰ ਵਰਗ 17 ਅਤੇ 19 ਸਾਲ ਦੇ ਖਿਡਾਰੀਆਂ ਦੇ ਯੋਗ ਆਸਣ ਮੁਕਾਬਲੇ ਕਰਵਾਏ ਗਏ। ਮੁੰਡਿਆਂ ਦੇ 19 ਸਾਲ ਦੇ ਫਾਈਨਲ ਮੁਕਾਬਲੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਨੀਮਾਜਰਾ) ਦੇ ਸ਼ੁਭਮ ਨੇ ਪਹਿਲੇ ਸਥਾਨ ਲਈ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਸੇਂਟ ਜੇਵੀਅਰਜ਼ ਸਕੂਲ 44 ਤਨਵ ਰਾਵ ਦੂਜੇ, ਸੇਂਟ ਸਟੀਫ਼ਨਜ਼ ਸਕੂਲ 45 ਦਾ ਉਦਏ ਮਿੱਤਲ ਤੀਜੇ ਅਤੇ ਸਰਕਾਰੀ ਮਾਡਲ ਸਕੂਲ 40 ਦਾ ਸ਼ਿਵਮ ਢੀਂਗਰਾ ਚੌਥੇ ਸਥਾਨ ’ਤੇ ਰਿਹਾ।

Ad Position 21
No active advertisement
ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਦੌਰਾਨ ਨੈੱਟਬਾਲ ਦੇ ਇੱਕ ਮੁਕਾਬਲੇ ’ਚ ਕੁੜੀਆਂ ਦੀਆਂ ਟੀਮਾਂ ਭਿੜਦੀਆਂ ਹੋਈਆਂ। ਤਸਵੀਰਾਂ : ਗੁਰਿੰਦਰ ਸਿੰਘ 29-08-2026
ਚੰਡੀਗੜ੍ਹ, 28 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਵਿਦਿਆਰਥੀਆਂ ਵਿਚ ਯੋਗ ਆਸਣ ਦੀ ਮਹੱਤਤਾ ਨੂੰ ਪੈਦਾ ਕਰਨ ਲਈ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਦੌਰਾਨ ਉਮਰ ਵਰਗ 17 ਅਤੇ 19 ਸਾਲ ਦੇ ਖਿਡਾਰੀਆਂ ਦੇ ਯੋਗ ਆਸਣ ਮੁਕਾਬਲੇ ਕਰਵਾਏ ਗਏ। ਮੁੰਡਿਆਂ ਦੇ 19 ਸਾਲ ਦੇ ਫਾਈਨਲ ਮੁਕਾਬਲੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਨੀਮਾਜਰਾ) ਦੇ ਸ਼ੁਭਮ ਨੇ ਪਹਿਲੇ ਸਥਾਨ ਲਈ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਸੇਂਟ ਜੇਵੀਅਰਜ਼ ਸਕੂਲ 44 ਤਨਵ ਰਾਵ ਦੂਜੇ, ਸੇਂਟ ਸਟੀਫ਼ਨਜ਼ ਸਕੂਲ 45 ਦਾ ਉਦਏ ਮਿੱਤਲ ਤੀਜੇ ਅਤੇ ਸਰਕਾਰੀ ਮਾਡਲ ਸਕੂਲ 40 ਦਾ ਸ਼ਿਵਮ ਢੀਂਗਰਾ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 17 ਸਾਲਾ ਮੁੰਡਿਆਂ ਦੇ ਮੁਕਾਬਲੇ ਵਿਚ ਸੇਂਟ ਜੋਹਨਜ਼ ਸਕੁਨ 26 ਦੇ ਅਰਨਵ ਨੇ ਜਿੱਤ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਐਮ.ਆਰ.ਏ 27 ਦੇ ਗਰਵ ਮਨਰਲ ਨੇ ਦੂਜਾ, ਸਰਕਾਰੀ ਮਾਡਲ ਸਕੂਲ ਮਨੀਮਾਜਰਾ ਦੇ ਮੁਹੰਮਦ ਫ਼ਾਰੁੱਖਦੀਨ ਨੇ ਤੀਜਾ ਅਤੇ ਸਰਕਾਰੀ ਮਾਡਲ ਸਕੂਲ ਰਾਏਪੁਰ ਕਲਾਂ ਦੇ ਧੀਰਜ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੌਰਾਨ ਟੇਬਲ ਟੈਨਿਸ ਉਮਰ ਵਰਗ 19 ਸਾਲਾ ਮੁੰਡਿਆਂ ਦਾ ਫਾਈਨਲ ਮੁਕਾਬਲਾ ਡੀ.ਏ.ਵੀ ਸਕੂਲ 8 ਦੇ ਖਿਡਾਰੀਆਂ ਨੇ ਜਿੱਤਿਆ, ਜਦੋਂਕਿ ਸੇਂਟ ਜੋਸਫ਼ਜ਼ ਦੇ ਖਿਡਾਰੀਆਂ ਨੇ ਦੂਜਾ ਸਥਾਨ, ਡੀ.ਸੀ ਮੋਨਟੇਸਰੀ ਮਿਨੀਮਾਜਰਾ ਦੇ ਖਿਡਾਰੀਆਂ ਨੇ ਤੀਜਾ ਸਥਾਨ ਅਤੇ ਚਿੱਤਕਾਰਾ ਸਕੂਲ 25 ਦੇ ਖਿਡਾਰੀਆਂ ਨੇ ਚੌਥਾ ਸਥਾਨ ਹਾਸਲ ਕੀਤਾ। ਬੇਸਬਾਲ 17 ਸਾਲ ਕੁੜੀਆਂ ਦੇ ਫਾਈਨਲ ਮੁਕਾਬਲੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 16 ਦੀਆਂ ਖਿਡਾਰਨਾਂ ਨੰਬਰ ਇੱਕ ਜੇਤੂ ਅਤੇ ਸੇਂਟ ਐਨੀਜ਼ ਸਕੂਲ 32 ਦੀਆਂ ਖਿਡਾਰਨਾਂ ਉਪ ਜੇਤੂ ਰਹੀਆਂ। ਜਦੋ ਕਰਮਲ ਕੰਨਵੈਂਟ ਸਕੂਲ 9 ਦੀਆਂ ਖਿਡਾਰਨਾਂ ਨੇ ਤੀਜਾ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ 38 ਦੀਆਂ ਖਿਡਾਰਨਾਂ ਨੇ ਚੌਥਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਹੀ 19 ਸਾਲ ਵਰਗ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 33 ਦੀ ਟੀਮ ਨੇ ਜੇਤੂ ਅਤੇ ਕਰਮਲ ਕੰਨਵੈਂਟ ਸਕੂਲ 9 ਦੀ ਟੀਮ ਉਪ ਜੇਤੂ ਰਹੀ। ਨੈੱਟਬਾਲ ਦੇ ਅੱਜ ਖੇਡੇ ਗਏ ਫਾਈਨਲ ਮੈਚਾਂ ਵਿਚੋਂ ਉਮਰ ਵਰਗ 17 ਸਾਲ ਮੁੰਡਿਆਂ ਦੇ ਮੁਕਾਬਲੇ ਵਿਚ ਕੇ.ਡੀ. ਡੀ.ਏ.ਵੀ ਸਕੂਲ 7 ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪਹਿਲੀ ਥਾਂ ਪ੍ਰਾਪਤ ਕੀਤੀ, ਜਦੋਂ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 20 ਦੀ ਟੀਮ ਦੂਜੇ, ਐਮ.ਆਰ.ਏ 27 ਦੀ ਟੀਮ ਤੀਜੇ ਅਤੇ ਸੀ.ਐਲ ਡੀ.ਏ.ਵੀ 7 ਦੀ ਟੀਮ ਚੌਥੇ ਸਥਾਨ ’ਤੇ ਰਹੀ। ਕੁੜੀਆਂ ਦੇ 17 ਸਾਲ ਵਰਗ ਵਿਚ ਦਾ ਟ੍ਰਿਬਿਊਨ ਦੀਆਂ ਕੁੜੀਆਂ ਨੇ ਪਹਿਲੇ ਸਥਾਨ ਲਈ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਸੀ.ਐਲ ਡੀ.ਏ.ਵੀ ਸਕੂਲ 7 ਦੀਆਂ ਕੁੜੀਆਂ ਦੂਜੇ ਸਥਾਨ ’ਤੇ ਰਹੀਆਂ। ਕੁੜੀਆਂ ਦੇ ਹੀ 14 ਸਾਲ ਉਮਰ ਵਰਗ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 19 ਦੀ ਟੀਮ ਨੇ ਜਿੱਤ ਪ੍ਰਾਪਤ ਕਰੇ ਪਹਿਲੀ ਪੁਜੀਸ਼ਨ ਮੱਲੀ, ਜਦੋਂ ਕਿ ਕੇ.ਬੀ ਡੀ.ਏ.ਵੀ ਸਕੂਲ 7 ਦੀ ਟੀਮ ਦੂਜੇ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 20 ਦੀ ਟੀਮ ਤੀਜੇ ਅਤੇ ਸੀ.ਐਲ ਡੀ.ਏ.ਵੀ ਸਕੂਲ 7 ਦੀ ਟੀਮ ਚੌਥੇ ਸਥਾਨ ’ਤੇ ਰਹੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ 31 ਨੂੰ ਵਿਦਿਆਰਥੀ ਚੋਣਾਂ ਵਾਲੇ ਦਿਨ ਨਿਰਦੇਸ਼ ਕੀਤੇ ਜਾਰੀ ਅਗਲੀ ਖ਼ਬਰ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਨੂੰ ਜ਼ਿੰਦਾ ਸਾੜਨ ਦੇ ਮਾਮਲੇ ’ਚ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ
Ad Position 24