15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਦੋ ਮਹੀਨਿਆਂ ਤੱਕ ਚਾਲੂ ਹੋ ਜਾਵੇਗਾ ਦਿਆਲਪੁਰਾ ਦਾ ਆਯੂਸ਼ ਹਸਪਤਾਲ

ਜ਼ੀਰਕਪੁਰ, 13 ਅਗਸਤ (ਮਨਿੰਦਰ ਸਿੰਘ)-ਦਿਆਲਪੁਰਾ ਪਿੰਡ ’ਚ ਲੰਬੇ ਸਮੇਂ ਤੋਂ ਨਿਰਮਾਣ ਅਧੀਨ ਆਯੂਸ਼ ਹਸਪਤਾਲ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਵਿਭਾਗ ਦੇ ਅਨੁਸਾਰ ਹਸਪਤਾਲ ਲਗਭਗ ਦੋ ਮਹੀਨਿਆਂ ’ਚ ਚਾਲੂ ਹੋ ਜਾਵੇਗਾ।

Ad Position 21
No active advertisement
ਅਜੀਤ ਡੈਸਕ 14-08-2026
ਜ਼ੀਰਕਪੁਰ, 13 ਅਗਸਤ (ਮਨਿੰਦਰ ਸਿੰਘ)-ਦਿਆਲਪੁਰਾ ਪਿੰਡ ’ਚ ਲੰਬੇ ਸਮੇਂ ਤੋਂ ਨਿਰਮਾਣ ਅਧੀਨ ਆਯੂਸ਼ ਹਸਪਤਾਲ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਵਿਭਾਗ ਦੇ ਅਨੁਸਾਰ ਹਸਪਤਾਲ ਲਗਭਗ ਦੋ ਮਹੀਨਿਆਂ ’ਚ ਚਾਲੂ ਹੋ ਜਾਵੇਗਾ। ਇਹ ਪੰਜਾਬ ਦਾ ਦੂਜਾ ਆਯੂਸ਼ ਹਸਪਤਾਲ ਹੋਵੇਗਾ, ਜੋ ਪੰਚਕਰਮਾ ਨਾਲ ਸੰਬੰਧਿਤ ਇਲਾਜ ਪ੍ਰਦਾਨ ਕਰੇਗਾ। ਆਯੂਰਵੇਦ ਵਿਭਾਗ ਦੇ ਅਨੁਸਾਰ ਇਸ ਹਸਪਤਾਲ ਲਈ 25 ਮੈਂਬਰੀ ਸਟਾਫ਼ ਤਾਇਨਾਤ ਕੀਤਾ ਜਾਵੇਗਾ, ਜਿਸ ਲਈ ਸਟਾਫ਼ ਦੀ ਪ੍ਰਵਾਨਗੀ ਲੈਣ ਲਈ ਸਰਕਾਰ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਹੈ। ਇਸ ਹਸਪਤਾਲ ’ਚ ਆਯੂਰਵੇਦ ਮਾਹਿਰ ਡਾਕਟਰ ਤੋਂ ਇਲਾਵਾ ਇਕ ਹੋਮਿਓਪੈਥੀ ਮਾਹਿਰ ਡਾਕਟਰ ਵੀ ਤਾਇਨਾਤ ਕੀਤਾ ਜਾਵੇਗਾ, ਜੋ ਇਹ ਯਕੀਨੀ ਬਣਾਏਗਾ ਕਿ ਲੋਕਾਂ ਨੂੰ ਦੋਵਾਂ ਪ੍ਰਣਾਲੀਆਂ ਰਾਹੀਂ ਇਲਾਜ ਮਿਲੇ। ਵਿਭਾਗ ਦੇ ਅਨੁਸਾਰ ਇਸ ਆਯੂਸ਼ ਹਸਪਤਾਲ ’ਚ ਕੁੱਲ 50 ਬੈਡ ਹੋਣਗੇ। ਹਾਲਾਂਕਿ ਹਸਪਤਾਲ 10 ਬਿਸਤਰਿਆਂ ਨਾਲ ਸ਼ੁਰੂ ਹੋਵੇਗਾ, ਪਰ ਵਿਭਾਗ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਗਿਣਤੀ ਅਤੇ ਜ਼ਰੂਰਤਾਂ ਦੇ ਆਧਾਰ ’ਤੇ ਬੈਡਾਂ ਦੀ ਗਿਣਤੀ ਹੌਲੀ - ਹੌਲੀ ਵਧਾ ਕੇ 50 ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਗੁਆਂਢੀ ਰਾਜਾਂ ਦੇ ਲੋਕਾਂ ਨੂੰ ਅਕਸਰ ਪੰਚਕਰਮਾ ਇਲਾਜ ਲਈ ਕੇਰਲਾ ਵਰਗੇ ਰਾਜਾਂ ’ਚ ਜਾਣਾ ਪੈਂਦਾ ਸੀ। ਦਿਆਲਪੁਰਾ ’ਚ ਇਸ ਸਹੂਲਤ ਨਾਲ ਲੋਕਾਂ ਨੂੰ ਹੁਣ ਇਲਾਜ ਲਈ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਮਰੀਜ਼ਾਂ ਦਾ ਸਮਾਂ ਅਤੇ ਵਾਧੂ ਇਲਾਜ ਖਰਚ ਦੋਵੇਂ ਬਚਣਗੇ। ਇਸ ਸੰਬੰਧੀ ਆਯੁਰਵੇਦ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਰਮਨ ਨੇ ਕਿਹਾ ਕਿ ਹਸਪਤਾਲ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਤੇ ਇਹ ਦੋ ਮਹੀਨਿਆਂ ਤੱਕ ਚਾਲੂ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਲੂ ਬੈਰੀ ਫੀਲਡ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸਵਰਾਜ ਇਨਕਲੇਵ ਵਿਖੇ ਤੀਆਂ ਮੌਕੇ ਲੱਗੀਆਂ ਰੌਣਕਾਂ
Ad Position 24