04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਜੋਕੇ ਦੌਰ ਦੌਰਾਨ ਹਰ ਇਕ ’ ਚ ਸੋਹਣਾ ਲੱਗਣ ਦੀ ਰੀਝ ਹੈ - ਰਿਚਾ ਅਗਰਵਾਲ ­

ਚੰਡੀਗੜ੍ਹ, 4 ਅਕਤੂਬਰ (ਅਜਾਇਬ ਸਿੰਘ ਔਜਲਾ)- ਅਜੋਕੇ ਦੌਰ ਦੌਰਾਨ ਹਰ ਵਰਗ ਵਿਚ ਉੱਪਰ ਚਾਹੇ ਕੋਈ ਹੋਵੇ ਸੋਹਣਾ ਲੱਗਣ ਦੀ ਰੀਝ ਬਰਕਰਾਰ ਹੈ। ਇਹ ਗੱਲ ਅੱਜ ਇੱਥੇ ਫ਼ੈਸ਼ਨ ਤੇ ਡਿਜ਼ਾਈਨ ਦੇ ਖੇਤਰ ਵਿਚ ਸਰਗਰਮ ਰਿਚਾ ਅਗਰਵਾਲ ਵਲੋਂ ਸਾਂਝੀ ਕੀਤੀ।

Ad Position 21
No active advertisement
ਅਜੀਤ ਡੈਸਕ 05-10-2026
ਚੰਡੀਗੜ੍ਹ, 4 ਅਕਤੂਬਰ (ਅਜਾਇਬ ਸਿੰਘ ਔਜਲਾ)- ਅਜੋਕੇ ਦੌਰ ਦੌਰਾਨ ਹਰ ਵਰਗ ਵਿਚ ਉੱਪਰ ਚਾਹੇ ਕੋਈ ਹੋਵੇ ਸੋਹਣਾ ਲੱਗਣ ਦੀ ਰੀਝ ਬਰਕਰਾਰ ਹੈ। ਇਹ ਗੱਲ ਅੱਜ ਇੱਥੇ ਫ਼ੈਸ਼ਨ ਤੇ ਡਿਜ਼ਾਈਨ ਦੇ ਖੇਤਰ ਵਿਚ ਸਰਗਰਮ ਰਿਚਾ ਅਗਰਵਾਲ ਵਲੋਂ ਸਾਂਝੀ ਕੀਤੀ। ਇਸ ਦੌਰਾਨ ਮਾਡਲ ਸੁੰਦਰੀਆਂ ਨੇ ਬਰਾਈਡਲ ਫੈਸ਼ਨ ਦੌਰਾਨ ਆਪਣੀ ਮਾਡਲਿੰਗ ਕਲਾ ਨਾਲ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ। ਸੰਗੀਤਕ ਤੇ ਮਾਡਲਿੰਗ ਕਲਾ ਦੇ ਜ਼ਰੀਏ ਫੈਸ਼ਨ ਸ਼ੋਅ ਦੀਆਂ ਰੌਣਕਾਂ ’ਚ ਹੋਰ ਵੀ ਵਾਧਾ ਕੀਤਾ। ਇਸ ਦੇ ਨਾਲ ਹੀ ਚੰਡੀਗੜ੍ਹ ਨੇ ਆਉਣ ਵਾਲੇ ਵਿਆਹ ਦੇ ਸੀਜ਼ਨ ਲਈ ਦੁਲਹਨ ਦੀ ਸੁੰਦਰਤਾ ਅਤੇ ਫੈਸ਼ਨ ਰੁਝਾਨਾਂ ਦੀ ਇਕ ਸ਼ਾਨਦਾਰ ਝਲਕ ਆਪਣੀਆਂ ਪੇਸ਼ਕਾਰੀਆਂ ਨਾਲ ਪੇਸ਼ ਕਰਕੇ ਆਪਣੀ ਕਲਾ ਪ੍ਰਤੀ ਚੰਗਾ ਹੁੰਗਾਰਾ ਲਿਆ। ਸ਼ੋਅਕੇਸ ਸੰਸਥਾਪਕ ਰਿਚਾ ਅਗਰਵਾਲ ਅਤੇ ਸੁੰਦਰਤਾ ਮਾਹਰ ਹਰਵੀਨ ਕਥੂਰੀਆ ਦੀ ਅਗਵਾਈ ’ਚ ਦੁਲਹਨ ਦੇ ਫੈਸ਼ਨ ਵਿਚ ਮਾਡਲਾਂ ਦੇ ਦੁਲਹਨ ਦੀਆਂ ਪ੍ਰੰਪਰਾਵਾਂ ਦੀ ਨਿਵੇਕਲੀਆਂ ਪੇਸ਼ਕਾਰੀਆਂ ਦਿੱਤੀਆਂ। ਸੁੰਦਰੀਆਂ ਨੇ ਲਾਲ ਅਤੇ ਸੁਨਹਿਰੀ ਰੰਗਾਂ ਵਿਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਫ਼ੈਸ਼ਨ ਸ਼ੋਅ ਨੂੰ ਯਾਦਗਾਰੀ ਬਣਾਇਆ। ਰਿਚਾ ਅਗਰਵਾਲ ਅਤੇ ਹਰਵੀਨ ਕਥੂਰੀਆ ਨੇ ਇਸ ਮੌਕੇ ਕਿਹਾ ਕਿ ਦਿੱਖ ਗਲੈਮਰਸ ਹੋਣੀ ਚਾਹੀਦੀ ਹੈ, ਪਰ ਕੁਦਰਤੀ ਸੁੰਦਰਤਾ ’ਤੇ ਹਾਵੀ ਨਹੀਂ ਕਰਨਾ ਚਾਹੀਦਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਲਾਗਤ-ਪ੍ਰਭਾਵਸ਼ਾਲੀ ਸਿੰਗਲ ਕੈਮਰਾ-ਅਧਾਰਿਤ ਆਪਟੀਕਲ ਵਿਜ਼ਨ ਮਸ਼ੀਨ ਲਈ ਡਿਜ਼ਾਈਨ ਪੇਟੈਂਟ ਕੀਤਾ ਪ੍... ਅਗਲੀ ਖ਼ਬਰ ਇੰਡਸ ਇੰਟਰਨੈਸ਼ਨਲ ਹਸਪਤਾਲ ’ ਚ ਮਰੀਜ਼ ਨੂੰ ਪਰੋਸੇ ਖਾਣੇ ’ ਚੋਂ ਨਿਕਲਿਆ ਕੀੜਾ ਪਰਿਵਾਰ ਨੇ ਸਿਹਤ ਵਿਭਾਗ ਤੋਂ ਜਾਂਚ ਤੇ ਸ...
Ad Position 24