04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਨਮਾਨ ਪਤੀ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਪਤਨੀ ਤੇ ਧੀ ਨੇ ਵੀ ਲਿਆ ਦੇਹ ਦਾਨ ਦਾ ਸੰਕਲਪ

ਡੇਰਾਬੱਸੀ, 4 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਮੌਤ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦੇਣ ਵਾਲੇ ਡੇਰਾਬੱਸੀ ਦੇ ਸਮਾਜ ਸੇਵੀ ਦੇਵ ਪ੍ਰਕਾਸ਼ ਨਿਸ਼ਚਲ ਦੇ ਪਰਿਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਹੈ ਕਿ ਦੇਵ ਪ੍ਰਕਾਸ਼ ਨਿਸ਼ਚਲ ਵਲੋਂ ਮਰਨ ਉਪਰੰਤ ਦੇਹ ਦਾਨ ਕੀਤੇ ਜਾਣ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀ ਪਤਨੀ ਸਰਿਤਾ ਨਿਸ਼ਚਲ ਅਤੇ ਧੀ ਨਤਾਸ਼ਾ ਨਿਸ਼ਚਲ ਨੇ ਵੀ ਦੇਹ ਦਾਨ ਲਈ ਸੰਕਲਪ ਪੱਤਰ ਭਰ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 05-10-2026
ਡੇਰਾਬੱਸੀ, 4 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਮੌਤ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦੇਣ ਵਾਲੇ ਡੇਰਾਬੱਸੀ ਦੇ ਸਮਾਜ ਸੇਵੀ ਦੇਵ ਪ੍ਰਕਾਸ਼ ਨਿਸ਼ਚਲ ਦੇ ਪਰਿਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਹੈ ਕਿ ਦੇਵ ਪ੍ਰਕਾਸ਼ ਨਿਸ਼ਚਲ ਵਲੋਂ ਮਰਨ ਉਪਰੰਤ ਦੇਹ ਦਾਨ ਕੀਤੇ ਜਾਣ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀ ਪਤਨੀ ਸਰਿਤਾ ਨਿਸ਼ਚਲ ਅਤੇ ਧੀ ਨਤਾਸ਼ਾ ਨਿਸ਼ਚਲ ਨੇ ਵੀ ਦੇਹ ਦਾਨ ਲਈ ਸੰਕਲਪ ਪੱਤਰ ਭਰ ਦਿੱਤੇ ਹਨ। ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਡੇਰਾਬੱਸੀ ਦੇ ਸਹਿਯੋਗ ਨਾਲ ਦੇਵ ਪ੍ਰਕਾਸ਼ ਨਿਸ਼ਚਲ ਨੇ ਦੇਹ ਦਾਨ ਦਾ ਸੰਕਲਪ ਲਿਆ ਸੀ ਅਤੇ ਇਸੇ ਸਾਲ ਅਪ੍ਰੈਲ ਮਹੀਨੇ ਉਨ੍ਹਾਂ ਦੇ ਦਿਹਾਂਤ ਮਗਰੋਂ ਪਰਿਵਾਰ ਵਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਦੇਹ ਮੈਡੀਕਲ ਸਿੱਖਿਆ ਅਤੇ ਖੋਜ ਲਈ ਦਾਨ ਕੀਤੀ ਗਈ ਸੀ। ਸੈਕਟਰ-32 ਚੰਡੀਗੜ੍ਹ ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕਰਵਾਏ ਸਮਾਗਮ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਿਤਾ ਨਿਸ਼ਚਲ ਅਤੇ ਨਤਾਸ਼ਾ ਨਿਸ਼ਚਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਡੀਕਲ ਕਾਲਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਰਵਨੀਤ ਕੌਰ ਅਤੇ ਚੰਡੀਗੜ੍ਹ ਦੇ ਸਿਹਤ ਸਕੱਤਰ ਬਰਾੜ ਵੀ ਹਾਜ਼ਰ ਸਨ। ਭਾਰਤ ਵਿਕਾਸ ਪ੍ਰੀਸ਼ਦ ਵਲੋਂ ਡਾ. ਬਰਖਾ ਰਾਮ, ਉਪੇਸ਼ ਬਾਂਸਲ ਅਤੇ ਜੈ ਪ੍ਰਕਾਸ਼ ਧੀਮਾਨ ਨੇ ਦੱਸਿਆ ਕਿ ਸੰਸਥਾ ਵਲੋਂ ਲਗਾਤਾਰ ਨੇਤਰ ਦਾਨ ਅਤੇ ਦੇਹ ਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਾਲ ਡੇਰਾਬੱਸੀ ਖੇਤਰ ਦੇ 10 ਹੋਰ ਵਿਅਕਤੀਆਂ ਨੇ ਵੀ ਦੇਹ ਦਾਨ ਲਈ ਸੰਕਲਪ ਪੱਤਰ ਭਰੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਦੇ ਯਤਨਾਂ ਨਾਲ ਹੁਣ ਤੱਕ ਕਰੀਬ 200 ਵਿਅਕਤੀਆਂ ਦੇ ਨੇਤਰ ਦਾਨ ਰਾਹੀਂ 400 ਤੋਂ ਵੱਧ ਲੋਕਾਂ ਨੂੰ ਨਵੀਂ ਰੌਸ਼ਨੀ ਮਿਲੀ ਹੈ, ਜਦਕਿ ਡੇਰਾਬੱਸੀ ਖੇਤਰ ਨਾਲ ਸਬੰਧਤ 6 ਵਿਅਕਤੀ ਮਰਨ ਉਪਰੰਤ ਦੇਹ ਦਾਨ ਕਰ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਚ ਗਗਨਦੀਪ, ਹਰਸ਼ਦੀਪ, ਦਮਨਪ੍ਰੀਤ ਤੇ ਰਮਨਪ੍ਰੀਤ ਨੇ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਮੁਹਾਲੀ ਪੁਲਿਸ ਨੇ ਸੋਹਾਣਾ ਸਮੇਤ ਵੱਖ ਵੱਖ ਥਾਵਾਂ ਤੇ ਚਲਾਇਆ ਕਾਸੋ ਆਪ੍ਰੇਸ਼ਨ
Ad Position 24