09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੀ.ਬੀ.ਆਈ. ਨੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਚੰਡੀਗੜ੍ਹ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਭੇਜੇ ਸੰਮਨ

ਚੰਡੀਗੜ੍ਹ,8 ਅਗਸਤ (ਮਾਰਕੰਡਾ)- ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਛੇੜਛਾੜ ਦੇ ਇਕ ਮਾਮਲੇ ਵਿਚ ਮੁਲਜ਼ਮਾਂ ਨੂੰ ਬਚਾਉਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਪੇਸ਼ ਹੋਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਸੀ.

Ad Position 21
No active advertisement
ਅਜੀਤ ਡੈਸਕ 09-08-2026
ਚੰਡੀਗੜ੍ਹ,8 ਅਗਸਤ (ਮਾਰਕੰਡਾ)- ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਛੇੜਛਾੜ ਦੇ ਇਕ ਮਾਮਲੇ ਵਿਚ ਮੁਲਜ਼ਮਾਂ ਨੂੰ ਬਚਾਉਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਪੇਸ਼ ਹੋਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਸੀ.ਬੀ.ਆਈ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਨੇ ਇੰਸਪੈਕਟਰ ਅਤੇ ਐਸ.ਆਈ ਵਿਰੁੱਧ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਸੈਕਟਰ ਇੰਡਸਟਰੀਅਲ ਏਰੀਆ ਦੇ ਇਕ ਵੱਡੇ ਮਾਲ ਦੇ ਸਾਬਕਾ ਜੀ.ਐਮ ਨੂੰ ਵੀ ਇਸ ਮਾਮਲੇ ਵਿਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸੀ.ਬੀ.ਆਈ ਦਾ ਦੋਸ਼ ਹੈ ਕਿ ਇੰਸਪੈਕਟਰ ਅਤੇ ਐਸ.ਆਈ ਨੇ ਛੇੜਛਾੜ ਦੇ ਮਾਮਲੇ ਵਿਚ ਸਾਬਕਾ ਜੀ.ਐਮ ਨੂੰ ਬਚਾਉਣ ਦੀ ਸਾਜ਼ਿਸ਼ ਰਚੀ ਸੀ। ਜਾਂਚ ਦੌਰਾਨ ਸਾਹਮਣੇ ਆਏ ਦੋਸ਼ਾਂ ਅਨੁਸਾਰ, ਸਾਬਕਾ ਜੀ.ਐਮ ਤੋਂ ਜ਼ਬਤ ਕੀਤੇ ਗਏ ਆਈਫੋਨ-12 ਨੂੰ ਕੇਸ ਫਾਈਲ ਵਿਚੋਂ ਹਟਾ ਦਿੱਤਾ ਗਿਆ ਅਤੇ ਇਕ ਆਈਫੋਨ-7 ਨਾਲ ਬਦਲ ਦਿੱਤਾ ਗਿਆ। ਐਫ.ਆਈ.ਆਰ 2022 ਵਿਚ ਇਕ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ । ਇਹ ਮਾਮਲਾ 4 ਅਪ੍ਰੈਲ, 2022 ਨੂੰ ਸ਼ੁਰੂ ਹੋਇਆ ਸੀ। ਜਿਸ ਵਿਚ ਇਕ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ, ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਨੇ ਸਾਬਕਾ ਜੀ.ਐਮ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ, ਪੁਲਿਸ ਨੇ ਸਾਬਕਾ ਜੀ.ਐਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ਵਿਚੋਂ ਇਕ ਆਈਫੋਨ-12 ਜ਼ਬਤ ਕੀਤਾ ਸੀ। ਸੀ.ਬੀ.ਆਈ ਦੇ ਅਨੁਸਾਰ ਮੋਬਾਈਲ ਫ਼ੋਨ ਵਿਚ ਅਜਿਹੇ ਸਬੂਤ ਸਨ, ਜੋ ਛੇੜਛਾੜ ਦੇ ਮਾਮਲੇ ਵਿਚ ਸਾਬਕਾ ਜੀ.ਐਮ ਵਿਰੁੱਧ ਦੋਸ਼ ਤੈਅ ਕਰ ਸਕਦੇ ਸਨ। ਜਾਂਚ ਦੌਰਾਨ ਸੀ.ਬੀ.ਆਈ ਨੇ ਇਸ ਪੂਰੀ ਘਟਨਾ ਨਾਲ ਸਬੰਧਿਤ ਤੱਥਾਂ ਅਤੇ ਸਬੂਤਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਇੰਸਪੈਕਟਰ, ਐਸ.ਆਈ ਅਤੇ ਸਾਬਕਾ ਜੀ.ਐਮ ਨੂੰ ਸੰਮਨ ਭੇਜੇ ਗਏ। ਮਾਮਲੇ ਦੀ ਅਗਲੀ ਸੁਣਵਾਈ 25 ਅਗਸਤ ਨੂੰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ 30 ਹਜ਼ਾਰ ਰਾਸ਼ਨ ਕਾਰਡ ਡਿਜੀਟਲ ਪ੍ਰਕਿਰਿਆ ਵਿਚ ਫਸੇ, ਗ਼ਰੀਬਾਂ ਦੇ ਰਾਸ਼ਨ ’ਤੇ ਭਾਜਪਾ ਦੀ ਨਜ਼ਰ- ਵਿਜੈਪਾਲ ਸਿੰਘ ਅਗਲੀ ਖ਼ਬਰ ਪੰਜਾਬ ਪੁਲਿਸ ਦੀ ‘ ਗੈਂਗਸਟਰਾਂ ’ ਤੇ ਵਾਰ ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀ...
Ad Position 24