ਪੰਜਾਬ ਪੁਲਿਸ ਦੀ ‘ ਗੈਂਗਸਟਰਾਂ ’ ਤੇ ਵਾਰ ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ
1.09 ਲੱਖ ਤੋਂ ਵੱਧ ਛਾਪੇਮਾਰੀਆਂ , 1,532 ਭਗੌੜੇ ਅਪਰਾਧੀ ਗ੍ਰਿਫ਼ਤਾਰ
ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ) - ਪੰਜਾਬ ਪੁਲਿਸ ਵਲੋਂ ਸੂਬੇ ਵਿਚ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਚਲਾਏ ਜਾ ਰਹੇ ਸਭ ਤੋਂ ਵੱਡੇ ਅਤੇ ਨਿਰੰਤਰ ਅਭਿਆਨਾਂ ਵਿਚੋਂ ਇਕ ਵਜੋਂ ਉੱਭਰਿਆ ‘ਗੈਂਗਸਟਰਾਂ ’ਤੇ ਵਾਰ ’ ਸਫਲਤਾਪੂਰਵਕ ਆਪਣੇ 200 ਦਿਨ ਪੂਰੇ ਕਰ ਚੁੱਕਾ ਹੈ। ਇਸ ਅਭਿਆਨ ਦੌਰਾਨ ਪੁਲਿਸ ਨੇ ਪੂਰੇ ਪੰਜਾਬ ਵਿਚ 1,09,087 ਛਾਪੇਮਾਰੀਆਂ ਕੀਤੀਆਂ, 1,532 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ, 58,212 ਅਪਰਾਧੀਆਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀਅਤੇ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਸੰਗਠਿਤ ਅਪਰਾਧੀ ਗਿਰੋਹਾਂ ਦੇ ਨੈੱਟਵਰਕ ਨੂੰ ਤਬਾਹ ਕੀਤਾ ।
ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ) - ਪੰਜਾਬ ਪੁਲਿਸ ਵਲੋਂ ਸੂਬੇ ਵਿਚ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਚਲਾਏ ਜਾ ਰਹੇ ਸਭ ਤੋਂ ਵੱਡੇ ਅਤੇ ਨਿਰੰਤਰ ਅਭਿਆਨਾਂ ਵਿਚੋਂ ਇਕ ਵਜੋਂ ਉੱਭਰਿਆ ‘ਗੈਂਗਸਟਰਾਂ ’ਤੇ ਵਾਰ ’ ਸਫਲਤਾਪੂਰਵਕ ਆਪਣੇ 200 ਦਿਨ ਪੂਰੇ ਕਰ ਚੁੱਕਾ ਹੈ। ਇਸ ਅਭਿਆਨ ਦੌਰਾਨ ਪੁਲਿਸ ਨੇ ਪੂਰੇ ਪੰਜਾਬ ਵਿਚ 1,09,087 ਛਾਪੇਮਾਰੀਆਂ ਕੀਤੀਆਂ, 1,532 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ, 58,212 ਅਪਰਾਧੀਆਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀਅਤੇ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਸੰਗਠਿਤ ਅਪਰਾਧੀ ਗਿਰੋਹਾਂ ਦੇ ਨੈੱਟਵਰਕ ਨੂੰ ਤਬਾਹ ਕੀਤਾ । ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤਾ ਗਿਆ ‘ਗੈਂਗਸਟਰਾਂ ’ਤੇ ਵਾਰ’ ਇਕ ਖ਼ੁਫ਼ੀਆ ਜਾਣਕਾਰੀ-ਆਧਾਰਿਤ ਅਭਿਆਨ ਹੈ, ਜਿਸ ਦਾ ਉਦੇਸ਼ ਨਿਸ਼ਾਨਾਬੱਧ ਕਾਰਵਾਈ, ਅੰਤਰਰਾਜੀ ਅਤੇ ਅੰਤਰਰਾਸ਼ਟਰੀ ਤਾਲਮੇਲ, ਵਿੱਤੀ ਜਾਂਚ ਅਤੇ ਤਕਨਾਲੋਜੀ-ਆਧਾਰਿਤ ਪੁਲਿਸਿੰਗ ਰਾਹੀਂ ਸੰਗਠਿਤ ਅਪਰਾਧੀ ਗਿਰੋਹਾਂ ਦਾ ਮੁਕੰਮਲ ਸਫ਼ਾਇਆ ਕਰਨਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਗੌਰਵ ਯਾਦਵ ਨੇ ਕਿਹਾ ਕਿ ਇਹ ਅਭਿਆਨ ਹੁਣ ਇਕ ਬਹੁ-ਪੱਖੀ ਕਾਰਵਾਈ ਦਾ ਰੂਪ ਧਾਰਨ ਕਰ ਚੁੱਕਾ ਹੈ, ਜੋ ਸਿਰਫ਼ ਗੈਂਗਸਟਰਾਂ ਹੀ ਨਹੀਂ, ਸਗੋਂ ਸੰਗਠਿਤ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੇ ਪੂਰੇ ਤੰਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ, “‘ਗੈਂਗਸਟਰਾਂ ’ਤੇ ਵਾਰ’ ਦੇ ਪਹਿਲੇ 200 ਦਿਨਾਂ ਨੇ ਲਗਾਤਾਰ ਅਤੇ ਖ਼ੁਫ਼ੀਆ-ਆਧਾਰਿਤ ਪੁਲਿਸਿੰਗ ਦੀ ਪ੍ਰਭਾਵਸ਼ੀਲਤਾ ਨੂੰ ਸਾਬਤ ਕੀਤਾ ਹੈ। ਇਨ੍ਹਾਂ 200 ਦਿਨਾਂ ਦੌਰਾਨ 1,532 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 58,212 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਜਿਨ੍ਹਾਂ ਵਿਚ 853 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 57,359 ਲੋੜੀਂਦੇ ਅਪਰਾਧੀ ਸ਼ਾਮਲ ਹਨ। ਨਿਵਾਰਕ ਪੁਲਿਸਿੰਗ ਤਹਿਤ 28,201 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਵਿਚੋਂ 577 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 27,624 ਲੋੜੀਂਦੇ ਅਪਰਾਧੀ ਹਨ । ਇਸੇ ਤਰ੍ਹਾਂ 18,514 ਵਿਅਕਤੀਆਂ ਨੂੰ ਤਫਤੀਸ਼ ਕਰਨ ਉਪਰੰਤ ਛੱਡ ਗਿਆ, ਇਹਨਾਂ ਵਿਚ 1,529 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 16,9 85 ਲੋੜੀਂਦੇ ਅਪਰਾਧੀ ਸ਼ਾਮਲ ਸਨ। ਕੁੱਲ ਮਿਲਾ ਕੇ ਇਸ ਅਭਿਆਨ ਦੌਰਾਨ 1,04,927 ਵਿਅਕਤੀ ਪੁਲਿਸ ਕਾਰਵਾਈ ਦੇ ਦਾਇਰੇ ਵਿਚ ਲਿਆਂਦੇ ਗਏ , ਜਿਨ੍ਹਾਂ ਵਿਚ 2,959 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ 1,01,968 ਲੋੜੀਂਦੇ ਅਪਰਾਧੀ ਸ਼ਾਮਲ ਹਨ। ਇਸ ਅਭਿਆਨ ਨੇ ਸੰਗਠਿਤ ਅਪਰਾਧੀ ਗਿਰੋਹਾਂ ਦੀ ਮਾਰੂ ਸਮਰੱਥਾ ਨੂੰ ਵੀ ਵੱਡਾ ਝਟਕਾ ਦਿੱਤਾ। ਅਭਿਆਨ ਦੌਰਾਨ ਪੰਜਾਬ ਪੁਲਿਸ ਨੇ 990 ਗੈਰ-ਕਾਨੂੰਨੀ ਹਥਿਆਰ, 242 ਧਾਰਦਾਰ ਹਥਿਆਰ, 2,739 ਕਾਰਤੂਸ, 315 ਮੈਗਜ਼ੀਨਾਂ, 2.5 ਕਿਲੋਗ੍ਰਾਮ ਵਿਸਫੋਟਕ ਅਤੇ 15 ਹੈਂਡ ਗ੍ਰੇਨੇਡ ਬਰਾਮਦ ਕੀਤੇ, ਜਿਸ ਨਾਲ ਅਪਰਾਧੀ ਨੈੱਟਵਰਕਾਂ ਦੀ ਕਾਰਜਸ਼ੀਲ ਸਮਰੱਥਾ ਨੂੰ ਕਾਫ਼ੀ ਹੱਦ ਤੱਕ ਕਮਜ਼ੋਰ ਕੀਤਾ ਗਿਆ। ਇਸ ਦੇ ਨਾਲ ਹੀ, ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਦੇ ਗੱਠਜੋੜ ਵਿਰੁੱਧ ਆਪਣੀ ਕਾਰਵਾਈ ਹੋਰ ਤੇਜ਼ ਕਰਦਿਆਂ 774.38 ਕਿਲੋਗ੍ਰਾਮ ਹੈਰੋਇਨ, 480.23 ਕਿਲੋਗ੍ਰਾਮ ਅਫ਼ੀਮ, 7,266.26 ਕਿਲੋਗ੍ਰਾਮ ਭੁੱਕੀ ਅਤੇ 26,91,455 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ 1,73,41,965 ਰੁਪਏ ਦੀ ਡਰੱਗ ਮਨੀ, 1,80,54,446 ਰੁਪਏ ਦੀ ਨਕਦੀ ਅਤੇ 413.85 ਗ੍ਰਾਮ ਸੋਨਾ ਵੀ ਜ਼ਬਤ ਕੀਤਾ, ਜਿਸ ਨਾਲ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਨੂੰ ਵਿੱਤੀ ਸਹਾਇਤਾ ਦੇਣ ਵਾਲੇ ਸਰੋਤਾਂ ’ਤੇ ਵੱਡੀ ਢਾਹ ਲਈ । ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਪ੍ਰਮੋਦ ਬਾਨ ਨੇ ਕਿਹਾ ਕਿ ਹੁਣ ਇਸ ਅਭਿਆਨ ਦਾ ਮੁੱਖ ਧਿਆਨ ਸਿਰਫ਼ ਵਿਅਕਤੀਗਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ਨੂੰ ਤੋੜਨ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ, “ਅੱਜ ਦਾ ਸੰਗਠਿਤ ਅਪਰਾਧ ਵਿੱਤੀ ਨੈੱਟਵਰਕ, ਡਿਜ਼ੀਟਲ ਸੰਚਾਰ ਅਤੇ ਵਿਦੇਸ਼ਾਂ ਵਿਚ ਬੈਠੇ ਹੈਂਡਲਰਾਂ ਰਾਹੀਂ ਚੱਲਦਾ ਹੈ। ਇਸ ਲਈ ਸਾਡੀਆਂ ਜਾਂਚ ਵਿਧੀਆਂ ਵਿਚ ਫੀਲਡ ਆਪ੍ਰੇਸ਼ਨਾਂ ਦੇ ਨਾਲ-ਨਾਲ ਵਿੱਤੀ ਟਰੈਕਿੰਗ, ਡਿਜ਼ੀਟਲ ਇੰਟੈਲੀਜੈਂਸ ਅਤੇ ਕੇਂਦਰੀ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਵੀ ਸ਼ਾਮਲ ਹੈ। ਇਸ ਰਣਨੀਤੀ ਸਦਕਾ ਪੰਜਾਬ ਪੁਲਿਸ ਜ਼ਬਰਨ ਵਸੂਲੀ ਕਰਨ ਵਾਲੇ ਗਿਰੋਹਾਂ ਦਾ ਪਰਦਾਫ਼ਾਸ਼ ਕਰਨ, ਵਿਦੇਸ਼ਾਂ ਵਿਚ ਬੈਠੇ ਸੰਚਾਲਕਾਂ ਦੀ ਪਛਾਣ ਕਰਨ ਅਤੇ ਲੋੜੀਂਦੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਨੂੰ ਅੱਗੇ ਵਧਾਉਣ ਵਿਚ ਸਫ਼ਲ ਰਹੀ ਹੈ। ਅਭਿਆਨ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿਚੋਂ ਇਕ- ਫ਼ਰਾਰ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਚੋਪੜਾ, ਪੁੱਤਰ ਹੀਰਾ ਲਾਲ, ਵਾਸੀ ਮਕਾਨ ਨੰਬਰ 15, ਅੰਦਰੂਨੀ ਦਿੱਲੀ ਗੇਟ, ਫ਼ਿਰੋਜ਼ਪੁਰ, ਨੂੰ ਮੱਧ ਏਸ਼ੀਆ ਤੋਂ ਅਤੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਜਕਾਰਤਾ (ਇੰਡੋਨੇਸ਼ੀਆ) ਤੋਂ ਸਫ਼ਲਤਾਪੂਰਵਕ ਭਾਰਤ ਵਾਪਸ ਲਿਆਉਣਾ ਰਿਹਾ। ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕਾਰਵਾਈ ਤੋਂ ਇਲਾਵਾ, ਇਸ ਅਭਿਆਨ ਦੌਰਾਨ 64,402.77 ਲੀਟਰ ਨਾਜਾਇਜ਼ ਸ਼ਰਾਬ( 34,840 ਬੋਤਲਾਂ ਅਤੇ 926 ਪੇਟੀਆਂ )ਬਰਾਮਦ ਕਰਕੇ ਨਸ਼ਟ ਕੀਤੀ ਗਈ। ਇਸ ਤੋਂ ਇਲਾਵਾ, ਅਪਰਾਧਿਕ ਗਤੀਵਿਧੀਆਂ ਵਿਚ ਵਰਤੇ ਜਾ ਰਹੇ 4,978 ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਅਤੇ 1,781 ਵਾਹਨ ਅਤੇ 61 ਡਰੋਨ ਵੀ ਕਬਜ਼ੇ ਵਿਚ ਲਏ ਗਏ।