08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

ਪੰਚਕੂਲਾ, 7 ਅਗਸਤ (ਕਪਿਲ)- ਐਂਟੀ ਕੁਰੱਪਸ਼ਨ ਬਿਊਰੋ ਵਲੋਂ ਹਰਿਆਣਾ ਦੇ ਬਾਗ਼ਬਾਨੀ ਵਿਭਾਗ ‘ਚ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਸੰਬੰਧੀ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਕਰੀਬ 13 ਸਾਲ ਪਹਿਲਾਂ ਸ਼ੁਰੂ ਹੋਈ ਜਾਂਚ ਦੇ ਆਧਾਰ ‘ਤੇ ਅਮਲ ‘ ਚ ਲਿਆਂਦੀ ਗਈ ਹੈ।

Ad Position 21
No active advertisement
ਅਜੀਤ ਡੈਸਕ 08-08-2026
ਪੰਚਕੂਲਾ, 7 ਅਗਸਤ (ਕਪਿਲ)- ਐਂਟੀ ਕੁਰੱਪਸ਼ਨ ਬਿਊਰੋ ਵਲੋਂ ਹਰਿਆਣਾ ਦੇ ਬਾਗ਼ਬਾਨੀ ਵਿਭਾਗ ‘ਚ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਸੰਬੰਧੀ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਕਰੀਬ 13 ਸਾਲ ਪਹਿਲਾਂ ਸ਼ੁਰੂ ਹੋਈ ਜਾਂਚ ਦੇ ਆਧਾਰ ‘ਤੇ ਅਮਲ ‘ ਚ ਲਿਆਂਦੀ ਗਈ ਹੈ। ਮਾਮਲੇ ‘ਚ ਸਾਲ 2007-08 ਤੋਂ ਲੈ ਕੇ 2012-13 ਤੱਕ ਯਮੁਨਾਨਗਰ ‘ਚ ਜ਼ਿਲ੍ਹਾ ਬਾਗ਼ਬਾਨੀ ਅਫ਼ਸਰ ਰਹੇ ਡਾ. ਸੁਧੀਰ ਯਾਦਵ ਅਤੇ ਐਚ. ਡੀ. ਓ. ਸੋਰਨ ਸਿੰਘ ਸਮੇਤ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਡਾ. ਸੁਧੀਰ ਯਾਦਵ ਇਸ ਸਮੇਂ ਬਾਗ਼ਬਾਨੀ ਵਿਭਾਗ ‘ਚ ਜੁਆਇੰਟ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਹਨ, ਜਦਕਿ ਸੋਰਨ ਸਿੰਘ ਸੇਵਾ-ਮੁਕਤ ਹੋ ਚੁੱਕੇ ਹਨ। ਹਾਸਿਲ ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਸਾਲ 2013 ‘ਚ ਸ਼ੁਰੂ ਹੋਈ ਸੀ, ਜਿਸ ਦੌਰਾਨ ਕੁੱਲ 26 ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਪੜਤਾਲ ਕੀਤੀ ਗਈ ਸੀ, ਜਿਨ੍ਹਾਂ ‘ਚੋਂ ਯਮੁਨਾਨਗਰ ਜ਼ਿਲ੍ਹੇ ਨਾਲ ਸੰਬੰਧਿਤ ਪੰਜ ਅਧਿਕਾਰੀਆਂ ਦੀ ਕਥਿਤ ਤੌਰ ‘ਤੇ ਮਾਮਲੇ ‘ਚ ਸ਼ਮੂਲੀਅਤ ਸਾਹਮਣੇ ਆਈ। ਜਾਂਚ ‘ਚ ਰੋਹਤਕ, ਸਿਰਸਾ, ਯਮੁਨਾਨਗਰ, ਪਾਣੀਪਤ, ਕੁਰੂਕਸ਼ੇਤਰ, ਫ਼ਤਿਹਾਬਾਦ, ਰੇਵਾੜੀ ਅਤੇ ਨਾਰਨੌਲ ਜ਼ਿਲ੍ਹਿਆਂ ‘ਚ ਘਟੀਆ ਬੀਜਾਂ ਦੀ ਸਪਲਾਈ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਸਨ। ਜਾਂਚ ਮੁਤਾਬਿਕ ਕਰੀਬ 6.30 ਲੱਖ ਰੁ. ਦੇ ਬੀਜ ਕਿਸਾਨਾਂ ਨੂੰ ਮੁਹੱਈਆ ਹੀ ਨਹੀਂ ਕਰਵਾਏ ਗਏ, ਜਦਕਿ ਸਰਕਾਰੀ ਰਿਕਾਰਡ ‘ਚ ਇਨ੍ਹਾਂ ਦੀ ਵੰਡ ਦਰਸਾਈ ਗਈ ਸੀ। ਇਸੇ ਤਰ੍ਹਾਂ ਕਥਿਤ ਤੌਰ ‘ਤੇ ਕਾਗਜ਼ਾਂ ‘ਚ ਹੀ ਅੰਬ ਅਤੇ ਚੀਕੂ ਦੇ ਬਾਗ਼ ਲਗਾਉਣ ਅਤੇ ਵਾਰਮੀ ਕੰਪੋਸਟ ਯੂਨਿਟ ਸਥਾਪਿਤ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਏ. ਸੀ. ਬੀ. ਵਲੋਂ ਦਰਜ ਕੀਤੇ ਗਏ ਕੇਸ ‘ਚ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਦੀ ਦੇ ਤੇਜ਼ ਵਹਾਅ ’ਚ ਫਸੇ ਬੱਚੇ ਤੇ ਬੱਕਰੀ ਦੀ ਜਾਨ ਬਚਾਉਣ ਵਾਲੇ ਬਲਬੀਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਸਿਵਲ ਸਰਜਨ ਡਾ. ਵਿਵੇਕ ਭਾਦੂ ਸੇਵਾ-ਮੁਕਤ ਹੋਏ
Ad Position 24