08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਫਲੈਟ ਦੀ ਪਾਰਕਿੰਗ 'ਚੋਂ ਮੋਟਰਸਾਈਕਲ ਚੋਰੀ

Ad Position 21
No active advertisement
ਅਜੀਤ ਡੈਸਕ 20-02-2026
ਜ਼ੀਰਕਪੁਰ, 19 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਫਲੈਟ ਦੀ ਪਾਰਕਿੰਗ 'ਚੋਂ ਉਸ ਦਾ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ਼ ਬੀ. ਐੱਨ. ਐੱਸ. ਦੀ ਧਾਰਾ 303 (2) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਸ਼ਿਸ਼ ਸੂਦ ਵਾਸੀ ਪਿੰਡ ਰਾਜਪੁਰਾ ਪਾਲਮਪੁਰ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਇਸ ਸਮੇਂ ਫਲੈਟ ਨੰ. 8 ਟਾਵਰ ਏ-3 ਮਾਇਆ ਗਾਰਡਨ ਸਿਟੀ ਨਗਲਾ ਰੋਡ ਜ਼ੀਰਕਪੁਰ ਵਿਖੇ ਆਪਣੇ ਮਾਮੇ ਦੇ ਫਲੈਟ 'ਚ ਰਹਿੰਦਾ ਹੈ | ਉਸ ਨੇ ਦੱਸਿਆ ਕਿ ਉਹ ਨੌਕਰੀ ਤੋਂ ਵਾਪਸ ਆ ਕੇ ਆਪਣਾ ਮੋਟਰਸਾਈਕਲ ਰੋਜ਼ਾਨਾ ਫਲੈਟ ਦੀ ਪਾਰਕਿੰਗ 'ਚ ਖੜ੍ਹਾ ਕਰਦਾ ਸੀ ਅਤੇ ਇਸੇ ਤਰ੍ਹਾਂ ਬੀਤੀ ਇਕ ਫਰਵਰੀ ਨੂੰ ਵੀ ਉਸਨੇ ਡਿਊਟੀ ਤੋਂ ਵਾਪਸ ਆ ਕੇ ਸ਼ਾਮ 6 ਵਜੇ ਦੇ ਕਰੀਬ ਆਪਣਾ ਮੋਟਰਸਾਈਕਲ ਆਪਣੇ ਫਲੈਟ ਦੀ ਪਾਰਕਿੰਗ 'ਚ ਖੜ੍ਹਾ ਕੀਤਾ ਸੀ | ਅਗਲੇ ਦਿਨ ਸਵੇਰੇ ਜਦੋਂ 9.30 ਵਜੇ ਦੇ ਕਰੀਬ ਉਸ ਨੇ ਦੇਖਿਆ ਤਾਂ ਮੋਟਰਸਾਈਕਲ ਪਾਰਕਿੰਗ 'ਚ ਨਹੀਂ ਸੀ | ਉਸ ਨੇ ਮੋਟਰਸਾਈਕਲ ਦੀ ਆਪਣੇ ਵਲੋਂ ਹਰ ਥਾਂ ਭਾਲ ਕੀਤੀ, ਪਰ ਕਿਤੇ ਨਹੀਂ ਮਿਲਿਆ | ਇਸ ਤੋਂ ਬਾਅਦ ਉਸ ਨੇ ਥਾਣੇ 'ਚ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਟਰੈਵਲ ਏਜੰਸੀ ਤੇ ਕੰਸਲਟੈਂਸੀ ਦਾ ਕੰਮ ਕਰਨ ਵਾਲੀਆਂ ਦੋ ਫਰਮਾਂ ਦੇ ਲਾਇਸੰਸ ਰੱਦ
Ad Position 24