08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਚੰਡੀਗੜ੍ਹ ਯੂਨੀਵਰਸਿਟੀ ਦੇ 18 ਇੰਜੀਨੀਅਰਿੰਗ ਤੇ ਸਾਇੰਸ ਦੇ ਵਿਦਿਆਰਥੀਆਂ ਨੂੰ ਮਿਲਿਆ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ

Ad Position 21
No active advertisement
ਅਜੀਤ ਡੈਸਕ 20-02-2026
ਐੱਸ. ਏ. ਐੱਸ. ਨਗਰ, 19 ਫਰਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ 18 ਵਿਦਿਆਰਥੀਆਂ ਨੂੰ ਅਮਰੀਕਨ ਪੁਲਾੜ ਏਜੰਸੀ ਨਾਸਾ ਵਲੋਂ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਦਿੱਤਾ ਗਿਆ ਹੈ | ਸੀ. ਯੂ. ਦੇ ਵਿਗਿਆਨ ਦੇ ਵਿਦਿਆਰਥੀਆਂ ਨੇ ਆਸਮਾਨ ਦੀਆਂ ਗਹਿਰਾਈਆਂ ਨੂੰ ਤਲਾਸ਼ਦੇ ਹੋਏ ਦੋ ਨਵੇਂ ਐਸਟਿਰਾਇਡ (ਉਲਕਾ ਪਿੰਡ) ਖੋਜ ਲਏ ਹਨ | ਇਨ੍ਹਾਂ ਉਲਕਾ ਪਿੰਡਾਂ ਨੂੰ ਡੀ. ਆਈ. ਵੀ./1111 ਅਤੇ ਏ. ਐਨ. ਸੀ/0505 ਦਾ ਨਾਂਅ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਐਸਟ੍ਰੋਨਾਮੀ ਕਲੱਬ ਦੇ 26 ਵਿਦਿਆਰਥੀਆਂ ਦੀਆਂ 3 ਟੀਮਾਂ ਨਾਸਾ ਦੀ 'ਕੌਮਾਂਤਰੀ ਐਸਟਿਰਾਇਡ ਖੋਜ ਮੁਹਿੰਮ' (ਆਈ. ਏ. ਐੱਸ. ਸੀ.) ਦਾ ਹਿੱਸਾ ਬਣੀਆਂ ਸਨ | ਇਨ੍ਹਾਂ 'ਚੋਂ 18 ਵਿਦਿਆਰਥੀਆਂ ਦੀਆਂ ਦੋ ਟੀਮਾਂ ਨੇ ਦੋ ਉਲਕਾ ਪਿੰਡਾਂ ਦੀ ਖੋਜ ਕਰਕੇ ਮੀਲ ਪੱਥਰ ਸਥਾਪਿਤ ਕੀਤਾ ਹੈ | ਨਾਸਾ ਵਲੋਂ ਉਲਕਾ ਪਿੰਡ ਖੋਜ 'ਚ ਵੱਡਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਦਿੱਤਾ ਗਿਆ ਅਤੇ ਨਾਲ ਹੀ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਹੈ | ਇਨ੍ਹਾਂ ਵਿਦਿਆਰਥੀਆਂ ਨੇ ਤਕਰੀਬਨ 45 ਦਿਨਾਂ ਦੇ ਅੰਦਰ ਪੁਲਾੜ 'ਚ ਇਨ੍ਹਾਂ ਉਲਕਾ ਪਿੰਡਾਂ ਦੀ ਖੋਜ ਕੀਤੀ ਹੈ | ਇਸ ਦੇ ਲਈ ਇਨ੍ਹਾਂ ਵਿਦਿਆਰਥੀਆਂ 'ਐਸਟ੍ਰੋਨਾਮਿਕਾ' ਨਾਂਅ ਦੇ ਸਾਫ਼ਟਵੇਅਰ ਅਤੇ 'ਪੈਨ ਸਟਾਰਜ਼ ਟੈਲੀਸਕੋਪ' ਦੀ ਮਦਦ ਲਈ ਸੀ | ਇਨ੍ਹਾਂ ਸਾਫ਼ਟਵੇਅਰਾਂ ਨੂੰ ਇਸਤੇਮਾਲ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਐਸਟ੍ਰੋਨਾਮੀ ਕਲੱਬ ਵਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ | ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸੰਧੂ ਨੇ ਆਪਣੇ ਵਿਦਿਆਰਥੀਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਚੰਡੀਗੜ੍ਹ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਹੈ | ਉਨ੍ਹਾਂ ਕਿਹਾ ਕਿ ਨਾਸਾ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ 18 ਵਿਦਿਆਰਥੀਆਂ ਨੂੰ 'ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਮਿਲਣਾ ਨਵੀਂ ਪੀੜ੍ਹੀ ਦੇ ਵਿਗਿਆਨੀਆਂ ਅਤੇ ਨੌਜਵਾਨ ਵਿਗਿਆਨ ਪ੍ਰੇਮੀਆਂ ਲਈ ਪ੍ਰੇਰਨਾ ਸ੍ਰੋਤ ਹੈ | ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਕਿਵੇਂ ਸਮਰਪਣ, ਸਲਾਹ ਅਤੇ ਵਿਵਹਾਰਕ ਵਿਗਿਆਨਕ ਅਨੁਭਵ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ 'ਚ ਰਹਿੰਦੇ ਹੋਏ ਕੌਮਾਂਤਰੀ ਪੱਧਰ 'ਤੇ ਪਛਾਣ ਬਣਾਉਣ 'ਚ ਮਦਦ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕੌਮਾਂਤਰੀ ਉਲਕਾ ਪਿੰਡ ਖੋਜ ਮੁਹਿੰਮ (ਆਈ. ਏ. ਐੱਸ. ਸੀ.) ਨਾਸਾ ਨਾਲ ਜੁੜਿਆ ਇਕ ਗਲੋਬਲ ਖਗੋਲ-ਵਿਗਿਆਨਕ ਸਿਟੀਜ਼ਨ ਸਾਇੰਸ ਪ੍ਰੋਗਰਾਮ ਹੈ | ਇਹ ਪ੍ਰਾਜੈਕਟ ਦੁਨੀਆ ਭਰ ਦੇ ਵਿਦਿਆਰਥੀਆਂ ਅਤੇ ਖਗੋਲ ਵਿਗਿਆਨੀਆਂ ਨੂੰ ਆਸਮਾਨ ਦੀ ਗਹਿਰਾਈਆਂ 'ਚ ਮੰਡਰਾ ਰਹੇ ਅਣਪਛਾਤੇ ਤਾਰਿਆਂ, ਉਲਕਾ ਪਿੰਡ, ਗ੍ਰਹਿਾਂ, ਉਪ-ਗ੍ਰਹਿਾਂ ਦੀ ਪਛਾਣ ਕਰਨ ਲਈ ਅਸਲ ਟੈਲੀਸਕੋਪ ਡੇਟਾਸੈੱਟ ਪ੍ਰਦਾਨ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਪੇਸ਼ੇਵਰ ਖਗੋਲ-ਵਿਗਿਆਨਕ ਉਪਕਰਣਾਂ ਅਤੇ ਅਸਲ ਵਿਗਿਆਨਕ ਡੇਟਾ ਦੇ ਨਾਲ ਵਿਵਹਾਰਕ ਅਨੁਭਵ ਪ੍ਰਾਪਤ ਕਰਦੇ ਹਨ ਅਤੇ ਅੰਤਰਰਾਸ਼ਟਰੀ ਐਸਟੇਰੋਇਡ-ਨਿਗਰਾਨੀ ਅਤੇ ਗ੍ਰਹਿ-ਰੱਖਿਆ ਯਤਨਾਂ 'ਚ ਕੀਮਤੀ ਯੋਗਦਾਨ ਪਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਟਰੈਵਲ ਏਜੰਸੀ ਤੇ ਕੰਸਲਟੈਂਸੀ ਦਾ ਕੰਮ ਕਰਨ ਵਾਲੀਆਂ ਦੋ ਫਰਮਾਂ ਦੇ ਲਾਇਸੰਸ ਰੱਦ ਅਗਲੀ ਖ਼ਬਰ ਗੁਰਦੁਆਰਾ ਪਰਮਜੋਤ ਸਾਹਿਬ ਮੁੱਲਾਂਪੁਰ ਵਿਖੇ ਗੁਰਮਤਿ ਸਮਾਗਮ ਅੱਜ <br/>
Ad Position 24