19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸੁਨੀਲ ਕੁਮਾਰ ਕਤਲ ਮਾਮਲਾ: ਦੋਸ਼ੀਆਨ ਪੰਕਜ ਤੇ ਇਕ ਮਹਿਲਾ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ <br/>

Ad Position 21
No active advertisement
ਅਜੀਤ ਡੈਸਕ 19-02-2026
ਐਸ.ਏ.ਐਸ. ਨਗਰ, 18 ਫ਼ਰਵਰੀ (ਕਪਿਲ ਵਧਵਾ)-ਜ਼ਿਲ੍ਹਾ ਅਦਾਲਤ ਨੇ ਸੁਨੀਲ ਕੁਮਾਰ ਕਤਲ ਮਾਮਲੇ ਵਿਚ ਪੰਕਜ ਅਤੇ ਇਕ ਮਹਿਲਾ ਦਲਜੀਤ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਵਾਂ ਨੂੰ ਆਈ. ਪੀ. ਸੀ. ਦੀ ਧਾਰਾ 302 (ਕਤਲ), 364 (ਅਗਵਾ), 201 (ਸਬੂਤ ਮਿਟਾਉਣਾ) ਅਤੇ 120-ਬੀ (ਆਪਰਾਧਿਕ ਸਾਜ਼ਿਸ਼) ਹੇਠ ਦੋਸ਼ੀ ਠਹਿਰਾਇਆ ਹੈ | ਇਹ ਮਾਮਲਾ 13 ਫ਼ਰਵਰੀ 2021 ਨੂੰ ਦਰਜ ਐਫ. ਆਈ. ਆਰ. ਨਾਲ ਸੰਬੰਧਿਤ ਹੈ | ਮਾਮਲੇ ਅਨੁਸਾਰ 13 ਫ਼ਰਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਟੌਰ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੀ ਲਾਸ਼ ਭਾਖੜਾ ਨਹਿਰ ਵਿਚ ਤੈਰਦੀ ਮਿਲੀ ਹੈ | ਮਿ੍ਤਕ 10 ਫ਼ਰਵਰੀ ਦੀ ਰਾਤ ਘਰੋਂ ਵਿਆਹ ਸਮਾਗਮ ਵਿਚ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ | 12 ਫ਼ਰਵਰੀ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ | ਬਾਅਦ ਵਿਚ ਉਸ ਦੀ ਕਾਰ ਕਜੌਲੀ ਪੁਲ ਨੇੜੇ ਲਾਵਾਰਿਸ ਹਾਲਤ ਵਿਚ ਮਿਲੀ | ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਕਿ ਮਿ੍ਤਕ ਦੇ ਹੱਥ ਪਲਾਸਟਿਕ ਦੀ ਰੱਸੀ ਨਾਲ ਬੰਨੇ ਹੋਏ ਸਨ ਅਤੇ ਗਲੇ 'ਚ ਰੂਮਾਲ ਅਤੇ ਟੇਪ ਲਪੇਟੀ ਹੋਈ ਸੀ | ਜਾਂਚ ਦੌਰਾਨ ਮਿ੍ਤਕ ਦੇ ਪੁੱਤਰ ਨੇ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਦੇ ਦੋਸ਼ੀ ਮਹਿਲਾ ਨਾਲ ਸੰਬੰਧ ਸਨ ਅਤੇ ਪੰਕਜ ਨਾਲ ਕਾਰੋਬਾਰੀ ਵਿਵਾਦ ਵੀ ਚੱਲ ਰਿਹਾ ਸੀ | ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ 10 ਫ਼ਰਵਰੀ 2021 ਨੂੰ ਦੋਵਾਂ ਦੋਸ਼ੀਆਂ ਨੇ ਸੁਨੀਲ ਕੁਮਾਰ ਨੂੰ ਮਹਿਲਾ ਦੇ ਘਰ ਬੁਲਾਇਆ, ਉਸ ਨੂੰ ਸ਼ਰਾਬ ਪਿਲਾਈ ਅਤੇ ਫਿਰ ਸਿਰ 'ਤੇ ਵਾਰ ਕਰਕੇ ਗਲਾ ਘੋਟ ਕੇ ਕਤਲ ਕਰ ਦਿੱਤਾ | ਇਸ ਤੋਂ ਬਾਅਦ ਲਾਸ਼ ਨੂੰ ਪੰਕਜ ਦੀ ਆਲਟੋ ਕਾਰ ਵਿਚ ਰੱਖ ਕੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਗਿਆ | ਮਿ੍ਤਕ ਦੀ ਕਾਰ ਕਜੌਲੀ ਪੁਲ ਨੇੜੇ ਖੜੀ ਕਰ ਦਿੱਤੀ ਗਈ ਤਾਂ ਜੋ ਮਾਮਲੇ ਨੂੰ ਗੁੰਝਲਦਾਰ ਬਣਾਇਆ ਜਾ ਸਕੇ | ਤਫ਼ਤੀਸ਼ ਦੌਰਾਨ ਪੁਲਿਸ ਨੇ ਵਾਰਦਾਤ ਵਿਚ ਵਰਤੀ ਗਈ ਕਾਰ, ਐਕਟਿਵਾ, ਟੇਪ ਅਤੇ ਮਿ੍ਤਕ ਤੋਂ ਲਿਖਵਾਇਆ ਮਾਫ਼ੀਨਾਮਾ ਵੀ ਬਰਾਮਦ ਕੀਤਾ | ਮੋਬਾਈਲ ਕਾਲ ਡੀਟੇਲ ਅਤੇ ਐਫ.ਐਸ.ਐਲ ਰਿਪੋਰਟ ਨੇ ਵੀ ਦੋਸ਼ੀਆਂ ਖ਼ਿਲਾਫ਼ ਮਜ਼ਬੂਤ ਸਬੂਤ ਸਾਬਿਤ ਹੋਏ | ਚਾਰ ਸਾਲ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਨਾਲ 70 ਹਜ਼ਾਰ ਰੁਪਏ ਪ੍ਰਤੀ ਦੋਸ਼ੀ ਜੁਰਮਾਨਾ ਭਰਨ ਦਾ ਫੈਸਲਾ ਸੁਣਾਇਆ ਹੈ |



Ad Position 22
No active advertisement
ਪਿਛਲੀ ਖ਼ਬਰ ਯੂ.ਟੀ. ਕਰਮਚਾਰੀਆਂ ਦੀ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਜਾਰੀ <br/> ਅਗਲੀ ਖ਼ਬਰ ਸੈਕਟਰ-94 'ਚ ਲੜਕੀ ਨੂੰ ਮਿਲਣ ਆਏ ਨੌਜਵਾਨ ਨੂੰ ਅਗਵਾ ਕਰ ਕੀਤੀ ਕੁੱਟਮਾਰ, 8-9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>...
Ad Position 24